ਰਾਮ ਗੋਪਾਲ ਵਰਮਾਨ ਨੇ ਦਿੱਤਾ ਵਿਵਾਦਤ ਬਿਆਨ, ਕਿਹਾ ਵਿਆਹ ਇੱਕ ਬੁਰੀ ਰਿਵਾਇਤ

written by Pushp Raj | January 18, 2022

ਬਾਲੀਵੁੱਡ ਤੋਂ ਬਾਅਦ ਹੁਣ ਸਾਊਥ ਫ਼ਿਲਮ ਇੰਡਸਟ੍ਰੀ ਦੇ ਮਸ਼ਹੂਰ ਸਟਾਰ ਕਪਲ ਨਾਗਰਜੁਨ ਅਤੇ ਸਮੰਥਾ ਦੇ ਤਾਲਾਕ ਦੇ ਬਾਅਦ ਹੁਣ ਅਦਾਕਾਰ ਧਨੁਸ਼ ਤੇ ਰਜਨਿਕਾਂਤ ਦੀ ਬੇਟੀ ਐਸ਼ਵਰਿਆ ਦੇ ਤਲਾਕ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਤਲਾਕ ਦੇ ਮੁੱਦੇ 'ਤੇ ਨਿਰਮਾਤਾ-ਨਿਰਦੇਸ਼ਕ ਰਾਮ ਗੋਪਾਲ ਵਰਮਾ ਨੇ ਇੱਕ ਟਵੀਟ ਕੀਤਾ ਹੈ ਜਿਸ ਨੂੰ ਲੈ ਕੇ ਉਹ ਵਿਵਾਦਾਂ 'ਚ ਘਿਰ ਗਏ ਹਨ।

ਧਨੁਸ਼ ਅਤੇ ਐਸ਼ਵਰਿਆ ਨੇ ਸੋਮਵਾਰ ਨੂੰ ਵਿਆਹ ਦੇ 18 ਸਾਲਾਂ ਬਾਅਦ ਇਹ ਰਿਸ਼ਤਾ ਖ਼ਤਮ ਹੋਣ ਦੀ ਜਾਣਕਾਰੀ ਸ਼ੇਅਰ ਕੀਤੀ ਹੈ। ਜਿਥੇ ਇੱਕ ਪਾਸੇ ਦੋਹਾਂ ਦੇ ਫੈਨਜ਼ ਬੇਹੱਦ ਨਿਰਾਸ਼ ਹਨ, ਉਥੇ ਹੀ ਰਾਮ ਗੋਪਾਲ ਵਰਮਾ ਆਪਣੇ ਬਿਆਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਦਰਅਸਲ ਵਰਮਾ ਨੇ ਵਿਆਹ ਅਤੇ ਤਲਾਕ ਦੇ ਮੁੱਦੇ 'ਤੇ ਅਜਿਹੇ ਵਿਚਾਰ ਦਿੱਤੇ ਕਿ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ।

ਟਵਿੱਟਰ ਉੱਤੇ ਵਿਆਹ ਤੇ ਤਲਾਕ ਦੇ ਮੁੱਦੇ ਆਪਣੇ ਵਿਚਾਰ ਦੱਸਦੇ ਹੋਏ ਰਾਮ ਗੋਪਾਲ ਵਰਮਾ ਨੇ ਵਿਆਹ ਨੂੰ ਸਮਾਜ 'ਚ ਪੂਰਵਜਾਂ ਵੱਲੋਂ ਥੋਪੀ ਗਈ ਇੱਕ ਬੁਰੀ ਰਿਵਾਇਤ ਦਾ ਕਰਾਰ ਦਿੱਤਾ ਹੈ। ਇਸ ਬਾਰੇ ਆਪਣੀ ਰਾਏ ਰੱਖਦੇ ਹੋਏ ਵਰਮਾ ਨੇ ਕਈ ਟਵੀਟ ਕੀਤੇ। "

