ਗੀਤਕਾਰ ਕੁਲਦੀਪ ਕੰਡਿਆਰਾ ਸਾਫ਼ ਸੁੱਥਰੀ ਕਲਮ ਦਾ ਹੈ ਧਨੀ, ਕਰਮਜੀਤ ਅਨਮੋਲ ਨੇ ਗਾਏ ਹਨ ਜ਼ਿਆਦਾਤਰ ਗੀਤ

written by Aaseen Khan | July 06, 2019

ਪੰਜਾਬੀ ਸੰਗੀਤਕ ਜਗਤ 'ਚ ਬਹੁਤ ਸਾਰੇ ਗੀਤਕਾਰ ਅਜਿਹੇ ਹੋਏ ਹਨ ਜਿੰਨ੍ਹਾਂ ਨੇ ਆਪਣੀ ਕਲਮ ਨਾਲ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ ਹੈ। ਅਜਿਹਾ ਨਾਮ ਹੈ ਕੁਲਦੀਪ ਕੰਡਿਆਰਾ ਜਿਸ ਦਾ ਨਾਮ ਪੰਜਾਬੀਅਤ ਨੂੰ ਬਰਕਰਾਰ ਰੱਖਣ 'ਚ ਮੂਹਰਲੀਆਂ ਕਤਾਰਾਂ 'ਚ ਆਉਂਦਾ ਹੈ। ਕੁਲਦੀਪ ਕੰਡਿਆਰਾ ਨੇ ਆਪਣੇ ਗੀਤਾਂ ਨੂੰ ਪਹਿਚਾਣ ਦਿਵਾਉਣ ਲਈ ਬਹੁਤ ਸਾਰੀ ਮਿਹਨਤ ਕੀਤੀ ਪਰ ਉਹਨਾਂ ਦੀ ਮਿਹਨਤ ਨੂੰ ਫ਼ਲ ਕਰਮਜੀਤ ਅਨਮੋਲ ਦੀ ਅਵਾਜ਼ 'ਚ ਗਾਏ ਗੀਤਾਂ ਨੂੰ ਪਿਆ।

