ਗਾਇਕ ਕੁਲਵਿੰਦਰ ਬਿੱਲਾ ਲੈ ਕੇ ਆ ਰਹੇ ਹਨ ਨਵਾਂ ਗਾਣਾ

Written by  Rupinder Kaler   |  October 30th 2019 04:15 PM  |  Updated: October 30th 2019 04:15 PM

ਗਾਇਕ ਕੁਲਵਿੰਦਰ ਬਿੱਲਾ ਲੈ ਕੇ ਆ ਰਹੇ ਹਨ ਨਵਾਂ ਗਾਣਾ

ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਛੇਤੀ ਨਵਾਂ ਗਾਣਾ ਲੈ ਕੇ ਆ ਰਹੇ ਹਨ ਇਸ ਵਾਰ ਉਹਨਾਂ ਦੇ ਗਾਣੇ ਵਿੱਚ ਗਾਇਕਾ ਸ਼ਿਪਰਾ ਗੋਇਲ ਵੀ ਆਪਣੀ ਆਵਾਜ਼ ਦੇ ਰਹੇ ਹਨ । ਗਾਣੇ ਦੇ ਬੋਲ ਅਲਫਾਜ਼ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਹਿੱਪ ਹੋਪ ਮਿਊਜ਼ਿਕ ਦੇ ਬਾਦਸ਼ਾਹ dr zeus ਨੇ ਦਿੱਤਾ ਹੈ । ਗਾਣੇ ਦੀ ਵੀਡੀਓ ਸਾਬੀ ਨੇ ਤਿਆਰ ਕੀਤਾ ਹੈ ।

https://www.instagram.com/p/B3PYtygldPG/

‘Bulgary’ ਟਾਈਟਲ ਹੇਠ ਰਿਲੀਜ਼ ਕੀਤੇ ਜਾਣ ਵਾਲੇ ਇਸ ਗਾਣੇ ਨੂੰ ਕਿਸ ਦਿਨ ਰਿਲੀਜ਼ ਕੀਤਾ ਜਾਵੇਗਾ ਇਸ ਦੀ ਜਾਣਕਾਰੀ ਹਾਲੇ ਸਾਂਝੀ ਨਹੀਂ ਕੀਤੀ ਗਈ ਪਰ ਇਸ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । ਕੁਲਵਿੰਦਰ ਬਿੱਲਾ ਵੱਲੋਂ ਜਿਸ ਤਰ੍ਹਾਂ ਦਾ ਗਾਣੇ ਦਾ ਪੋਸਟਰ ਸਾਂਝਾ ਕੀਤਾ ਗਿਆ ਹੈ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਗਾਣਾ ਰੋਮਾਂਟਿਕ ਸੌਂਗ ਹੋਵੇਗਾ ।

https://www.instagram.com/p/B4PKLFGFs38/

ਕੁਲਵਿੰਦਰ ਬਿੱਲਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਏਨੀਂ ਦਿਨੀਂ ਬਿੱਲਾ ਆਪਣੀ ਫ਼ਿਲਮ ਦੀ ਸ਼ੂਟਿੰਗ ਵਿੱਚ ਕਾਫੀ ਬਿਜੀ ਹਨ । ਇਸ ਸਭ ਦੇ ਚਲਦੇ ਬਿੱਲਾ ਨੇ ਜਿਹੜਾ ਨਵੇਂ ਗਾਣੇ ਦਾ ਐਲਾਨ ਕੀਤਾ ਹੈ ਉਸ ਨੇ ਉਹਨਾਂ ਦੇ ਪ੍ਰਸ਼ੰਸਕਾਂ ਦੀਆਂ ਧੜਕਣਾਂ ਜ਼ਰੂਰ ਵਧਾ ਦਿੱਤੀਆ ਹਨ ।

https://www.instagram.com/p/B3J4lu4lj0S/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network