
ਕੁਲਵਿੰਦਰ ਢਿੱਲੋਂ (Kulwinder Dhillon) ਦੇ ਪੁੱਤਰ ਅਰਮਾਨ ਢਿੱਲੋਂ (Armaan Dhillon) ਨੇ ਇੱਕ ਸ਼ੋਅ ਦੇ ਦੌਰਾਨ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਦਾ ਗਾਇਆ ਗੀਤ ਆਪਣੀ ਆਵਾਜ਼ ‘ਚ ਗਾ ਕੇ ਸ਼ਰਧਾਂਜਲੀ ਦਿੱਤੀ ਹੈ । ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਜਵੀਰ ਜਵੰਦਾ ਵੀ ਅਰਮਾਨ ਢਿੱਲੋਂ ਦਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦੇ ਬੇਟੇ ਅਰਮਾਨ ਢਿੱਲੋਂ ਦਾ ਪਹਿਲਾ ਗੀਤ ਹੋਇਆ ਰਿਲੀਜ਼
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਅਰਮਾਨ ਢਿੱਲੋਂ ਨੇ ਆਪਣੇ ਪਿਤਾ ਦੇ ਮਸ਼ਹੂਰ ਗੀਤ ‘ਅਸੀਂ ਕਿਤੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੇਂਗੀ ਤਾਂ ਨਹੀਂ’ ਗਾਇਆ ਹੈ ।ਕੁਲਵਿੰਦਰ ਢਿੱਲੋਂ ਨੇ ਨੱਬੇ ਦੇ ਦਹਾਕੇ ‘ਚ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ ।
ਹੋਰ ਪੜ੍ਹੋ : ਜੱਸੀ ਬੈਨੀਪਾਲ ਨੇ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਨੂੰ ਕੁਝ ਇਸ ਤਰ੍ਹਾਂ ਕੀਤਾ ਯਾਦ
ਆਪਣੀ ਬੁਲੰਦ ਆਵਾਜ਼ ਦੇ ਲਈ ਜਾਣੇ ਜਾਂਦੇ ਕੁਲਵਿੰਦਰ ਢਿੱਲੋਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ । ਪਰ ਇੱਕ ਹਾਦਸੇ ‘ਚ ਉਨ੍ਹਾਂ ਦੀ ਮੌਤ ਹੋ ਗਈ ਸੀ । ਕੁਲਵਿੰਦਰ ਢਿੱਲੋਂ ਬਹੁਤ ਛੋਟੀ ਜਿਹੀ ਉਮਰ ‘ਚ ਹੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ । ਉਹ ਆਪਣੇ ਪਿੱਛੇ ਪਤਨੀ ਅਤੇ ਇੱਕ ਪੁੱਤਰ ਨੂੰ ਛੱਡ ਗਏ ਸਨ । ਪੁੱਤਰ ਅਰਮਾਨ ਢਿੱਲੋਂ ਵੀ ਗਾਇਕੀ ਦੇ ਖੇਤਰ ‘ਚ ਨਿੱਤਰ ਚੁੱਕਿਆ ਹੈ ।
ਕੁਝ ਸਮਾਂ ਪਹਿਲਾਂ ਬੰਟੀ ਬੈਂਸ ਵੱਲੋਂ ਲਿਖਿਆ ਅਤੇ ਅਰਮਾਨ ਢਿੱਲੋਂ ਦੀ ਆਵਾਜ਼ ‘ਚ ਗਾਇਆ ਗੀਤ ‘ਬੂ ਭਾਬੀਏ’ ਰਿਲੀਜ਼ ਹੋਇਆ ਸੀ । ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਪਿਆਰ ਮਿਲਿਆ ਸੀ । ਇਸ ਤੋਂ ਇਲਾਵਾ ਅਰਮਾਨ ਢਿੱਲੋਂ ਹੋਰ ਵੀ ਕਈ ਗੀਤਾਂ ‘ਚ ਨਜ਼ਰ ਆਏਗਾ । ਅਰਮਾਨ ਢਿੱਲੋਂ ਤੇਜਵੰਤ ਕਿੱਟੂ ਦੀ ਮਿਊੁਜ਼ਿਕ ਅਕੈਡਮੀ ਚੋਂ ਸੰਗੀਤ ਦੇ ਗੁਰ ਸਿੱਖ ਰਿਹਾ ਹੈ ।
View this post on Instagram