ਕਰਨ ਔਜਲਾ ਤੇ ਰੈਪਰ ਡਿਵਾਈਨ ਦੀ ਨਵੀਂ ਐਲਬਮ 'Street Dreams' ਹੋਈ ਰਿਲੀਜ਼, ਵੇਖੋ ਵੀਡੀਓ

Written by  Pushp Raj   |  February 16th 2024 12:19 PM  |  Updated: February 16th 2024 12:19 PM

ਕਰਨ ਔਜਲਾ ਤੇ ਰੈਪਰ ਡਿਵਾਈਨ ਦੀ ਨਵੀਂ ਐਲਬਮ 'Street Dreams' ਹੋਈ ਰਿਲੀਜ਼, ਵੇਖੋ ਵੀਡੀਓ

Karan Aujla and Rapper Divine Album Street Dream : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ  (Karan Aujla)  ਹਾਲ ਹੀ ਵਿੱਚ ਭਾਰਤ ਪਹੁੰਚੇ ਹਨ। ਇਸ ਦੇ ਨਾਲ  ਹੀ ਮੁੜ ਇੱਕ ਵਾਰ ਫਿਰ ਤੋਂ ਕਰਨ ਔਜਲਾ ਤੇ ਰੈਪਰ ਡਿਵਾਈਨ  (Rapper Divine) ਆਪਣੇ ਫੈਨਜ਼ ਲਈ ਇੱਕਠੇ ਇੱਕ ਨਵੀਂ ਐਲਬਮ ਲੈ ਕੇ ਆਏ ਹਨ। ਇਸ ਐਲਬਮ ਦਾ ਨਾਮ ਸਟ੍ਰੀਟ ਡਰੀਮਜ਼ (Street Dreams) ਹੈ। ਦੱਸ ਦਈਏ ਕਿ ਗਾਇਕ ਕਰਨ ਔਜਲਾ ਆਪਣੇ ਸ਼ਾਨਦਾਰ ਸੰਗੀਤ ਤੇ ਆਪਣੇ ਗੀਤਾਂ ਲਈ ਕਾਫੀ ਮਸ਼ਹੂਰ ਹਨ। ਗਾਇਕੀ ਦੇ ਨਾਲ-ਨਾਲ ਗਾਇਕ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦ ਹਨ। ਹਾਲ ਹੀ ਵਿੱਚ ਗਾਇਕ ਕਰਨ ਔਜਲਾ ਨੇ ਆਪਣੇ ਫੈਨਜ਼ ਨੂੰ ਆਪਣੀ ਨਵੀਂ ਐਲਬਮ ਦੇ ਰਿਲੀਜ਼ ਹੋਣ ਬਾਰੇ ਜਾਣਕਾਰੀ ਦਿੱਤੀ ਹੈ। 

ਕਰਨ ਔਜਲਾ ਤੇ ਡਿਵਾਈਨ ਦੀ ਨਵੀਂ ਐਲਬਮ ਸਟ੍ਰੀਟ ਡਰੀਮਜ਼ ਹੋਈ ਰਿਲੀਜ਼

ਗਾਇਕ ਕਰਨ ਔਜਲਾ ਦੀ ਨਵੀਂ ਐਲਬਮ ਸਟ੍ਰੀਟ ਡਰੀਮਜ਼ (Street Dreams) ਬੀਤੀ ਰਾਤ ਰਿਲੀਜ਼ ਹੋ ਗਈ ਹੈ। ਇਸ ਐਲਬਮ ਨੂੰ ਦੇਰ ਰਾਤ ਰਿਲੀਜ਼ ਕੀਤਾ ਗਿਆ ਹੈ ਤੇ ਇਸ ਵਿੱਚ ਗਾਇਕ ਮਸ਼ਹੂਰ ਰੈਪਰ ਡਿਵਾਈਨ ਨਾਲ ਕੋਲੈਬ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਗਾਇਕ ਵੱਲੋਂ ਇਸ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸੀ।ਗਾਇਕ ਕਰਨ ਔਜਲਾ ਅਤੇ ਰੈਪਰ ਡਿਵਾਈਨ  ਦੋਹਾਂ ਨੇ ਆਪੋ- ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ, “ STREET DREAMS “OUT AT MIDNIGHT"।  ਇਹ ਐਲਬਮ ਹੁਣ ਰੈਪਰ ਡਿਵਾਈਨ ਦੇ ਅਧਿਕਾਰਿਤ ਯੂਟਿਊਬ ਚੈਨਲ ਉੱਤੇ ਰਿਲੀਜ਼ ਕਰ ਦਿੱਤੀ ਗਈ ਹੈ। ਇਸ ਐਲਬਮ ਵਿੱਚ ਕੁੱਲ 8 ਗੀਤ ਹਨ ਤੇ ਐਲਬਮ ਦੇ ਸਾਰੇ ਗੀਤ ਵੀ ਰਿਲੀਜ਼ ਕਰ ਦਿੱਤੇ ਗਏ ਹਨ। 

ਐਲਬਮ ਸਟ੍ਰੀਟ ਡਰੀਮਜ਼ (Street Dreams) ਦੀ Tracklist

I. NOTHING LASTSII. TOP CLASS / OVERSEASIII. STRAIGHT BALLIN'Iv. YAAD Ft. JONITAv. TAREEFANVI. HISAABVII. 100 MILLION 

ਕਰਨ ਔਜਲਾ ਦਾ ਵਰਕ ਫਰੰਟ

ਕਰਨ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਬੀਤੇ ਸਾਲ ਗਾਇਕ ਦੇ ਕਈ ਗੀਤ ਰਿਲੀਜ਼ ਹੋਏ ਜਿਨ੍ਹਾਂ ਗੀਤ ਸੌਫਟਲੀ ਤੇ ਐਲਬਮ ਮੇਕਿੰਗ ਮੈਮੋਰੀਜ਼' ਕਾਫੀ ਜ਼ਿਆਦਾ ਸੁਰਖੀਆਂ 'ਚ ਰਹੇ। ਇਸ ਐਲਬਮ ਨੂੰ ਦੁਨੀਆ ਭਰ 'ਚ ਭਰਵਾਂ ਹੁੰਗਾਰਾ ਮਿਲਿਆ।

  ਹੋਰ ਪੜ੍ਹੋ: ਕਿਸਾਨਾਂ ਦੇ ਸਮਰਥਨ 'ਚ ਆਏ ਗਾਇਕ ਕਰਨ ਔਜਲਾ, ਕਿਸਾਨ ਅੰਦੋਲਨ ਨੂੰ ਲੈ ਕੇ ਗਾਇਕ ਨੇ ਆਖੀ ਇਹ ਗੱਲਕਰਨ ਔਜਲਾ ਦਾ ਕੁਝ ਦਿਨ ਪਹਿਲਾਂ ਰੈਪਰ ਡਿਵਾਈਨ ਨਾਲ  ਗੀਤ '100 ਮਿਲੀਅਨ' ਰਿਲੀਜ਼ ਹੋਇਆ ਸੀ।ਡਿਵਾਈਨ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ  20 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਹੁਣ ਫੈਨਜ਼ ਕਰਨ ਔਜਲਾ ਦੀ ਨਵੀਂ ਐਲਬਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network