ਅਮਰਿੰਦਰ ਗਿੱਲ ਨੇ ਲੋਕਾਂ ਦਾ ਭਰੋਸਾ ਰੱਖਿਆ ਬਰਕਰਾਰ, ਫ਼ਿਲਮ 'ਲਾਈਏ ਜੇ ਯਾਰੀਆਂ' ਨੇ ਬਾਕਸ ਆਫ਼ਿਸ ਤੇ ਕੀਤਾ ਕਮਾਲ 

written by Rupinder Kaler | June 07, 2019

ਅਮਰਿੰਦਰ ਗਿੱਲ ਦੀ ਫ਼ਿਲਮ 'ਲਾਈਏ ਜੇ ਯਾਰੀਆਂ' ਬਾਕਸ ਆਫ਼ਿਸ ਤੇ ਲੱਗਪਗ ਹਿੱਟ ਰਹੀ ਹੈ। ਸਲਮਾਨ ਖ਼ਾਨ ਦੀ ਫ਼ਿਲਮ ਭਾਰਤ ਦੇ ਮੁਕਾਬਲੇ ਵਿੱਚ ਹੋਣ ਦੇ ਬਾਵਜੂਦ ਇਹ ਫ਼ਿਲਮ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਰਹੀ ਹੈ । ਅਮਰਿੰਦਰ ਗਿੱਲ, ਹਰੀਸ਼ ਵਰਮਾ, ਰੂਪੀ ਗਿੱਲ ਤੇ ਰੁਬੀਨਾ ਬਾਜਵਾ ਦੀ ਅਦਾਕਾਰੀ ਲੋਕਾਂ ਨੂੰ ਬਹੁਤ ਪਸੰਦ ਆਈ ਹੈ । https://www.instagram.com/p/ByT5d1RF9xZ/ ਫ਼ਿਲਮਾਂ ਦੇ ਜਾਣਕਾਰਾਂ ਦੀ ਮੰਨੀਏ ਤਾਂ ਹਮੇਸ਼ਾ ਦੀ ਤਰ੍ਹਾਂ ਇਸ ਫ਼ਿਲਮ ਵਿੱਚ  'ਰਿਦਮ ਬੁਆਏਜ਼ ਇੰਟਰਟੇਨਮੈਂਟ' ਦੀ ਟੀਮ ਨੇ ਕੁਝ ਨਵਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਕਰਕੇ ਇਸ ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲਿਆ ਹੈ । ਫ਼ਿਲਮ ਦੀ ਕਹਾਣੀ ਬਿਲਕੁਲ ਨਵੀਂ ਸੀ । ਇਸ ਵਿੱਚ ਡਰਾਮਾ ਦੇ ਨਾਲ ਨਾਲ ਕਮੇਡੀ ਵੀ ਸੀ । ਇਸ ਫ਼ਿਲਮ ਨੂੰ ਦੇਖਕੇ ਕੋਈ ਵੀ ਦਰਸ਼ਕ ਇੱਕ ਪਲ ਲਈ ਵੀ ਬੋਰੀਅਤ ਮਹਿਸੂਸ ਨਹੀਂ ਕਰਦਾ । https://www.instagram.com/p/ByZdYoAFsQe/ ਜੇਕਰ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਸਲਮਾਨ ਖ਼ਾਨ ਦੀ ਫ਼ਿਲਮ ਭਾਰਤ ਵੱਡੇ ਬਜਟ ਦੀ ਫ਼ਿਲਮ ਸੀ ਜਦੋਂ ਕਿ ਅਮਰਿੰਦਰ ਗਿੱਲ ਦੀ ਫ਼ਿਲਮ ਛੋਟੇ ਬਜਟ ਦੀ ਸੀ । ਇਸ ਦੇ ਬਾਵਜੂਦ ਇਸ ਫ਼ਿਲਮ ਨੂੰ ਪੰਜਾਬ ਵਿੱਚ ਚੰਗਾ ਰਿਸਪੋਸ ਮਿਲਿਆ ਹੈ । https://www.instagram.com/p/BySdMMlBaMl/ ਲਾਈਏ ਜੇ ਯਾਰੀਆਂ ਫ਼ਿਲਮ ਖੇਤਰੀ ਫ਼ਿਲਮ ਸੀ ਇਸ ਲਈ ਜਿੰਨੇ ਦਰਸ਼ਨ ਇਸ ਨੂੰ ਮਿਲਣ ਦੀ ਆਸ ਸੀ ਉਸ ਤੋਂ ਕਿੱਤੇ ਵੱਧ ਇਸ ਨੂੰ ਦਰਸ਼ਕ ਮਿਲੇ ਹਨ । ਇਸ ਫ਼ਿਲਮ ਨੂੰ ਲੈ ਕੇ ਇੱਕ ਗੱਲ ਜ਼ਰੂਰ ਕਹੀ ਜਾ ਸਕਦੀ ਹੈ ਕਿ ਜੇਕਰ ਕੰਟੈਂਟ ਵਧੀਆ ਹੋਵੇ ਤਾਂ ਹਰ ਮੁਕਾਬਲਾ ਜਿੱਤਿਆ ਜਾ ਸਕਦਾ ਹੈ ।

0 Comments
0

You may also like