
Aryan Khan Asks Court To Return His Passport: ਬਾਲੀਵੁੱਡ 'ਕਿੰਗ' ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਡਰਗ ਕੇਸ ਮਾਮਲੇ ਤੋਂ ਬਾਅਦ ਮੁੜ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਇਸ ਦਾ ਕਾਰਨ ਹੈ ਆਰੀਅਨ ਖਾਨ ਦਾ ਪਾਸਪੋਰਟ। ਜੀ ਹਾਂ ਕਰੂਜ਼ ਡਰੱਗਜ਼ ਪਾਰਟੀ ਮਾਮਲੇ ਵਿੱਚ ਕਲਿਨ ਚਿੱਟ ਮਿਲਣ ਮਗਰੋਂ ਆਰੀਅਨ ਖਾਨ ਨੇ ਆਪਣਾ ਪਾਸਪੋਰਟ ਵਾਪਿਸ ਮੰਗਣ ਲਈ ਅਦਾਲਤ ਤੱਕ ਪਹੁੰਚ ਕੀਤੀ ਹੈ।

ਆਰੀਅਨ ਖਾਨ ਨੇ ਦਾਖਲ ਕੀਤੀ ਪਟੀਸ਼ਨ
ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ, ਜਿਸ ਨੂੰ ਪਿਛਲੇ ਸਾਲ ਨਾਰਕੋਟਿਕਸ ਬਿਊਰੋ (ਐਨਸੀਬੀ) ਤੋਂ ਕਲੀਨ ਚਿੱਟ ਮਿਲੀ ਸੀ, ਨੇ ਹਾਲ ਹੀ ਵਿੱਚ ਐਨਡੀਪੀਐਸ ਵਿਸ਼ੇਸ਼ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਆਪਣੀ ਪਟੀਸ਼ਨ 'ਚ ਉਸ ਨੇ ਆਪਣਾ ਪਾਸਪੋਰਟ ਵਾਪਿਸ ਲੈਣ ਲਈ ਅਪੀਲ ਕੀਤੀ ਹੈ।
ਆਰੀਅਨ ਖਾਨ ਨੇ ਆਪਣੇ ਵਕੀਲਾਂ ਰਾਹੀਂ 30 ਜੁਲਾਈ ਨੂੰ ਆਪਣਾ ਪਾਸਪੋਰਟ ਮੰਗਣ ਲਈ ਵਿਸ਼ੇਸ਼ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਅਰਜ਼ੀ ਵਿੱਚ ਆਰੀਅਨ ਵੱਲੋਂ ਕਿਹਾ ਗਿਆ ਹੈ ਕਿ ਉਸ ਕੋਲ ਐਨਸੀਬੀ ਦੀ ਚਾਰਜਸ਼ੀਟ ਨਹੀਂ ਹੈ, ਇਸ ਲਈ ਉਸ ਦਾ ਪਾਸਪੋਰਟ ਵਾਪਸ ਕੀਤਾ ਜਾਵੇ।

