ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਮਾਮਲੇ ਤੋਂ ਬਾਅਦ ਮਰਹੂਮ ਅਦਾਕਾਰਾ ਜ਼ਿਆ ਖ਼ਾਨ ਦੀ ਮਾਂ ਦਾ ਸਲਮਾਨ ਖਾਨ ਨੂੰ ਲੈ ਕੇ ਵੱਡਾ ਖੁਲਾਸਾ

Written by  Shaminder   |  June 17th 2020 05:04 PM  |  Updated: June 17th 2020 05:04 PM

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਮਾਮਲੇ ਤੋਂ ਬਾਅਦ ਮਰਹੂਮ ਅਦਾਕਾਰਾ ਜ਼ਿਆ ਖ਼ਾਨ ਦੀ ਮਾਂ ਦਾ ਸਲਮਾਨ ਖਾਨ ਨੂੰ ਲੈ ਕੇ ਵੱਡਾ ਖੁਲਾਸਾ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਦੀ ਖੁਦਕੁਸ਼ੀ ਨੇ ਪੂਰੀ ਇੰਡਸਟਰੀ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ । ਇਸ ਖ਼ਬਰ ਤੋਂ ਬਾਅਦ ਉਨ੍ਹਾਂ ਦੀ ਮੌਤ ਦੇ ਨਾਲ ਜੁੜੇ ਹੁਣ ਕਈ ਰਾਜ਼ ਸਾਹਮਣੇ ਆ ਰਹੇ ਨੇ ਅਤੇ ਕਈ ਤਰ੍ਹਾਂ ਦੇ ਇਲਜ਼ਾਮਾਂ ਦਾ ਦੌਰ ਵੀ ਸ਼ੁਰੂ ਹੋ ਚੁੱਕਿਆ ਹੈ । ਬਾਲੀਵੁੱਡ ਅਦਾਕਾਰਾ ਜ਼ਿਆ ਖ਼ਾਨ ਜਿਨ੍ਹਾਂ ਜਿਨ੍ਹਾਂ ਦੀ ਸ਼ੱਕੀ ਹਲਾਤਾਂ ‘ਚ ਮੌਤ ਹੋ ਗਈ ਸੀ । ਜ਼ਿਆ ਖ਼ਾਨ ਦੀ ਮਾਂ ਦਾ ਵੀ ਇਸ ਮਾਮਲੇ ‘ਚ ਪ੍ਰਤੀਕਰਮ ਸਾਹਮਣੇ ਆਇਆ ਹੈ ।

https://www.instagram.com/p/CBgKlXQlQGw/

ਅਦਾਕਾਰਾ ਦੀ ਮਾਂ  ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਕਿ  " ਸੁਸ਼ਾਂਤ ਸਿੰਘ ਦੀ ਮੌਤ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਉਨ੍ਹਾਂ ਦੀ ਬੇਟੀ ਜ਼ਿਆ ਖਾਨ ਦੀ ਯਾਦ ਤਾਜ਼ਾ ਕਰ ਦਿੱਤੀ ਹੈ। ਇਸ ਨਾਲ ਹੀ ਰਾਬੀਆ ਅਮੀਨ ਨੇ ਸੁਪਰਟਸਟਾਰ ਸਲਮਾਨ ਖਾਨ ਦਾ ਵੱਡਾ ਖੁਲਾਸਾ ਕੀਤਾ।

Jiah-Khan- Jiah-Khan-

ਜ਼ਿਆ ਖਾਨ ਦੀ ਮਾਂ ਰਾਬੀਆ ਅਮੀਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਸੁਸ਼ਾਂਤ ਸਿੰਘ ਦੀ ਮੌਤ 'ਤੇ ਦੁੱਖ ਪ੍ਰਗਟ ਕਰ ਰਹੀ ਹੈ। ਉਹ ਕਹਿੰਦੀ ਹੈ, 'ਮੇਰੀ ਹਮਦਰਦੀ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਨਾਲ ਹੈ। ਸਹੀ ਮਾਇਨੇ 'ਚ ਇਹ ਦਿਲ ਕੰਬਾਊ ਮਾਮਲਾ ਹੈ। ਇਹ ਕੋਈ ਮਜ਼ਾਕ ਨਹੀਂ ਚੱਲ ਰਿਹਾ। ਹੁਣ ਬਾਲੀਵੁੱਡ ਨੂੰ ਬਦਲਣਾ ਹੋਵੇਗਾ, ਬਾਲੀਵੁੱਡ ਨੂੰ ਜਾਗਣਾ ਹੋਵੇਗਾ। ਬਾਲੀਵੁੱਡ ਨੂੰ ਪੂਰੀ ਤਰ੍ਹਾਂ ਨਾਲ ਅਜਿਹਾ ਕਰਨਾ ਬੰਦ ਕਰਨਾ ਹੋਵੇਗਾ। ਧੱਕੇਸ਼ਾਹੀ ਕਰਨਾ ਵੀ ਇਕ ਤਰ੍ਹਾਂ ਨਾਲ ਕਿਸੇ ਦੀ ਹੱਤਿਆ ਕਰਨਾ ਹੀ ਹੈ।'

https://www.instagram.com/p/B_8B2fUFd8q/

ਜ਼ਿਆ ਖਾਨ ਦੀ ਮਾਂ ਨੇ ਅੱਗੇ ਕਿਹਾ ਕਿ, 'ਹੁਣ ਜੋ ਕੁਝ ਵੀ ਹੋਇਆ ਹੈ, ਉਸ ਨੇ ਮੈਨੂੰ 2015 ਦੀ ਯਾਦ ਦਿਵਾ ਦਿੱਤੀ ਹੈ। ਜਦੋਂ ਜ਼ਿਆ ਦੇ ਮਾਮਲੇ 'ਚ ਇਕ ਸੀਬੀਆਈ ਅਫ਼ਸਰ ਨਾਲ ਮਿਲਣ ਗਈ ਸੀ ਤਾਂ ਉਸਨੇ ਮੈਨੂੰ ਕਿਹਾ ਕਿ ਸਲਮਾਨ ਖਾਨ ਦਾ ਫੋਨ ਆਇਆ ਸੀ। ਉਹ ਰੋਜ਼ ਫੋਨ ਕਰਦੇ ਹਨ ਤੇ ਪੈਸੇ ਦੀ ਗੱਲ ਕਰਦੇ ਹਨ। ਉਹ ਹਮੇਸ਼ਾ ਇਹੀ ਕਹਿੰਦੇ ਹਨ ਕਿ ਲੜਕੇ ਤੋਂ ਪੁੱਛਗਿੱਛ ਨਾ ਕਰੋ... ਉਸਨੂੰ ਨਾ ਛੂਹੋ ਤਾਂ ਅਸੀਂ ਕੀ ਕਰ ਸਕਦੇ ਹਾਂ ਮੈਡਮ। ਇਸ ਤੋਂ ਬਾਅਦ ਰਾਬੀਆ ਇਸ ਮਾਮਲੇ 'ਚ ਉੱਚ ਆਧਿਕਾਰੀਆਂ ਤਕ ਲੈ ਕੇ ਵੀ ਗਈ।'


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network