ਫਿਲਮ 'ਲਾਈਗਰ' ਦੀ ਟੀਮ ਨੇ ਮਨਾਇਆ 'ਮਾਈਕ ਟਾਈਸਨ' ਦਾ ਜਨਮਦਿਨ, ਇੰਝ ਦਿੱਤਾ ਸਰਪ੍ਰਾਈਜ਼

written by Pushp Raj | July 01, 2022

Mike Tyson's birthday: ਅਮਰੀਕਾ ਦੇ ਮਸ਼ਹੂਰ ਅਦਾਕਾਰ ਤੇ ਬਾਕਸਰ ਮਾਈਕ ਟਾਈਸਨ ਨੇ 30 ਜੂਨ ਨੂੰ ਆਪਣਾ 56ਵਾਂ ਜਨਮਦਿਨ ਮਨਾਇਆ। ਮਾਈਕ ਟਾਈਸਨ ਦਾ ਇਹ ਖਾਸ ਦਿਨ ਉਸ ਸਮੇਂ ਹੋਰ ਖਾਸ ਬਣ ਗਿਆ ਜਦੋਂ ਫਿਲਮ 'ਲਾਈਗਰ' ਦੀ ਟੀਮ ਨੇ ਉਨ੍ਹਾਂ ਖਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਤੇ ਸਰਪ੍ਰਾਈਜ਼ ਵੀ ਦਿੱਤਾ। ਇਸ ਵਿੱਚ ਵਿਜੇ ਦੇਵਰਕੋਂਡਾ, ਕਰਨ ਜੌਹਰ , ਅਨੰਨਿਆ ਪਾਂਡੇ ਤੇ ਟੀਮ ਦੇ ਹੋਰ ਲੋਕ ਵੀ ਸ਼ਾਮਿਲ ਸੀ।

Image Source: Instagram

'ਮਾਈਕ ਟਾਈਸਨ' ਦਾ ਜਨਮਦਿਨ ਦੇ ਖਾਸ ਮੌਕੇ ਉੱਤੇ ਵਿਜੇ ਦੇਵਰਕੋਂਡਾ ਤੇ ਕਰਨ ਜੌਹਰ ਇੱਕ ਖਾਸ ਵੀਡੀਓ ਸ਼ੇਅਰ ਕੀਤੀ ਅਤੇ ਟਾਈਸਨ ਨੂੰ ਉਨ੍ਹਾਂ ਦੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਖਾਸ ਗੱਲ ਇਹ ਹੈ ਕਿ ਮਾਈਕ ਟਾਈਸਨ ਫਿਲਮ 'ਲਾਈਗਰ' ਨਾਲ ਬਾਲੀਵੁੱਡ ਦੇ ਵਿੱਚ ਆਪਣਾ ਪਹਿਲਾ ਡੈਬਿਊ ਕਰਨ ਜਾ ਰਹੇ ਹਨ। ਫਿਲਮ 'ਲਾਈਗਰ' 'ਚ ਉਹ ਕੈਮਿਓ ਕਰਦੇ ਹੋਏ ਨਜ਼ਰ ਆਉਣਗੇ। ਇਸ ਫਿਲਮ ਨੂੰ ਪੁਰੀ ਜਗਨਨਾਥ ਡਾਇਰੈਕਟ ਕਰ ਰਹੇ ਹਨ। ਇਸ ਦੇ ਨਾਲ ਹੀ ਇਸ ਫਿਲਮ ਨੂੰ ਕਰਨ ਜੌਹਰ ਪ੍ਰੋਡਿਊਸ ਕਰ ਰਹੇ ਹਨ। ਇਸ ਫਿਲਮ 'ਚ ਐਕਸ਼ਨ, ਰੋਮਾਂਚ ਅਤੇ ਪਾਗਲਪਨ ਸਭ ਕੁਝ ਦੇਖਣ ਨੂੰ ਮਿਲੇਗਾ। ਦਰਸ਼ਕ ਵੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਕਰਨ ਜੌਹਰ ਨੇ ਮਾਈਕ ਟਾਈਸਨ ਲਈ ਸ਼ੇਅਰ ਕੀਤਾ ਖਾਸ ਵੀਡੀਓ
ਕਰਨ ਜੌਹਰ ਨੇ ਮਾਈਕ ਟਾਈਸਨ ਨੂੰ ਟੈਗ ਕਰਦੇ ਹੋਏ ਆਪਣੇ ਅਧਿਕਾਰਿਤ ਇਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਫਿਲਮ ਲਾਈਗਰ ਦੀ ਹੈ। ਇਸ ਵੀਡੀਓ ਦੇ ਵਿੱਚ ਮਾਈਕ ਟਾਈਸਨ 'ਲਾਈਗਰ' ਦੀ ਪੂਰੀ ਟੀਮ ਨਾਲ ਮਿਲ ਕੇ ਮਸਤੀ ਕਰਦੇ ਨਜ਼ਰ ਆ ਰਹੇ ਹਨ।

 

View this post on Instagram

 

A post shared by Karan Johar (@karanjohar)

ਇਸ ਦੇ ਨਾਲ ਹੀ ਸੈੱਟ 'ਤੇ ਉਨ੍ਹਾਂ ਦੀ ਮੌਜੂਦਗੀ ਨੂੰ ਲੈ ਕੇ ਹਰ ਕੋਈ ਕਾਫੀ ਉਤਸ਼ਾਹਿਤ ਨਜ਼ਰ ਆ ਰਿਹਾ ਹੈ। ਮਾਈਕ ਟਾਈਸਨ ਨੂੰ ਕਰਨ ਜੌਹਰ, ਅਨਨਿਆ ਪਾਂਡੇ, ਵਿਜੇ ਦੇਵਰਕੋਂਡਾ ਦੇ ਨਾਲ-ਨਾਲ ਫਿਲਮ ਦੇ ਡਾਇਰੈਕਟਰ ਪੁਰੀ ਜਗਨਨਾਥ ਨੇ ਖਾਸ ਤਰੀਕੇ ਨਾਲ ਵਧਾਈ ਦਿੱਤੀ ਹੈ।

