ਨੇਹਾ ਕੱਕੜ ਅਤੇ ਜੱਸੀ ਗਿੱਲ ਦੀ ਆਵਾਜ਼ 'ਚ ਗੀਤ 'ਲੈਂਬਰਗਿਨੀ' ਦਾ ਵੀਡੀਓ ਹੋਇਆ ਰਿਲੀਜ਼

written by Shaminder | December 23, 2019

ਫ਼ਿਲਮ ਜੈ ਮੰਮੀ ਦੀ ਨਵਾਂ ਗੀਤ ਲੈਂਬਰਗਿਨੀ ਰਿਲੀਜ਼ ਹੋ ਚੁੱਕਿਆ ਹੈ ।ਨੇਹਾ ਕੱਕੜ ਅਤੇ ਜੱਸੀ ਗਿੱਲ ਦੀ ਆਵਾਜ਼ 'ਚ ਗਾਏ ਗੀਤ ਲੈਂਬਰਗਿਨੀ' ਦਾ ਵੀਡੀਓ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਕੁਮਾਰ ਨੇ ਲਿਖੇ ਨੇ ਜਦਕਿ ਵੀਡੀਓ ਬਣਾਇਆ ਹੈ ਅਰਵਿੰਦਰ ਖਹਿਰਾ ਨੇ ।ਮਿਊਜ਼ਿਕ ਦਿੱਤਾ ਹੈ Meet Bros ਨੇ ਇਹ ਗੀਤ ਫ਼ਿਲਮ ਜੈ ਮੰਮੀ ਦੀ ਲਈ ਫ਼ਿਲਮਾਇਆ ਗਿਆ ਹੈ ਅਤੇ ਜੱਸੀ ਗਿੱਲ ਅਤੇ ਨੇਹਾ ਕੱਕੜ ਦੇ ਫੈਨਸ ਨੁੰ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਸੀ ।ਗਾਣੇ ਨੂੰ ਬਾਲੀਵੁੱਡ ਅਦਾਕਾਰ ਸੰਨੀ ਸਿੰਘ ਤੇ ਐਕਟਰੈੱਸ ਸੋਨਾਲੀ ਸਹਿਗਲ ਉੱਤੇ ਫਿਲਮਾਇਆ ਗਿਆ ਹੈ।

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸੁਨੰਦਾ ਸ਼ਰਮਾ ਦਾ ਗੀਤ 'ਮੇਰੀ ਮੰਮੀ ਨੂੰ ਪਸੰਦ ਨਹੀਂ ਤੂੰ' ਵੀ ਰਿਲੀਜ਼ ਹੋਇਆ ਸੀ ਅਤੇ ਇਹ ਗਾਣਾ ਹੁਣ ਇਸੇ ਫ਼ਿਲਮ 'ਚ ਸੁਣਾਈ ਦੇਵੇਗਾ । ਇਹ ਫ਼ਿਲਮ ਅਗਲੇ ਸਾਲ 17 ਜਨਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ।

https://www.instagram.com/p/B6aHO0mHPn1/

ਦੱਸ ਦਈਏ ਸੰਨੀ ਸਿੰਘ ਤੇ ਸੋਨਾਲੀ ਸਹਿਗਲ ਇਸ ਤੋਂ ਪਹਿਲਾ ‘ਪਿਆਰ ਕਾ ਪੰਚਨਾਮਾ-2’ ‘ਚ ਇਕੱਠੇ ਕੰਮ ਕਰ ਚੁੱਕੇ ਹਨ। ਜੇ ਗੱਲ ਕਰੀਏ ਹਿੰਦੀ ਫ਼ਿਲਮਾਂ ‘ਚ ਪੰਜਾਬੀ ਗਾਇਕਾਂ ਦਾ ਦਬਦਬਾ ਵੱਧਦਾ ਜਾ ਰਿਹਾ ਹੈ।

https://www.instagram.com/p/B6NUPlAnvtG/

ਇਸ ਤੋਂ ਪਹਿਲਾਂ ਹਾਰਡੀ ਸੰਧੂ, ਦਿਲਜੀਤ ਦੋਸਾਂਝ, ਅਖਿਲ, ਮਿਸ ਪੂਜਾ, ਸੁਖਬੀਰ ਵਰਗੇ ਕਈ ਨਾਮੀ ਗਾਇਕ ਆਪਣੀ ਆਵਾਜ਼ ਦਾ ਜਾਦੂ ਬਾਲੀਵੁੱਡ 'ਚ ਬਿਖੇਰ ਚੁੱਕੇ ਹਨ।

You may also like