ਅਦਾਲਤ ਨੇ NCB ਤੋਂ ਮੰਗਿਆ ਜਵਾਬ
ਦੱਸ ਦਈਏ ਕਿ ਕੋਰਡੇਲੀਆ ਕਰੂਜ਼ ਡਰੱਗਜ਼ ਪਾਰਟੀ ਮਾਮਲੇ ਵਿੱਚ ਆਰੀਅਨ ਖਾਨ ਐਨਸੀਬੀ ਵੱਲੋਂ ਕਲੀਨ ਚਿੱਟ ਦਿੱਤੇ ਜਾਣ ਤੋਂ ਬਾਅਦ ਮੁੰਬਈ ਸੈਸ਼ਨ ਕੋਰਟ ਵਿੱਚ ਵਿਸ਼ੇਸ਼ ਐਨਡੀਪੀਐਸ ਅਦਾਲਤ ਵਿੱਚ ਪਹੁੰਚ ਗਿਆ ਹੈ। ਆਰੀਅਨ ਖਾਨ ਨੇ NCB ਦੁਆਰਾ ਜ਼ਬਤ ਕੀਤੇ ਪਾਸਪੋਰਟਾਂ ਨੂੰ ਵਾਪਸ ਕਰਨ ਲਈ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ 'ਤੇ 13 ਜੁਲਾਈ ਨੂੰ ਸੁਣਵਾਈ ਹੋਵੇਗੀ।
ਇਸ ਮਾਮਲੇ ਦੀ ਸੁਣਵਾਈ ਕਰ ਰਹੇ ਸਪੈਸ਼ਲ ਜੱਜ ਵੀ.ਵੀ ਪਾਟਿਲ ਨੇ ਮੁੰਬਈ ਸੈਸ਼ਨ ਕੋਰਟ ਵਿੱਚ ਸਪੈਸ਼ਲ ਐਨਡੀਪੀਐਸ ਕੋਰਟ ਨੂੰ ਆਰੀਅਨ ਖਾਨ ਵੱਲੋਂ ਦਾਇਰ ਪਟੀਸ਼ਨ ਦਾ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ।
ਐਡਵੋਕੇਟ ਅਮਿਤ ਦੇਸਾਈ ਅਤੇ ਐਡਵੋਕੇਟ ਰਾਹੁਲ ਅਗਰਵਾਲ ਵੱਲੋਂ ਦਾਇਰ ਪਟੀਸ਼ਨ 'ਤੇ 13 ਜੁਲਾਈ ਨੂੰ ਸੁਣਵਾਈ ਹੋਵੇਗੀ। 27 ਮਈ ਨੂੰ ਦਾਇਰ ਚਾਰਜਸ਼ੀਟ ਵਿੱਚ NCB ਨੇ ਆਰੀਅਨ ਖਾਨ ਸਣੇ 6 ਦੋਸ਼ੀਆਂ ਦੇ ਖਿਲਾਫ ਦੋਸ਼ ਖਾਰਿਜ ਕਰ ਦਿੱਤੇ ਸਨ। ਸਬੂਤਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ।

ਹੋਰ ਪੜ੍ਹੋ: Rocketry Movie Review: ਆਰ ਮਾਧਵਨ ਨੇ ਆਪਣੀ ਅਦਾਕਾਰੀ ਨਾਲ ਫੈਨਜ਼ ਨੂੰ ਕੀਤਾ ਭਾਵੁਕ, ਜਾਣੋ ਫਿਲਮ ਰਿਵਿਊ
ਜ਼ਮਾਨਤ ਦੇ ਨਿਯਮ ਤਹਿਤ ਜਮ੍ਹਾਂ ਕਰਵਾਇਆ ਗਿਆ ਸੀ ਪਾਸਪੋਰਟ
ਬਾਲੀਵੁੱਡ ਦੇ ਕਿੰਗ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਪਿਛਲੇ ਸਾਲ ਡਰੱਗ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਪਰ ਸਬੂਤਾਂ ਦੀ ਘਾਟ ਕਾਰਨ ਐਨਸੀਬੀ ਨੂੰ ਆਰੀਅਨ ਸਮੇਤ ਪੰਜ ਲੋਕਾਂ ਨੂੰ ਬਰੀ ਕਰਨਾ ਪਿਆ। ਆਰੀਅਨ ਖਾਨ ਨੇ ਜ਼ਮਾਨਤ ਦੇ ਨਿਯਮ ਤਹਿਤ ਅਦਾਲਤ 'ਚ ਆਪਣਾ ਪਾਸਪੋਰਟ ਜਮ੍ਹਾ ਕਰਵਾਇਆ ਸੀ, ਤਾਂ ਜੋ ਉਹ ਮੁੰਬਈ ਅਤੇ ਦੇਸ਼ ਤੋਂ ਬਾਹਰ ਨਾ ਜਾ ਸਕਣ। ਹੁਣ ਆਰੀਅਨ ਖਾਨ ਨੇ ਆਪਣੇ ਵਕੀਲਾਂ ਰਾਹੀਂ ਚਾਰਜਸ਼ੀਟ ਦਾ ਹਵਾਲਾ ਦਿੰਦੇ ਹੋਏ ਆਪਣਾ ਪਾਸਪੋਰਟ ਵਾਪਸ ਕਰਨ ਦੀ ਮੰਗ ਕੀਤੀ ਹੈ।