Advertisment

ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਅਦਾਕਾਰ ਆਮਿਰ ਖ਼ਾਨ ਅਤੇ ਮੋਨਾ ਸਿੰਘ ਦੀਆਂ ਤਸਵੀਰਾਂ ਵਾਇਰਲ, ਜਲੰਧਰ ‘ਚ ਪਹੁੰਚੇ ਸਨ ਅਦਾਕਾਰ

author-image
By Shaminder
New Update
ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਅਦਾਕਾਰ ਆਮਿਰ ਖ਼ਾਨ ਅਤੇ ਮੋਨਾ ਸਿੰਘ ਦੀਆਂ ਤਸਵੀਰਾਂ ਵਾਇਰਲ, ਜਲੰਧਰ ‘ਚ ਪਹੁੰਚੇ ਸਨ ਅਦਾਕਾਰ
Advertisment
ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ (Laal Singh Chadha) ਜਲਦ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਆਮਿਰ ਖ਼ਾਨ ਇਸ ਫ਼ਿਲਮ ਦੀ ਪ੍ਰਮੋਸ਼ਨ ਕਰ ਰਹੇ ਹਨ । ਬੀਤੇ ਦਿਨ ਐੱਸਜੀਪੀਸੀ ਨੂੰ ਵੀ ਆਮਿਰ ਖ਼ਾਨ ਨੇ ਇਹ ਫ਼ਿਲਮ ਵਿਖਾਈ ਸੀ । ਐੱਸਜੀਪੀਸੀ ਦੇ ਮੈਬਰਾਂ ਨੂੰ ਇਹ ਫ਼ਿਲਮ ਦਿਖਾਈ ਗਈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।
Advertisment
Aamir khan ,, image From FB Page ਹੋਰ ਪੜ੍ਹੋ : ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦਾ ਗੀਤ ‘ਮੈਂ ਕੀ ਕਰਾਂ’ ਰਿਲੀਜ਼, ਰੂਪਾ ਅਤੇ ਲਾਲ ਦੀ ਦੋਸਤੀ ਦਾ ਕੀਤਾ ਗਿਆ ਹੈ ਜ਼ਿਕਰ ਇਨ੍ਹਾਂ ਤਸਵੀਰਾਂ ‘ਚ ਆਮਿਰ ਖ਼ਾਨ ਬੀਬੀ ਜਗੀਰ ਕੌਰ ਦੇ ਨਾਲ ਨਜ਼ਰ ਆ ਰਹੇ ਹਨ । ਦੱਸਿਆ ਜਾ ਰਿਹਾ ਹੈ ਕਿ ਐੱਸਜੀਪੀਸੀ ਦੇ ਮੈਂਬਰਾਂ ਨੂੰ ਇਹ ਫ਼ਿਲਮ ਜਲੰਧਰ ‘ਚ ਵਿਖਾਈ ਗਈ ਸੀ । ਦੱਸ ਦਈਏ ਕਿ ਇਸ ਫ਼ਿਲਮ ‘ਚ ਆਮਿਰ ਖ਼ਾਨ ਨੇ ਇੱਕ ਸਰਦਾਰ ਦੀ ਭੂਮਿਕਾ ਨਿਭਾਈ ਹੈ ਜਦੋਂਕਿ ਕਰੀਨਾ ਕਪੂਰ ਵੀ ਇਸ ਫ਼ਿਲਮ ‘ਚ ਇੱਕ ਸਿੱਧੀ ਸਾਦੀ ਕੁੜੀ ਦੇ ਕਿਰਦਾਰ ‘ਚ ਨਜ਼ਰ ਆਏਗੀ । mona singh image From FB page
Advertisment
ਹੋਰ ਪੜ੍ਹੋ : ਗੈਵੀ ਚਾਹਲ ਦਾ ਪੁੱਤਰ ਫ਼ਤਿਹ ਸਿੰਘ ਵੀ ਆਮਿਰ ਖ਼ਾਨ ਦੇ ਨਾਲ ‘ਲਾਲ ਸਿੰਘ ਚੱਢਾ’ ਫ਼ਿਲਮ ‘ਚ ਆਏਗਾ ਨਜ਼ਰ, ਤਸਵੀਰਾਂ ਹੋ ਰਹੀਆਂ ਵਾਇਰਲ ਦੱਸ ਦਈਏ ਕਿ ਫ਼ਿਲਮ ‘ਚ ਕਰੀਨਾ ਕਪੂਰ ਅਤੇ ਆਮਿਰ ਖ਼ਾਨ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ ।ਫ਼ਿਲਮ ਦੀ ਕਹਾਣੀ ਫੋਰੈਸਟ ਗੰਪ ਤੋਂ ਪ੍ਰੇਰਿਤ ਹੈ । ਇਸ ਫ਼ਿਲਮ ਦੇ ਹੁਣ ਤੱਕ ਕਈ ਗੀਤ ਰਿਲੀਜ਼ ਹੋਏ ਹਨ । ਫ਼ਿਲਮ ਨੂੰ ਲੈ ਕੇ ਜਿੱਥੇ ਆਮਿਰ ਖ਼ਾਨ ਉਤਸ਼ਾਹਿਤ ਹਨ, ਉੱਥੇ ਹੀ ਉਨ੍ਹਾਂ ਦੇ ਪ੍ਰਸ਼ੰਸਕ ਵੀ ਬਹੁਤ ਐਕਸਾਈਟਡ ਹਨ । Laal singh Chadha , ਕਿਉਂਕਿ ਆਮਿਰ ਖ਼ਾਨ ਲੰਮੇ ਸਮੇਂ ਬਾਅਦ ਕੋਈ ਫ਼ਿਲਮ ਲੈ ਕੇ ਆਏ ਹਨ । ਇਸ ਤੋਂ ਪਹਿਲਾਂ ਵੀ ਉਹ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ । ਇਸ ਤੋਂ ਪਹਿਲਾਂ ਵੀ ਕਰੀਨਾ ਕਪੂਰ ਉਨ੍ਹਾਂ ਦੇ ਨਾਲ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment