ਇਹ ਤਰੀਕੇ ਅਪਣਾ ਕੇ ਸਰਵਾਈਕਲ ਦੇ ਦਰਦ ਤੋਂ ਤੁਸੀਂ ਵੀ ਪਾ ਸਕਦੇ ਹੋ ਰਾਹਤ
ਸਰਵਾਈਕਲ (Cervical Pain)ਦਾ ਦਰਦ ਬਹੁਤ ਬੁਰਾ ਹੁੰਦਾ ਹੈ । ਇਸ ਦਰਦ ਨਾਲ ਪੀੜਤ ਲੋਕਾਂ ਨੂੰ ਨਾਂ ਤਾਂ ਨੀਂਦ ਆਉਂਦੀ ਹੈ ਅਤੇ ਨਾਂ ਹੀ ਉਹ ਆਰਾਮ ਨਾਲ ਸੋਂ ਸਕਦੇ ਹਨ। ਤੁਸੀਂ ਵੀ ਜੇ ਇਸ ਦਰਦ ਤੋਂ ਪਰੇਸ਼ਾਨ ਹੋ ਤਾਂ ਕੁਝ ਘਰੇਲੂ ਉਪਾਅ ਅਪਣਾ ਕੇ ਤੁਸੀਂ ਵੀ ਇਸ ਦਰਦ ਤੋਂ ਰਾਹਤ ਪਾ ਸਕਦੇ ਹੋ । ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਘਰ ਵਿੱਚ ਆਮ ਤੋਰ 'ਤੇ ਇਸਤੇਮਾਲ ਕੀਤੇ ਜਾਣ ਵਾਲੇ ਲਸਣ ਦੀ । ਜਿਸਨੂੰ ਅਸੀਂ ਘਰਾਂ ਵਿੱਚ ਸਬਜ਼ੀ ਵਿੱਚ ਪਾਉਣ ਲਈ ਇਸਤੇਮਾਲ ਕਰਦੇ ਹਾਂ । ਇਸ ਦਾ ਇਸਤੇਮਾਲ ਕਰਕੇ ਤੁਸੀਂ ਸਰਵਾਈਕਲ ਦੇ ਦਰਦ ਤੋਂ ਕਾਫੀ ਹੱਦ ਤੱਕ ਰਾਹਤ ਪਾ ਸਕਦੇ ਹੋ । ਇਸ ਲਈ ਤੁਹਾਨੂੰ ਕਰਨਾ ਇਹ ਹੋਵੇਗਾ ਕਿ ਇੱਕ ਬਰਤਨ ਵਿੱਚ ਤੇਲ ਪਾ ਕੇ ਉਸ ਵਿੱਚ ਲਸਣ ਦੀਆਂ ਅੱਠ ਦਸ ਕਲੀਆਂ ਲੈ ਲਉ ਅਤੇ ਲਾਲ ਹੋਣ ਤੱਕ ਗਰਮ ਕਰੋ ।
ਹੋਰ ਪੜ੍ਹੋ : ਜੈਨੀ ਜੌਹਲ ਦੀ ਭੈਣ ਦਾ ਹੋਇਆ ਵਿਆਹ, ਗਾਇਕਾ ਨੇ ਵੀਡੀਓ ਸਾਂਝਾ ਕਰੇ ਭੈਣ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਦਿੱਤੀ ਵਧਾਈ
