ਕੁਲਜਿੰਦਰ ਸਿੱਧੂ ਤੇ ਸਾਰਾ ਗੁਰਪਾਲ ਦੀ ਆਉਣ ਵਾਲੀ ਫ਼ਿਲਮ 'ਗੁਰਮੁਖ' ਦੀ ਰਿਲੀਜ਼ ਡੇਟ ਆਈ ਸਾਹਮਣੇ, ਐਕਟਰ ਨੇ ਪੋਸਟ ਪਾ ਕੇ ਸ਼ੇਅਰ ਕੀਤਾ ਨਵਾਂ ਪੋਸਟਰ

written by Lajwinder kaur | March 03, 2021

ਪੰਜਾਬੀ ਫ਼ਿਲਮ ਇੰਡਸਟਰੀ ਜੋ ਕਿ ਬੁਲੰਦੀਆਂ ਨੂੰ ਛੂਹ ਰਹੀ ਹੈ । ਪੰਜਾਬੀ ਫ਼ਿਲਮੀ ਜਗਤ ਜੋ ਹੁਣ ਕਾਮੇਡੀ ਅਤੇ ਰੋਮਾਂਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਉੱਤੇ ਫ਼ਿਲਮਾਂ ਬਣਾ ਰਿਹਾ ਹੈ। ਅਜਿਹੀ ਇੱਕ ਵਿਸ਼ਾ ਪ੍ਰਧਾਨ ਫ਼ਿਲਮ ਗੁਰਮੁਖ ਹੈ ਜੋ ਕਿ ਰਿਲੀਜ਼ ਲਈ ਤਿਆਰ ਹੈ। ਕੋਵਿਡ-19 ਕਰਕੇ ਸਾਲ 2020 ਫ਼ਿਲਮਾਂ ਦੀ ਰਿਲੀਜ਼ ਉੱਤੇ ਰੋਕ ਲੱਗ ਗਈ ਸੀ ।

inside image of kuljinder sidhu and sara gurpal Image Source – instagram
  ਹੋਰ ਪੜ੍ਹੋ : ਕਮਲਜੀਤ ਨੇ ਮੇਰੀ ਜ਼ਿੰਦਗੀ ‘ਚ ਆਉਣ ਤੋਂ ਬਾਅਦ ਮੇਰੇ ਹਰ ਦੁੱਖ ਸੁੱਖ ਵਿੱਚ ਮੇਰਾ ਸਾਥ ਦਿੱਤਾ ਹੈ’-ਸਰਬਜੀਤ ਚੀਮਾ,  ਵਿਆਹ ਦੀ ਵਰ੍ਹੇਗੰਢ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਸ਼ੇਅਰ ਕੀਤੀ ਅਣਦੇਖੀ ਤਸਵੀਰ
inside image from gurmukh movie Image Source – instagram
ਪਰ ਹੁਣ ਇੱਕ ਵਾਰ ਫਿਰ ਤੋਂ ਪੰਜਾਬੀ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਈਆਂ ਨਜ਼ਰ ਆਉਣਗੀਆਂ । ਜੀ ਹਾਂ ਕੁਲਜਿੰਦਰ ਸਿੱਧੂ ਤੇ ਸਾਰਾ ਗੁਰਪਾਲ ਦੀ ਮੋਸਟ ਅਵੇਟਡ ਫ਼ਿਲਮ ‘ਗੁਰਮੁਖ’ ਦੀ ਰਿਲੀਜ਼ ਡੇਟ ਤੋਂ ਪਰਦਾ ਉੱਠ ਗਿਆ ਹੈ ।
inside post of kuljinder sidhu Image Source – instagram
ਐਕਟਰ ਕੁਲਜਿੰਦਰ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘#ਗੁਰਮੁਖ 27 ਅਗਸਤ ਨੂੰ ਸੰਸਾਰ ਭਰ ਦੇ ਸਿਨੇਮਿਆਂ ਵਿੱਚ’।
inside image of gurmukh movie poster Image Source – instagram
ਜੇ ਗੱਲ ਕਰੀਏ  ‘ਗੁਰਮੁਖ’ ਫ਼ਿਲਮ ਦੀ ਤਾਂ ਇਹ ਇੱਕ ਖ਼ਾਸ ਵਿਸ਼ੇ ਉੱਤੇ ਬਣਾਈ ਗਈ ਹੈ । ਇਸ ਫ਼ਿਲਮ ‘ਚ ਪੇਸ਼ ਕੀਤਾ ਜਾਵੇਗਾ, ਸਮਾਜ ਨੂੰ ਘੁਣ ਵਾਂਗ ਖਾਈ ਜਾ ਰਹੀ ਇੱਕ ਅਜਿਹੀ ਕੁਰੀਤੀ ਜ਼ਬਰ ਜਨਾਹ ਜੋ ਔਰਤ ਦੇ ਆਤਮ ਵਿਸ਼ਵਾਸ ਨੂੰ ਤੋੜ ਕੇ ਰੱਖ ਦਿੰਦੀ ਹੈ। ਇਸ ਫ਼ਿਲਮ ‘ਚ ਕਈ ਹੋਰ ਪੰਜਾਬੀ ਕਲਾਕਾਰ ਵੀ ਨਜ਼ਰ ਆਉਣਗੇ। ਇਹ ਫ਼ਿਲਮ 27 ਅਗਸਤ ਨੂੰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗੀ ।  
 

0 Comments
0

You may also like