kuldeep Kandiaara kuldeep Kandiaara
ਕਰਮਜੀਤ ਅਨਮੋਲ ਵੱਲੋਂ ਯਾਰਾ ਵੇ ਯਾਰਾ,ਗੋਰਿਆਂ ਨੂੰ ਦਫਾ ਕਰੋ ਫ਼ਿਲਮ 'ਚ ਕਰਮਜੀਤ ਅਨਮੋਲ ਦੀ ਅਵਾਜ਼ ਗੀਤ 'ਮੋਰ', ਮੰਜੇ ਬਿਸਤਰੇ 'ਚ ਜਾਵੀਂ ਨਾ, ਮਰ ਗਏ ਓਏ ਲੋਕੋ 'ਚ ਮਿੱਠੜੇ ਬੋਲ, ਪ੍ਰਾਹੁਣਾ 'ਚ ਰਮਤੇ-ਰਮਤੇ, ਨਿੱਕਾ ਜ਼ੈਲਦਾਰ ਪਹਿਲੀ ਅਤੇ ਦੂਜੀ 'ਚ ਕਰਮਜੀਤ ਅਨਮੋਲ ਦੀ ਅਵਾਜ਼ 'ਚ ਗੀਤ ਆਏ। ਹਾਲ 'ਚ ਰਿਲੀਜ਼ ਹੋਈ ਫ਼ਿਲਮ ਮਿੰਦੋ ਤਸੀਲਦਾਰਨੀ 'ਚ ਵੀ ਕੁਲਦੀਪ ਕੰਡਿਆਰਾ ਦੀ ਕਲਮ ਨੇ ਗੀਤ ਦਿੱਤੇ ਹਨ।
kuldeep Kandiaara kuldeep Kandiaara
ਫ਼ਿਲਮਾਂ ਤੋਂ ਇਲਾਵਾ ਕਰਮਜੀਤ ਅਨਮੋਲ ਕੁਲਦੀਪ ਦੀ ਕਲਮ 'ਚੋਂ ਸਾਡਾ ਪਿੰਡ ਵਿਕਾਊ ਹੈ ਵਰਗੇ ਸਿੰਗਲ ਟਰੈਕ ਵੀ ਗਾ ਚੁੱਕੇ ਹਨ ਜਿੰਨ੍ਹਾਂ ਨੇ ਕੁਲਦੀਪ ਕੰਡਿਆਰਾ ਨੂੰ ਦਰਸ਼ਕਾਂ ਦੇ ਦਿਲਾਂ 'ਚ ਵੱਖਰੀ ਮਕਬੂਲੀਅਤ ਦਿਵਾਈ ਹੈ। ਕਰਮਜੀਤ ਅਨਮੋਲ ਤੋਂ ਇਲਾਵਾ ਹਰਭਜਨ ਸ਼ੇਰਾ, ਸਿਕੰਦਰ ਸਲੀਮ, ਰਾਜਾ ਸਿੱਧੂ, ਰਾਜਵਿੰਦਰ ਕੌਰ ਪਟਿਆਲਾ, ਕੁਲਵਿੰਦਰ ਕੰਵਲ, ਦਿਲਬਾਗ ਚਹਿਲ, ਮਿਸ ਪੂਜਾ, ਸੁਦੇਸ਼ ਕੁਮਾਰੀ, ਸੁਨਿਧੀ ਚੋਹਾਨ, ਪ੍ਰਗਟ ਭਾਗੂ, ਹਰਲੀਨ ਅਖਤਰ ਆਦਿ ਵਰਗੇ ਗਾਇਕ ਕੁਲਦੀਪ ਕੰਡਿਆਰ ਦੇ ਗੀਤ ਗਾ ਚੁੱਕੇ ਹਨ। ਹੋਰ ਵੇਖੋ : ਹਿੰਮਤ ਸੰਧੂ ਦੀ ਅਵਾਜ਼ 'ਚ 'ਡੀ.ਐੱਸ.ਪੀ.ਦੇਵ ਦਾ ਅਗਲਾ ਗੀਤ ਹੋਵੇਗਾ 29 ਜੂਨ ਨੂੰ ਰਿਲੀਜ਼
kuldeep Kandiaara kuldeep Kandiaara
ਕੁਲਦੀਪ ਕੰਡਿਆਰਾ ਫਰੀਦਕੋਟ ਦੇ ਪਿੰਡ ਨਾਨਕਸਰ ਦਾ ਰਹਿਣ ਵਾਲਾ ਹੈ ਜਿੱਥੇ ਉਹਨਾਂ ਆਪਣੀ ਮੈਟ੍ਰਿਕ ਤੱਕ ਦੀ ਪੜ੍ਹਾਈ ਪੂਰੀ ਕੀਤੀ ਹੈ ਜਿਸ ਤੋਂ ਬਾਅਦ ਉਹਨਾਂ ਗੀਤਾਂ ਦਾ ਪੱਲ੍ਹਾ ਫੜ੍ਹ ਸੱਭਿਆਚਾਰ ਦੀ ਸੇਵਾ ਸ਼ੁਰੂ ਕਰ ਦਿੱਤੀ। ਕੁਲਦੀਪ ਕੰਡਿਆਰਾ ਦੀ ਕਿਤਾਬ ਵੀ ਛੱਪ ਚੁੱਕੀ ਹੈ ਜਿਸ ਦਾ ਨਾਮ ਹੈ 'ਵੰਝਲੀ'। 50 ਤੋਂ ਵੱਧ ਗੀਤ ਕੁਲਦੀਪ ਦੇ ਕਰਮਜੀਤ ਅਨਮੋਲ ਦੀ ਅਵਾਜ਼ 'ਚ ਰਿਲੀਜ਼ ਹੋ ਚੁੱਕੇ ਹਨ ਅਤੇ 100 ਤੋਂ ਵੱਧ ਹੋਰ ਵੀ ਆ ਚੁੱਕੇ ਹਨ। ਦੁਨੀਆਂ ਦੀ ਇਸ ਭੀੜ 'ਚ ਜਿੱਥੇ ਗੀਤਕਾਰੀ ਦਾ ਅੰਦਾਜ਼ ਬਦਲਿਆ ਪਰ ਕੁਲਦੀਪ ਕੰਡਿਆਰਾ ਹਮੇਸ਼ਾ ਸਾਫ਼ ਸੁੱਥਰੀ ਕਲਮ ਦਾ ਧਨੀ ਰਿਹਾ ਹੈ।

0 Comments
0

You may also like