
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਲਾਰਾ ਦੱਤਾ ਭਾਵੇਂ ਹੁਣ ਫ਼ਿਲਮਾਂ ਤੋਂ ਦੂਰ ਹੈ, ਪਰ ਉਹ ਇੱਕ ਅਜਿਹੀ ਅਦਾਕਾਰ ਹੈ ਜਿਸ ਨੇ ਆਪਣੇ ਫਿਲਮੀ ਕਰੀਅਰ 'ਚ ਸਲਮਾਨ ਖ਼ਾਨ ਤੋਂ ਲੈ ਕੇ ਅਕਸ਼ੈ ਕੁਮਾਰ ਤੱਕ ਕਈ ਹੀਰੋਜ਼ ਨਾਲ ਕੰਮ ਕੀਤਾ ਹੈ। ਇੱਕ ਇੰਟਰਵਿਊ ਦੌਰਾਨ ਅਦਾਕਾਰਾ ਨੇ ਆਪਣੀਆਂ ਉਨ੍ਹਾਂ ਆਦਤਾਂ ਬਾਰੇ ਗੱਲ ਕੀਤੀ ਜੋ ਅਜੇ ਤੱਕ ਨਹੀਂ ਬਦਲੀਆਂ ਹਨ। ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਸਹਿ ਕਲਾਕਾਰਾਂ ਸੰਜੈ ਦੱਤ, ਅਕਸ਼ੈ ਕੁਮਾਰ ਤੇ ਸਲਮਾਨ ਖ਼ਾਨ ਦੀਆਂ ਆਦਤਾਂ ਬਾਰੇ ਵੀ ਖੁਲਾਸਾ ਕੀਤਾ ਹੈ।
ਲਾਰਾ ਦੱਤਾ ਨੇ ਸਾਲ 2005 ਵਿੱਚ ਆਈ ਫ਼ਿਲਮ ਨੋ ਐਂਟਰੀ ਵਿੱਚ ਸਲਮਾਨ ਖ਼ਾਨ ਦੇ ਨਾਲ ਕੰਮ ਕੀਤਾ ਸੀ। ਉਸ ਨੇ ਦੱਸਿਆ ਕਿ ਸਲਮਾਨ ਉਸ ਨੂੰ ਅੱਧੀ ਰਾਤ ਨੂੰ ਵੀ ਕਾਲ ਕਰਦੇ ਹਨ। ਲਾਰਾ ਦੱਤਾ ਨੇ ਦੱਸਿਆ ਕਿ ਸਲਮਾਨ ਅੱਧੀ ਰਾਤ ਨੂੰ ਹੀ ਉੱਠਦੇ ਹਨ। ਉਸ ਦੇ ਫ਼ੋਨ ਵੀ ਉਦੋਂ ਹੀ ਆਉਂਦੇ ਹਨ ਅਤੇ ਮੈਂ ਅੱਧੀ ਰਾਤ ਨੂੰ ਹੀ ਉਸ ਦਾ ਫ਼ੋਨ ਚੁੱਕਦੀ ਹਾਂ।
ਸੰਜੇ ਦੱਤ ਬਾਰੇ ਗੱਲ ਕਰਦੇ ਹੋਏ ਲਾਰਾ ਦੱਤਾ ਨੇ ਦੱਸਿਆ, "ਜਦੋਂ ਵੀ ਉਹ ਤੁਹਾਨੂੰ ਮਿਲਦੇ ਹਨ, ਤਾਂ ਉਹ ਬਹੁਤ ਸ਼ਰਮਾਉਂਦੇ ਹਨ। ਕਿਉਂਕੀ ਸੰਜੇ ਦੱਤ ਇੱਕ ਬਹੁਤ ਹੀ ਅੰਤਰਮੁਖੀ ਵਿਅਕਤੀ ਹੈ।" ਦੱਸ ਦੇਈਏ ਕਿ ਦੋਹਾਂ ਨੇ ਸਾਲ 2006 'ਚ ਰਿਲੀਜ਼ ਹੋਈ ਫਿਲਮ 'ਜ਼ਿੰਦਾ' 'ਚ ਇਕੱਠੇ ਕੰਮ ਕੀਤਾ ਸੀ।
ਅਕਸ਼ੈ ਕੁਮਾਰ ਦੇ ਜ਼ਿਕਰ 'ਤੇ ਲਾਰਾ ਨੇ ਦੁਖੀ ਹੋ ਕੇ ਕਿਹਾ, "ਉਹ ਅਜੇ ਵੀ ਸਵੇਰੇ ਜਲਦੀ ਉੱਠਦਾ ਹੈ। ਇਸ ਤੋਂ ਪਹਿਲਾਂ ਕਿ ਉਸ ਦੀ ਜ਼ਿੰਦਗੀ 'ਚ ਕੋਈ ਹੋਰ ਉੱਠਿਆ ਹੋਵੇ।" ਤੁਹਾਨੂੰ ਦੱਸ ਦੇਈਏ ਕਿ ਲਾਰਾ ਨੇ ਬਾਲੀਵੁੱਡ 'ਚ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 2003 'ਚ ਫਿਲਮ ਅੰਦਾਜ਼ 'ਚ ਅਕਸ਼ੈ ਕੁਮਾਰ ਦੇ ਨਾਲ ਕੀਤੀ ਸੀ। ਦੋਹਾਂ ਨੂੰ ਆਖ਼ਰੀ ਵਾਰ 2021 'ਚ ਰਿਲੀਜ਼ ਹੋਈ ਫ਼ਿਲਮ ਬੈਲਬੋਟਮ 'ਚ ਇੱਕਠੇ ਦੇਖਿਆ ਗਿਆ ਸੀ। ਅਕਸ਼ੈ ਕੁਮਾਰ ਨੂੰ ਲਾਰਾ ਦੱਤਾ ਦੇ ਬੇਹੱਦ ਨਜ਼ਦੀਕੀ ਦੋਸਤਾਂ ਚੋਂ ਇੱਕ ਮੰਨਿਆ ਜਾਂਦਾ ਹੈ।
ਹੋਰ ਪੜ੍ਹੋ : ਰਾਮ ਗੋਪਾਲ ਵਰਮਾਨ ਨੇ ਦਿੱਤਾ ਵਿਵਾਦਤ ਬਿਆਨ, ਕਿਹਾ ਵਿਆਹ ਇੱਕ ਬੁਰੀ ਰਿਵਾਇਤ
ਲਾਰਾ ਦੱਤਾ ਜਲਦ ਹੀ OTT ਪਲੇਟਫਾਰਮ 'ਤੇ ਰਿਲੀਜ਼ ਹੋਣ ਵਾਲੇ ਸੀਰੀਜ਼ 'ਕੌਨ ਬਣੇਗਾ ਸ਼ਿਖਰਵਤੀ' 'ਚ ਨਜ਼ਰ ਆਵੇਗੀ। ਕੌਨ ਬਣੇਗੀ ਸ਼ਿਖਰਵਤੀ ਵਿੱਚ, ਲਾਰਾ ਸੋਹਾ ਅਲੀ ਖਾਨ, ਕ੍ਰਿਤਿਕਾ ਅਤੇ ਅਨਿਆ ਸਿੰਘ ਦੇ ਨਾਲ ਇੱਕ ਸਨਕੀ ਰਾਜੇ (ਨਸੀਰੂਦੀਨ ਸ਼ਾਹ) ਦੀਆਂ ਚਾਰ ਧੀਆਂ ਚੋਂ ਇੱਕ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।