ਅਦਾਕਾਰ ਕੁਸ਼ਾਲ ਪੰਜਾਬੀ ਦਾ 37 ਸਾਲ ਦੀ ਉਮਰ ਵਿੱਚ ਹੋਇਆ ਦਿਹਾਂਤ, ਛੋਟੇ ਪਰਦੇ ਤੋਂ ਇਲਾਵਾ ਕਈ ਫ਼ਿਲਮਾਂ ’ਚ ਵੀ ਕਰ ਚੁੱਕੇ ਹਨ ਕੰਮ

written by Rupinder Kaler | December 27, 2019

ਮਸ਼ਹੂਰ ਟੀਵੀ ਅਦਾਕਾਰ ਤੇ ਕਈ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੇ ਕੁਸ਼ਾਲ ਪੰਜਾਬੀ ਦੀ ਮੌਤ ਹੋ ਗਈ ਹੈ । ਕੁਸ਼ਾਲ ਮਹਿਜ 37 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ, ਹਾਲਾਂਕਿ ਉਹਨਾਂ ਦੀ ਮੌਤ ਦਾ ਕਾਰਨ ਹਾਲੇ ਸਾਫ ਨਹੀਂ ਹੋਇਆ । ਕੁਸ਼ਾਲ ਦੇ ਦਿਹਾਂਤ ਦੀ ਖ਼ਬਰ ਉਹਨਾਂ ਦੇ ਕਰੀਬੀ ਤੇ ਇੰਡਸਟਰੀ ਦੇ ਦੋਸਤ ਕਰਨਵੀਰ ਵੋਹਰਾ ਨੇ ਦਿੱਤੀ ਹੈ ।

https://www.instagram.com/p/B5RSpuxp-Xt/

ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਆਪਣੇ ਦੋਸਤ ਕੁਸ਼ਾਲ ਲਈ ਇੱਕ ਨੋਟ ਲਿਖਿਆ ਹੈ । ਉਹਨਾਂ ਨੇ ਲਿਖਿਆ ਹੈ ‘ਤੇਰੇ ਜਾਣ ਦੀ ਖ਼ਬਰ ਤੋਂ ਮੈਂ ਹੈਰਾਨ ਹਾਂ, ਮੈਨੂੰ ਹਾਲੇ ਤੱਕ ਯਕੀਨ ਨਹੀਂ ਹੋ ਰਿਹਾ, ਪਰ ਮੈਨੂੰ ਪਤਾ ਹੈ ਕਿ ਤੂੰ ਇੱਕ ਬਿਹਤਰ ਜਗ੍ਹਾ ਤੇ ਹੈਂ’।

https://www.instagram.com/p/B6LKOVBJqIZ/

ਅਦਾਕਾਰ ਨੇ ਲਿਖਿਆ ਹੈ ‘ਤੂੰ ਮੈਨੂੰ ਹਮੇਸ਼ਾ ਪ੍ਰੇਰਿਤ ਕੀਤਾ ਹੈ , ਮੈਂ ਹਮੇਸ਼ਾ ਤੈਨੂੰ ਡਾਂਸਿੰਗ ਡੈਡੀ ਦੇ ਤੌਰ ਤੇ ਯਾਦ ਕਰਾਂਗਾ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਸ਼ਾਲ ਨੇ ਇੰਡਸਟਰੀ ਵਿੱਚ ਕਦਮ ਡਾਂਸਰ ਤੇ ਮਾਡਲ ਦੇ ਤੌਰ ਤੇ ਰੱਖਿਆ ਸੀ ।

https://www.instagram.com/p/B6jSjkHAUBt/

ਉਹਨਾਂ ਨੇ ਟੀਵੀ ਤੇ ਅਦਾਕਾਰ ਦੇ ਤੌਰ ਤੇ 1995 ਵਿੱਚ ਸ਼ੁਰੂਆਤ ਕੀਤੀ ਸੀ । ਇਸ ਤੋਂ ਬਾਅਦ ਉਹ ਇੱਕ ਤੋਂ ਬਾਅਦ ਇੱਕ ਟੀਵੀ ਦੇ ਲੜੀਵਾਰ ਨਾਟਕਾਂ ਵਿੱਚ ਨਜ਼ਰ ਆਏ । ਕੁਸ਼ਾਲ ਕਈ ਫ਼ਿਲਮਾਂ ਵਿੱਚ ਵੀ ਨਜ਼ਰ ਆ ਚੁੱਕੇ ਹਨ ।

0 Comments
0

You may also like