Advertisment

ਫ਼ਿਲਮ "ਪ੍ਰਾਹੁਣਾ" ਦੇ ਟ੍ਰੇਲਰ ਨੇ ਯੂਟਿਊਬ ਤੇ 3 ਮਿਲੀਅਨ ਤੋਂ ਵੱਧ ਵਿਊਜ਼ ਖੱਟੇ

author-image
By Rajan Sharma
New Update
ਫ਼ਿਲਮ "ਪ੍ਰਾਹੁਣਾ" ਦੇ ਟ੍ਰੇਲਰ ਨੇ ਯੂਟਿਊਬ ਤੇ 3 ਮਿਲੀਅਨ ਤੋਂ ਵੱਧ ਵਿਊਜ਼ ਖੱਟੇ
Advertisment

ਜਿਵੇਂ ਕਿ ਤੁਹਾਨੂੰ ਸੱਭ ਨੂੰ ਹੀ ਪਤਾ ਹੈ ਕਿ  "ਕੁਲਵਿੰਦਰ ਬਿੱਲਾ " kulwinder billa ਦੀ ਫ਼ਿਲਮ ” ਪ੍ਰਾਹੁਣਾ” punjabi film ਦਾ ਟ੍ਰੇਲਰ ਰਿਲੀਜ ਹੋ ਚੁੱਕਾ ਹੈ ਅਤੇ ਸੱਭ ਦੁਆਰਾ ਇਸ ਨੂੰ ਬਹੁਤ ਹੀ ਪਸੰਦ ਕੀਤਾ ਗਿਆ ਹੈ | ਹਾਲ ਹੀ ਵਿੱਚ ” ਕੁਲਵਿੰਦਰ ਬਿੱਲਾ ” ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਇਸ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਜਿਸ ਦੇ ਜਰੀਏ ਉਹ ਇਹ ਜਾਣਕਾਰੀ ਦੇ ਰਹੇ ਹਨ ਕਿ ਓਹਨਾ ਦੀ ਆਉਣ ਵਾਲੀ ਫ਼ਿਲਮ ” ਪ੍ਰਾਹੁਣਾ ” ਟ੍ਰੇਲਰ ਨੂੰ ਹੁਣ ਤੱਕ 3 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ| ਫ਼ਿਲਮ ਦਾ ਟ੍ਰੇਲਰ ਸੋਸ਼ਲ ਮੀਡਿਆ ਤੇ ਵੀ ਪੂਰੀਆਂ ਧਮਾਲਾਂ ਮਚਾ ਰਿਹਾ ਹੈ ਅਤੇ ਸੱਭ ਲੋਕਾਂ ਦੁਆਰਾ ਇਸ ਟ੍ਰੇਲਰ ਨੂੰ ਬਹੁਤ ਜਿਆਦਾ ਸ਼ੇਅਰ ਵੀ ਕੀਤਾ ਜਾ ਰਿਹਾ ਹੈ | ਹੁਣ ਸੱਭ ਦੁਆਰਾ ਇਸ ਫ਼ਿਲਮ ਦਾ ਬਹੁਤ ਹੀ ਬੇਸਬਰੀ ਨਾਲ ਇੰਤਜਾਰ ਕੀਤਾ ਜਾ ਰਿਹਾ ਹੈ|

Advertisment
https://www.instagram.com/p/BndrP0aF07u/?taken-by=kulwinderbilla

ਦੱਸ ਦਈਏ ਕਿ ਇਸ ਫ਼ਿਲਮ ਲਈ ਤੁਹਾਨੂੰ ਜਿਆਦਾ ਇੰਤਜਾਰ ਨਹੀਂ ਕਰਨਾ ਪਵੇਗਾ ਕਿਉਂਕਿ ਫ਼ਿਲਮ ਇਸੇ ਮਹੀਨੇ 28 ਸਤੰਬਰ ਨੂੰ ਰਿਲੀਜ ਹੋਣ ਜਾ ਰਹੀ ਹੈ | ਇਸ ਫ਼ਿਲਮ ਦੇ ਟ੍ਰੇਲਰ ਨੂੰ ਵੇਖ ਕੇ ਅੰਦਾਜਾ ਲਗਾ ਸਕਦੇ ਹਾਂ ਕਿ ਇਹ ਫ਼ਿਲਮ ਪੂਰੀ ਕਮੇਡੀ ਡਰਾਮੇ ਨਾਲ ਭਰੀ ਹੋਈ ਹੈ | ਇਸ ਫ਼ਿਲਮ ਤੋਂ ਪਹਿਲਾ ਵੀ ਗਾਇਕ ” ਕੁਲਵਿੰਦਰ ਬਿੱਲਾ ” ਪੰਜਾਬੀ ਫ਼ਿਲਮ ” ਸੂਬੇਦਾਰ ਜੋਗਿੰਦਰ ਸਿੰਘ ” ਵਿੱਚ ਆਪਣੀ ਭੂਮਿਕਾ ਨਿਭਾ ਚੁੱਕੇ ਹਨ | ਇਸ ਫ਼ਿਲਮ ਵਿੱਚ ” ਕੁਲਵਿੰਦਰ ਬਿੱਲਾ ” ਦੇ ਨਾਲ ” ਵਾਮੀਕਾ ਗੱਬੀ ” ਆਪਣੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ਅਤੇ ਇਸ ਦੇ ਨਾਲ ਇਸ ਤੋਂ ਇਲਾਵਾ ” ਕਰਮਜੀਤ ਅਨਮੋਲ , ਹਾਰਭੀ ਸੰਘਾ , ਅਤੇ ਸਰਦਾਰ ਸੋਢੀ ਆਦਿ ਵੀ ਆਪਣੀ ਭੂਮਿਕਾ ਨਿਭਾਉਣਗੇ |

Advertisment

Stay updated with the latest news headlines.

Follow us:
Advertisment
Advertisment
Latest Stories
Advertisment