Image Source: YouTube

ਵਿਜੇ ਦੇਵਰਕੋਂਡਾ ਨੇ ਮਾਈਕ ਟਾਈਸਨ ਲਈ ਜਨਮਦਿਨ 'ਤੇ ਲਿਖਿਆ ਖਾਸ ਸੰਦੇਸ਼
ਜਿਥੇ ਕਰਨ ਨੇ ਟਾਈਸਨ ਲਈ ਇੱਕ ਵੀਡੀਓ ਸ਼ੇਅਰ ਕੀਤੀ, ਉਥੇ ਹੀ ਦੂਜੇ ਪਾਸੇ ਸਾਊਥ ਸੁਪਰਸਟਾਰ ਵਿਜੇ ਦੇਵਰਕੋਂਡਾ ਨੇ ਵੀ ਵੀਡੀਓ ਸ਼ੇਅਰ ਕਰਦੇ ਹੋਏ ਮਾਈਕ ਟਾਈਸਨ ਲਈ ਖ਼ਾਸ ਸੰਦੇਸ਼ ਲਿਖਿਆ। ਵਿਜੇ ਦੇਵਰਕੋਂਡਾ ਨੇ ਆਪਣੇ ਟਵੀਟ ਵਿੱਚ ਮਾਈਕ ਟਾਈਸਨ ਨੂੰ ਟੈਗ ਕਰਦੇ ਹੋਏ ਲਿਖਿਆ, "ਹੈਪੀ ਬਰਥਡੇਅ ਮਾਈਕ ਟਾਈਸਨ। ਮੈਂ ਕਦੇ ਵੀ ਤੁਹਾਨੂੰ ਮਿਲਣ ਦਾ ਸੁਫਨਾ ਵੀ ਨਹੀਂ ਵੇਖਿਆ ਸੀ। ਉਹ ਸਭ ਭੁੱਲ ਜਾਓ। ਮੈਨੂੰ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਤੁਹਾਨੂੰ ਮਿਲਣਾ ਕਿਸੇ ਸੁਫਨੇ ਦੇ ਪੂਰੇ ਹੋਣ ਤੋਂ ਘੱਟ ਨਹੀਂ ਹੈ। ਤੁਸੀਂ ਜ਼ਿੰਦਗੀ ਭਰ ਲਈ ਮੇਰੀਆਂ ਯਾਦਾਂ ਦੇ ਵਿੱਚ ਵੱਸ ਗਏ ਹੋ।"

Image Source: Instagram

ਦੱਸ ਦਈਏ ਕਿ ਫਿਲਮ ਲਾਈਗਰ ਇੱਕ ਸਪੋਰਟਸ ਡਰਾਮਾ ਉੱਤੇ ਅਧਾਰਿਤ ਫਿਲਮ ਹੈ। ਇਹ ਫਿਲਮ ਹਿੰਦੀ ਦੇ ਨਾਲ-ਨਾਲ ਤਾਮਿਲ, ਮਲਿਆਲਮ, ਕੰਨੜ, ਤੇਲਗੂ ਆਦਿ ਭਾਸ਼ਾਵਾਂ 'ਚ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿੱਚ, ਵਿਜੇ ਦੇਵਰਕੋਂਡਾ ਇੱਕ ਮਾਰਸ਼ਲ ਆਰਟ ਲੜਾਕੂ ਅਤੇ ਉੱਘੇ ਮੁੱਕੇਬਾਜ਼ ਮਾਈਕ ਟਾਈਸਨ ਦੇ ਵਿਰੋਧੀ ਦੇ ਰੂਪ ਵਿੱਚ ਨਜ਼ਰ ਆਉਣਗੇ। ਇਹ ਫਿਲਮ ਮਾਈਕ ਟਾਈਸਨ ਅਤੇ ਅਨੰਨਿਆ ਪਾਂਡੇ ਦੀ ਪਹਿਲੀ ਤੇਲਗੂ ਫਿਲਮ ਹੋਵੇਗੀ।

ਹੋਰ ਪੜ੍ਹੋ: ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੇ ਅਦਾਲਤ ਤੋਂ ਪਾਸਪੋਰਟ ਵਾਪਿਸ ਕਰਨ ਦੀ ਕੀਤੀ ਮੰਗ, ਪੜ੍ਹੋ ਪੂਰੀ ਖ਼ਬਰ

ਫਿਲਮ ਲਾਈਗਰ 'ਚ ਰਾਮਿਆ ਕ੍ਰਿਸ਼ਨਨ, ਰੌਨਿਤ ਰਾਏ ਅਤੇ ਮਕਰੰਦ ਦੇਸ਼ਪਾਂਡੇ ਅਹਿਮ ਭੂਮਿਕਾਵਾਂ ਨਿਭਾਉਣ ਜਾ ਰਹੇ ਹਨ। ਕਰਨ ਜੌਹਰ ਇਸ ਫਿਲਮ ਦਾ ਜ਼ਿਕਰ ਪਹਿਲਾਂ ਵੀ ਕਰ ਚੁੱਕੇ ਹਨ। ਇਹ ਫਿਲਮ 25 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

 

View this post on Instagram

 

A post shared by Vijay Deverakonda (@thedeverakonda)

You may also like