ਗੁਰਲੇਜ਼ ਅਖਤਰ ਅਤੇ ਵੀਤ ਬਲਜੀਤ ਦੀ ਆਵਾਜ਼ 'ਚ ਨਵਾਂ ਗੀਤ 'ਲੈਂਡਕਰੂਜ਼ਰ' ਪਾ ਰਿਹਾ ਧੱਕ

Written by  Shaminder   |  December 10th 2019 12:30 PM  |  Updated: December 10th 2019 12:30 PM

ਗੁਰਲੇਜ਼ ਅਖਤਰ ਅਤੇ ਵੀਤ ਬਲਜੀਤ ਦੀ ਆਵਾਜ਼ 'ਚ ਨਵਾਂ ਗੀਤ 'ਲੈਂਡਕਰੂਜ਼ਰ' ਪਾ ਰਿਹਾ ਧੱਕ

ਗੁਰਲੇਜ਼ ਅਖਤਰ ਅਤੇ ਵੀਤ ਬਲਜੀਤ ਦੀ ਆਵਾਜ਼ 'ਚ ਨਵਾਂ ਗੀਤ "ਲੈਂਡ ਕਰੂਜ਼ਰ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੀ ਫੀਚਰਿੰਗ 'ਚ ਵੀਤ ਬਲਜੀਤ ਅਤੇ ਕਮਲ ਖੰਗੂਰਾ ਨਜ਼ਰ ਆ ਰਹੇ ਨੇ ।ਇਸ ਗੀਤ ਨੂੰ ਗੀਤ ਐੱਮਪੀ-3ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।ਗੀਤ ਦੇ ਬੋਲ ਵੀਤ ਬਲਜੀਤ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਦਿੱਤਾ ਹੈ ਮਿਕਸ ਸਿੰਘ ਨੇ ।

ਹੋਰ ਵੇਖੋ:ਗੁਰਲੇਜ਼ ਅਖਤਰ ਨੇ ਪੁੱਤਰ ਦਾਨਵੀਰ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਪੋਸਟ,ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ

https://www.instagram.com/p/B54RoFZFjkX/

ਵੀਡੀਓ ਸੱਤੀ ਢਿੱਲੋਂ ਵੱਲੋਂ ਬਣਾਇਆ ਗਿਆ ਹੈ । ਇਸ ਗੀਤ ਦੇ ਰਿਲੀਜ਼ ਹੁੰਦੇ ਹੀ ਇਸ ਗੀਤ ਦੇ ਵੀਵਰਸ ਦੀ ਗਿਣਤੀ ਵੱਧਦੀ ਜਾ ਰਹੀ ਹੈ । ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

https://www.instagram.com/p/B5w3bWMFlkS/

ਗੁਰਲੇਜ਼ ਅਖਤਰ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਸਰੋਤਿਆਂ ਦੀ ਝੋਲੀ ਪਾ ਰਹੇ ਨੇ । ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਬਹੁਤ ਹੀ ਛੋਟੀ ਉਮਰ 'ਚ ਕਰ ਦਿੱਤੀ ਸੀ ।

https://www.instagram.com/p/B52Jpv2nO_g/

ਇਸ ਤੋਂ ਇਲਾਵਾ ਵੀਤ ਬਲਜੀਤ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਲਿਖੇ ਹਨ ਅਤੇ ਆਪਣੀ ਵਧੀਆ ਲੇਖਣੀ ਲਈ ਉਹ ਜਾਣੇ ਜਾਂਦੇ ਨੇ ਪਰ ਉਹ ਹੁਣ ਗੀਤ ਵੀ ਆਪਣੀ ਆਵਾਜ਼ 'ਚ ਕੱਢ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network