ਉਨ੍ਹਾਂ ਨੇ ਆਪਣੇ ਪਹਿਲੇ ਟਵੀਟ ਵਿੱਚ ਲਿਖਿਆ, 'ਬੱਸ ਸੰਗੀਤ ਨਾਲ ਤਾਲਾਬ ਦਾ ਜਸ਼ਨ ਮਨਾਓ। ਕਿਉਂਕਿ ਤੁਸੀਂ ਇੱਕ ਬੰਧਨ ਤੋਂ ਮੁਕਤ ਹੋ ਗਏ ਹੋ। ਜਦੋਂ ਕਿ ਵਿਆਹ ਚੁੱਪ-ਚੁਪੀਤੇ ਹੋਣੇ ਚਾਹੀਦੇ ਹਨ, ਕਿਉਂਕਿ ਇਹ ਇੱਕ ਦੂਜੇ ਦੇ ਖਤਰਨਾਕ ਗੁਣਾਂ ਨੂੰ ਜਾਂਚਣ ਦੀ ਪ੍ਰਕਿਰਿਆ ਹੈ। "

ਇੱਕ ਹੋਰ ਟਵੀਟ ਕਰਦੇ ਹੋਏ ਰਾਮ ਗੋਪਾਲ ਵਰਮਾ ਨੇ ਕਿਹਾ, " ਵਿਆਹ ਸਭ ਤੋਂ ਭੈੜਾ ਰਿਵਾਜ ਹੈ, ਜੋ ਸਾਡੇ ਪੂਰਵਜਾਂ ਵੱਲੋਂ ਸਾਡੇ 'ਤੇ ਥੋਪਿਆ ਗਿਆ ਹੈ, ਜਿਸ ਨਾਲ ਦੁੱਖ ਅਤੇ ਖੁਸ਼ੀ ਦੇ ਨਿਰੰਤਰ ਚੱਕਰ ਨੂੰ ਅੱਗੇ ਵਧਾਇਆ ਜਾ ਸਕਦਾ ਹੈ। " ਇਸ ਟਵੀਟ ਤੋਂ ਇਲਾਵਾ ਰਾਮ ਗੋਪਾਲ ਵਰਮਾ ਨੇ ਵਿਆਹ ਅਤੇ ਪਿਆਰ ਨੂੰ ਲੈ ਕੇ ਕਈ ਹੋਰ ਟਵੀਟ ਵੀ ਕੀਤੇ ਹਨ।

ਹੋਰ ਪੜ੍ਹੋ : ਅਕਸ਼ੈ ਕੁਮਾਰ ਦੀ ਨਵੀਂ ਫ਼ਿਲਮ ਬੱਚਨ ਪਾਂਡੇ ਦਾ ਪੋਸਟਰ ਹੋਇਆ ਰੀਲੀਜ਼, ਫ਼ਿਲਮ 'ਚ ਅਕਸ਼ੈ ਦਾ ਫਰਸਟ ਲੁੱਕ ਆਇਆ ਸਾਹਮਣੇ

ਇਨ੍ਹਾਂ ਟਵੀਟਸ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਬੇਹੱਦ ਨਾਰਾਜ਼ ਹਨ ਤੇ ਲਗਾਤਾਰ ਵਰਮਾ ਨੂੰ ਹੁਣ ਸੋਸ਼ਲ ਮੀਡੀਆ ਉੱਤੇ ਟ੍ਰੋਲ ਕੀਤਾ ਜਾ ਰਿਹਾ ਹੈ। ਇੱਕ ਯੂਜ਼ਰ ਨੇ ਰਾਮ ਗੋਪਾਲ ਵਰਮਾ ਨੂੰ ਕਮੈਂਟ ਕਰਦੇ ਹੋਏ ਲਿਖਿਆ, ਤੁਹਾਡਾ ਮਤਲਬ ਹੈ ਕਿ ਹਰ ਤੀਜੇ-ਪੰਜਵੇਂ ਦਿਨ ਲੋਕਾਂ ਨੂੰ ਨਵਾਂ ਪਿਆਰ ਮਿਲਣਾ ਚਾਹੀਦਾ ਹੈ, ਪਰ ਇਹ ਐਮਾਜ਼ਾਨ 'ਤੇ ਉਪਲਬਧ ਨਹੀਂ ਹੈ।

You may also like