ਕੁਲਵਿੰਦਰ ਬਿੱਲਾ ਦੀ ਧੀ ਸਾਂਝ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ

written by Shaminder | June 27, 2022

ਕੁਲਵਿੰਦਰ ਬਿੱਲਾ (kulwinder Billa) ਜੋ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ । ਉਹ ਆਪਣੀ ਫ਼ਿਲਮ ‘ਟੈਲੀਵਿਜ਼ਨ’ ਨੂੰ ਲੈ ਕੇ ਕਾਫੀ ਚਰਚਾ ‘ਚ ਹਨ । ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੀ ਧੀ (Daughter) ਦੇ ਜਨਮ ਦਿਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਅੱਜ ਉਨ੍ਹਾਂ ਦੀ ਧੀ ਸਾਂਝ (Saanjh) ਦਾ ਬਰਥਡੇ ਹੈ ।

Kulwinder billa

ਹੋਰ ਪੜ੍ਹੋ : ਕੁਲਵਿੰਦਰ ਬਿੱਲਾ ਨੇ ਸਿੱਧੂ ਮੂਸੇਵਾਲਾ ਦਾ ‘ਅਪਮਾਨ’ ਕਰਨ ‘ਤੇ ਦਿੱਤੀ ਸਫ਼ਾਈ, ਕਿਹਾ ‘ਮੈਂ ਉਸ ਦਾ ਅਪਮਾਨ ਕਿਵੇਂ ਕਰ ਸਕਦਾ ਹਾਂ’

ਇਸ ਮੌਕੇ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ‘ਕੇਕ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਮੇਰੀ ਚਿੜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ’। ਜਿਸ ਤੋਂ ਬਾਅਦ ਹਰ ਕੋਈ ਸਾਂਝ ਨੂੰ ਉਸ ਦੇ ਜਨਮ ਦਿਨ ਦੀ ਵਧਾਈ ਦੇ ਰਿਹਾ ਹੈ । ਦੱਸ ਦਈਏ ਕਿ ਕੁਲਵਿੰਦਰ ਬਿੱਲਾ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

Saanjh birthday

ਹੋਰ ਪੜ੍ਹੋ : ਜੌਰਡਨ ਸੰਧੂ ਕੁਲਵਿੰਦਰ ਬਿੱਲਾ ਅਤੇ ਬੰਟੀ ਬੈਂਸ ਦੇ ਨਾਲ ਮਸਤੀ ਕਰਦੇ ਆਏ ਨਜ਼ਰ, ਵੇਖੋ ਵੀਡੀਓ

ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਹੁਣ ਤੱਕ ਕੁਲਵਿੰਦਰ ਬਿੱਲਾ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਜਿਸ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ । ਕੁਲਵਿੰਦਰ ਬਿੱਲਾ ਹੁਣ ਜਲਦ ਹੀ ਆਪਣੇ ਨਵੇਂ ਟ੍ਰੈਕ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ ।

kulwinder billa

ਹੁਣ ਤੱਕ ਕੁਲਵਿੰਦਰ ਬਿੱਲਾ ਪ੍ਰਹੁਣਿਆਂ ਨੂੰ ਦਫਾ ਕਰੋ, ਪ੍ਰਾਹੁਣਾ ਅਤੇ ਹੁਣ ਟੈਲੀਵਿਜ਼ਨ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਨਾਲ ਰੁਬਰੂ ਹੋਏ ਹਨ । ਇਸ ਤੋਂ ਇਲਾਵਾ ਕਈ ਹਿੱਟ ਗੀਤ ਵੀ ਦੇ ਚੁੱਕੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਟਾਈਮ ਟੇਬਲ’, ‘ਮੇਰਾ ਦੇਸ ਹੋਵੇ ਪੰਜਾਬ’ ਸਣੇ ਕਈ ਗੀਤ ਸ਼ਾਮਿਲ ਹਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

 

View this post on Instagram

 

A post shared by Kulwinderbilla (@kulwinderbilla)

You may also like