ਗਾਇਕ ਕੁਲਵਿੰਦਰ ਬਿੱਲਾ ਛੇਤੀ ਹੀ ਲੈ ਕੇ ਆਉਣਗੇ ਮਿਕਸ ਸਿੰਘ ਨਾਲ ਇੱਕ ਹੋਰ ਹਿੱਟ ਗਾਣਾ…!

Written by  Rupinder Kaler   |  July 31st 2019 11:01 AM  |  Updated: July 31st 2019 11:01 AM

ਗਾਇਕ ਕੁਲਵਿੰਦਰ ਬਿੱਲਾ ਛੇਤੀ ਹੀ ਲੈ ਕੇ ਆਉਣਗੇ ਮਿਕਸ ਸਿੰਘ ਨਾਲ ਇੱਕ ਹੋਰ ਹਿੱਟ ਗਾਣਾ…!

ਗਾਇਕ ਕੁਲਵਿੰਦਰ ਬਿੱਲਾ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਤੇ ਫ਼ਿਲਮਾਂ ਦਿੱਤੀਆਂ ਹਨ । ਬਿੱਲੇ ਦਾ ਨਵਾਂ ਗਾਣਾ 'ਪਾਪ' ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਹ ਗਾਣਾ ਸਾਡੇ ਸਮਾਜ ਦੀਆਂ ਕੁਰੀਤੀਆਂ ਨੂੰ ਦਰਸਾਉਂਦਾ ਹੈ । ਇਹ ਗਾਣਾ ਇੱਕ ਸੈਡ ਸੌਂਗ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕੁਲਵਿੰਦਰ ਬਿੱਲਾ ਦਾ ਗਾਣਾ 'ਲਾਈਟ ਵੇਟ' ਰਿਲੀਜ਼ ਹੋਇਆ ਸੀ ।

ਇਹ ਗਾਣਾ ਏਨਾਂ ਹਿੱਟ ਰਿਹਾ ਹੈ ਕਿ ਇਸ ਨੂੰ ਅੱਜ ਵੀ ਲੋਕ ਡੀਜੇ ਤੇ ਵਜਾਉਂਦੇ ਹਨ । 'ਲਾਈਟ ਵੇਟ' ਗਾਣੇ ਦਾ ਮਿਊਜ਼ਿਕ ਮਿਕਸ ਸਿੰਘ ਨੇ ਤਿਆਰ ਕੀਤਾ ਸੀ । ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਬਣਾਏ ਗਾਣੇ ਨੂੰ ਲੋਕਾਂ ਨੇ ਏਨਾਂ ਪਿਆਰ ਦਿੱਤਾ ਕਿ ਇਸ ਦੇ ਯੂਟਿਊਬ ਤੇ 1੦3  ਮਿਲੀਅਨ ਤੋਂ ਵੀ ਜ਼ਿਆਦਾ ਵੀਵਰਜ਼ ਹਨ ।

ਇਸ ਗਾਣੇ ਦੀ ਕਾਮਯਾਬੀ ਤੋਂ ਬਾਅਦ ਬਿੱਲਾ ਇੱਕ ਹੋਰ ਗਾਣਾ ਮਿਕਸ ਸਿੰਘ ਨਾਲ ਲੈ ਕੇ ਆ ਰਿਹਾ ਹੈ। ਕੁਲਵਿੰਦਰ ਬਿੱਲਾ ਨੇ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ । ਕੁਲਵਿੰਦਰ ਬਿੱਲਾ ਦੀ ਇਸ ਪੋਸਟ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਜਲਦ ਹੀ ਕੋਈ ਨਵਾਂ ਗਾਣਾ ਲਿਆ ਕੇ ਆਪਣੇ ਪ੍ਰਸ਼ੰਸਕਾਂ ਨੂੰ ਸਰਪਰਾਈਜ਼ ਦੇਣ ਜਾ ਰਹੇ ਹਨ । ਇਹ ਗਾਣਾ ਬੀਟ ਸੌਂਗ ਹੋਵੇਗਾ ਤੇ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦੇਵੇਗਾ ।

https://www.instagram.com/p/B0kaQ2an4aH/

ਕੁਲਵਿੰਦਰ ਬਿੱਲਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਟੈਲੀਵਿਜ਼ਨ ਫ਼ਿਲਮ ਵਿੱਚ ਨਜ਼ਰ ਆਉਣਗੇ ਜਦੋਂ ਕਿ ਉਹ ਏਨੀਂ ਦਿਨੀਂ ਆਪਣੀ ਇੱਕ ਹੋਰ ਫ਼ਿਲਮ ਪ੍ਰਹੋਣਿਆਂ ਨੂੰ ਦਫ਼ਾ ਕਰੋ ਫ਼ਿਲਮ ਦੀ ਸ਼ੂਟਿੰਗ ਵਿੱਚ ਬਿਜੀ ਹਨ । ਇਸ ਤੋਂ ਇਲਾਵਾ ਬਿੱਲਾ ਬਾਲੀਵੁੱਡ ਫ਼ਿਲਮ ਦਬੰਗ ੩ ਵਿੱਚ ਗਾਣਾ ਦੇ ਕੇ ਬਾਲੀਵੁੱਡ ਵਿੱਚ ਵੀ ਕਦਮ ਰੱਖਣ ਜਾ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network