ਲਖਵਿੰਦਰ ਸਿੰਘ ਢਿੱਲੋਂ ਹੈ ਅਸਲ ਸਰਦਾਰ, ਆਸਟ੍ਰੇਲੀਆ 'ਚ ਸਿੱਖ ਕੌਮ ਦੀ ਵਧਾਈ ਸ਼ਾਨ 

Written by  Rupinder Kaler   |  April 12th 2019 06:15 PM  |  Updated: April 12th 2019 06:15 PM

ਲਖਵਿੰਦਰ ਸਿੰਘ ਢਿੱਲੋਂ ਹੈ ਅਸਲ ਸਰਦਾਰ, ਆਸਟ੍ਰੇਲੀਆ 'ਚ ਸਿੱਖ ਕੌਮ ਦੀ ਵਧਾਈ ਸ਼ਾਨ 

ਸਿੱਖ ਕੌਮ ਉਹ ਕੌਮ ਹੈ ਜਿਸ ਦੀ ਬਹਾਦਰੀ ਦਾ ਜ਼ਿਕਰ ਹਮੇਸ਼ਾ ਹੁੰਦਾ ਹੈ । ਇਸ ਕੌਮ ਦੀ ਇਮਾਨਦਾਰੀ ਦੀ ਮਿਸਾਲ ਵੀ ਦਿੱਤੀ ਜਾਂਦੀ ਹੈ ਕਿਉਂਕਿ ਇਹ ਕੌਮ ਕਿਰਤ ਕਰਨ ਤੇ ਵੰਡ ਕੇ ਛਕਣ ਤੇ ਵਿਸ਼ਵਾਸ਼ ਰੱਖਦੀ ਹੈ  । ਇਹ ਕੌਮ ਹੱਕ ਹਲਾਲ ਦੀ ਕਮਾਈ ਕਰਦੀ ਹੈ । ਇਮਾਨਦਾਰੀ ਦੀ ਇਸੇ ਤਰ੍ਹਾਂ ਦੀ ਮਿਸਾਲ ਕਾਇਮ ਕੀਤੀ ਸੀ ਲਖਵਿੰਦਰ ਸਿੰਘ ਢਿੱਲਂੋ ਨੇ ।

Lakhwinder Singh Dhillon Lakhwinder Singh Dhillon

ਉਹਨਾਂ ਦੀ ਇਮਾਨਦਾਰੀ ਦੇ ਹਰ ਪਾਸੇ ਚਰਚੇ ਹਨ ਕਿਉਂਕਿ ਲਖਵਿੰਦਰ ਸਿੰਘ ਨੇ 6 ਮਿਲੀਅਨ ਡਾਲਰ ਦੀ ਵੱਡੀ ਰਕਮ ਉਸ ਸ਼ਖਸ ਨੂੰ ਵਾਪਿਸ ਮੋੜ ਦਿੱਤੀ ਸੀ, ਜਿਹੜਾ ਕਿ ਉਸ ਦਾ ਸਹੀ ਹੱਕਦਾਰ ਸੀ । ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਲਖਵਿੰਦਰ ਆਸਟ੍ਰੇਲੀਆ ਵਿੱਚ ਟੈਕਸੀ ਚਲਾਉਂਦਾ ਹੈ । ਟੈਕਸੀ ਚਲਾਉਂਦੇ ਹੋਏ ਉਸ ਦੀ ਕਾਰ ਵਿੱਚ ਕੋਈ ਮੁਸਾਫ਼ਰ 6 ਮਿਲੀਅਨ ਡਾਲਰ ਨਾਲ ਭਰਿਆ ਹੋਇਆ ਬੈਗ ਛੱਡ ਗਿਆ ਸੀ । ਇਹ ਬੈਗ ਜਦੋਂ ਲਖਵਿੰਦਰ ਦੇ ਹੱਥ ਲੱਗਿਆ ਤਾਂ ਉਹਨਾਂ ਨੇ ਉਸ ਸ਼ਖਸ ਨੂੰ ਨਾ ਸਿਰਫ ਲੱਭਿਆ ਬਲਕਿ ਉਸ ਨੂੰ ਪੈਸਿਆਂ ਵਾਲਾ ਬੈਗ ਵੀ ਵਾਪਿਸ ਮੋੜਿਆ ।

https://www.facebook.com/manjitsinghgk/videos/1161728224003075/

ਇਸ ਸਰਦਾਰ ਦੀ ਇਮਾਨਦਾਰੀ ਨੂੰ ਦੇਖਕੇ ਉੱਥੋਂ ਦੇ ਲੋਕ ਕਾਫੀ ਪ੍ਰਭਾਵਿਤ ਹੋਏ ਸਨ । ਉੱਥੋਂ ਦੇ ਲੋਕਾਂ ਵੱਲੋਂ ਲਖਵਿੰਦਰ ਨੂੰ ਸਨਮਾਨਿਤ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network