ਇਸ ਤੇਲ ਨਾਲ ਮੋਢਿਆਂ ਅਤੇ ਗਰਦਨ ਤੇ ਮਾਲਿਸ਼ ਕਰੋ । ਮਾਲਿਸ਼ ਕਰਨ ਤੋਂ ਬਾਅਦ ਗਰਮ ਪਾਣੀ ਨਾਲ ਜਰੂਰ ਨਹਾਓ।ਇਸ ਨਾਲ ਤੁਹਾਡਾ ਦਰਦ ਖਤਮ ਹੋ ਜਾਵੇਗਾ । ਜੈਤੂਨ ਦਾ ਤੇਲ ਵੀ ਸਰਵਾਈਕਲ ਦੇ ਦਰਦ ਨੂੰ ਘੱਟ ਕਰਨ ਲਈ ਬਹੁਤ ਵਧੀਆ ਜਰੀਆ ਹੈ ।ਜੈਤੂਨ ਦੇ ਤੇਲ ਦੀ ਮਾਲਿਸ਼ ਕਰੋ ਅਤੇ ਉਸ ਤੋਂ ਬਾਅਦ ਗਰਮ ਪਾਣੀ ਵਿੱਚ ਤੌਲੀਆ ਭਿਉ ਕੇ ਗਰਦਨ ਅਤੇ ਮੋਢੇ ੳੱਤੇ ੨੦ ਮਿੰਟ ਤੱਕ ਰੱਖੋ।ਇਸ ਨਾਲ ਤੁਹਾਨੂੰ ਦਰਦ ਤੋਂ ਰਾਹਤ ਮਿਲੇਗੀ ।ਸਰਵਾਈਕਲ ਦੋਰਾਨ ਹੋਣ ਵਾਲੀ ਸੋਜ ਘਟਾਉਣ ਲਈ ਤੁਸੀਂ ਬਰਫ ਦੇ ਟੁਕੜੇ ਨੂੰ ਕਿਸੇ ਕੱਪੜੇ ਵਿੱਚ ਰੱਖਕੇ ਸੋਜ ਵਾਲੀ ਥਾਂ ਤੇ ਰੱਖੋ ।
ਇਸ ਨਾਲ ਸੋਜ ਤੋਂ ਤਾਂ ਆਰਾਮ ਮਿਲੇਗਾ ਹੀ ,ਇਸਦੇ ਨਾਲ ਹੀ ਦਰਦ ਤੋਂ ਵੀ ਰਾਹਤ ਮਿਲੇਗੀ।ਹੀਟ ਪੈਡ ਨਾਲ ਵੀ ਸਰਵਾਈਕਲ ਦੇ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ । ਆਮ ਤੋਰ ਤੇ ਦਵਾਈਆਂ ਵਿੱਚ ਇਸਤੇਮਾਲ ਹੋਣ ਵਾਲੀ ਹਰੜ ਇਸ ਦਰਦ 'ਚ ਬਹੁਤ ਰਾਹਤ ਦਿਵਾਉਂਦੀ ਹੈ । ਇਸ ਦਾ ਇਸਤੇਮਾਲ ਤੁਸੀਂ ਖਾਣੇ ਤੋਂ ਬਾਅਦ ਕਰ ਸਕਦੇ ਹੋ ਜਾਂ ਫਿਰ ਹਰੜਾਂ ਦਾ ਮੁੱਰਬਾ ਵੀ ਖਾ ਸਕਦੇ ਹੋ ਜੋ ਤੁਹਾਨੂੰ ਇਸ ਦਰਦ ਤੋਂ ਤਾਂ ਰਾਹਤ ਦਿਵਾਏਗਾ ਇਸਦੇ ਨਾਲ ਹੀ ਤੁਹਾਨੂੰ ਹੋਰ ਕਈ ਬੀਮਾਰੀਆਂ ਤੋਂ ਵੀ ਬਚਾਏਗਾ । ਗਾਜਰ ,ਮੂਲੀ ,ਖੀਰਾ ,ਟਮਾਟਰ ,ਪੱਤਾ ਗੋਭੀ ਅਤੇ ਫਲ ਜਰੂਰ ਖਾਣੇ ਚਾਹੀਦੇ ਹਨ ।ਇਸ ਤਰਾਂ ਦੇ ਤਰੀਕੇ ਅਪਨਾਉਣ ਦੇ ਨਾਲ ਨਾਲ ਕਸਰਤ ਵੀ ਕਰਨੀ ਚਾਹੀਦੀ ਹੈ । ਇਹ ਕੁਝ ਤਰੀਕੇ ਹਨ ਜਿਨਾਂ ਨੂੰ ਅਪਣਾ ਕੇ ਤੁਸੀਂ ਵੀ ਇਸ ਭਿਆਨਕ ਬੀਮਾਰੀ ਦੇ ਦਰਦ ਤੋਂ ਰਾਹਤ ਪਾ ਸਕਦੇ ਹੋ ।
-