Rocketry Movie Review: ਆਰ ਮਾਧਵਨ ਨੇ ਆਪਣੀ ਅਦਾਕਾਰੀ ਨਾਲ ਫੈਨਜ਼ ਨੂੰ ਕੀਤਾ ਭਾਵੁਕ, ਜਾਣੋ ਫਿਲਮ ਰਿਵਿਊ

written by Pushp Raj | July 01, 2022

Rocketry Movie Review: ਬਾਲੀਵੁੱਡ ਅਦਾਕਾਰ ਆਰ ਮਾਧਵਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਰਾਕੇਟਰੀ ਦਿ ਨਾਂਬੀ ਇਫੈਕਟ' ਦੇ ਕਾਰਨ ਸੁਰਖੀਆਂ ਵਿੱਚ ਬਣੇ ਹੋਏ ਹਨ। ਆਰ ਮਾਧਵਨ ਸਟਾਰਰ ਫਿਲਮ 'ਰਾਕੇਟਰੀ ਦਿ ਨਾਂਬੀ ਇਫੈਕਟ' ਅੱਜ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋ ਗਈ ਹੈ।

Image Source: Instagram

ਹਾਲ ਹੀ 'ਚ ਇਸ ਫਿਲਮ ਦਾ ਟ੍ਰੇਲਰ ਦੁਨੀਆ ਦੇ ਸਭ ਤੋਂ ਵੱਡੇ ਬਿਲਬੋਰਡ 'ਤੇ ਪ੍ਰਦਰਸ਼ਿਤ ਕੀਤਾ ਗਿਆ ਸੀ, ਜਿਸ ਦੀ ਵੀਡੀਓ ਵੀ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਫਿਲਮ ਨੂੰ ਇਕ ਹੋਰ ਉਪਲੱਬਧੀ ਮਿਲੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਨਵੀਂ ਦਿੱਲੀ ਵਿੱਚ ਵੀ ਇਸ ਫਿਲਮ ਦੀ ਇੱਕ ਸਪੈਸ਼ਲ ਸਕ੍ਰੀਨਿੰਗ ਦਾ ਆਯੋਜਨ ਕੀਤਾ ਸੀ।

ਰਾਕੇਟ੍ਰੀ: ਦਿ ਨਾਂਬੀ ਇਫੈਕਟ ਰਿਵਿਊ
ਜੇਕਰ ਇਸ ਫਿਲਮ ਦੀ ਗੱਲ ਕੀਤੀ ਜਾਵੇ ਤਾਂ ਤਨੂੰ ਵੇਡਸ ਮਨੂੰ', 'ਰਹਿਨਾ ਹੈ ਤੇਰੇ ਦਿਲ ਮੇਂ' ਵਰਗੀਆਂ ਰੋਮੈਂਟਿਕ ਫਿਲਮਾਂ 'ਚ ਚਾਕਲੇਟੀ ਬੁਆਏ ਬਣ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਆਰ ਮਾਧਵਨ ਅੱਜ ਨਵੇਂ ਅੰਦਾਜ਼ ਵਿਚ ਦਰਸ਼ਕਾਂ ਦੇ ਸਾਹਮਣੇ ਆਏ ਹਨ। ਇਸ ਫਿਲਮ ਦੇ ਵਿੱਚ ਉਹ ਦੇਸ਼ ਦੇ ਇੱਕ ਵੱਡੇ ਵਿਗਿਆਨੀ ਦੇ ਜੀਵਨ ਦੀ ਕਹਾਣੀ ਨੂੰ ਰੂਪਹਲੇ ਪਰਦੇ ਤੱਕ ਲਿਆਏ ਹਨ। ਉਨ੍ਹਾਂ ਦੀ ਫਿਲਮ 'ਰਾਕੇਟਰੀ ਦਿ ਨਾਂਬੀ ਇਫੈਕਟ' ਅੱਜ ਰਿਲੀਜ਼ ਹੋ ਚੁੱਕੀ ਹੈ। ਇਹ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।

Image Source: Instagram

ਫਿਲਮ ਦੀ ਕਹਾਣੀ
ਫਿਲਮ ਦੀ ਗੱਲ ਕਰੀਏ ਤਾਂ ਇਹ ਫਿਲਮ ਇਸਰੋ ਦੇ ਸਾਬਕਾ ਵਿਗਿਆਨੀ ਅਤੇ ਏਰੋਸਪੇਸ ਇੰਜੀਨੀਅਰ ਨੰਬੀ ਨਾਰਾਇਣਨ ਦੀ ਬਾਇਓਪਿਕ ਹੈ, ਜਿਸ 'ਤੇ 1994 'ਚ ਜਾਸੂਸੀ ਦਾ ਝੂਠਾ ਦੋਸ਼ ਲਗਾਇਆ ਗਿਆ ਸੀ। ਫਿਲਮ 'ਚ ਮਾਧਵਨ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ ਯਾਨੀ ਨੰਬੀ ਨਾਰਾਇਣ। ਰਿਲੀਜ਼ ਤੋਂ ਪਹਿਲਾਂ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਤੇ ਸਾਰਿਆਂ ਨੇ ਇਸ ਦੀ ਸ਼ਲਾਘਾ ਕੀਤੀ ਸੀ।

ਸੋਸ਼ਲ ਮਾਡੀਆ 'ਤੇ ਛਾਈ ਫਿਲਮ
ਆਰ ਮਾਧਵਨ ਸਟਾਰਰ ਫਿਲਮ 'ਰਾਕੇਟਰੀ ਦਿ ਨਾਂਬੀ ਇਫੈਕਟ' ਸਿਨੇਮਾ ਘਰਾਂ ਦੇ ਨਾਲ ਸੋਸ਼ਲ ਮੀਡੀਆ ਉੱਤੇ ਵੀ ਛਾਈ ਹੋਈ ਹੈ। ਇਸ ਫਿਲਮ ਦੀ ਸੋਸ਼ਲ ਮੀਡੀਆ 'ਤੇ ਵੀ ਜਮ ਕੇ ਬਹੁਤ ਤਾਰੀਫ ਹੋ ਰਹੀ ਹੈ। ਫਿਲਮ ਦੇ ਰਿਲੀਜ਼ ਹੋਣ ਦੇ ਨਾਲ ਹੀ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਸ ਫਿਲਮ ਦੇ ਰਿਵਿਊ ਦੇਣੇ ਸ਼ੁਰੂ ਕਰ ਦਿੱਤੇ ਹਨ।

Image Source: Instagram

ਹੋਰ ਪੜ੍ਹੋ: ਆਲਿਆ ਭੱਟ ਦੀ ਪ੍ਰੈਗਨੈਂਸੀ 'ਤੇ ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਨੇ ਦਿੱਤਾ ਰਿਐਕਸ਼ਨ, ਕਿਹਾ 'ਅਸੀਂ ਵੀ ਕਤਾਰ 'ਚ ਹਾਂ'

ਜੇਕਰ ਦਰਸ਼ਕਾਂ ਦੇ ਰੁਝਾਨ ਨੂੰ  ਮੰਨੀਏ ਤਾਂ ਇਹ ਫਿਲਮ ਆਰ ਮਾਧਵਨ ਦੀ ਹੁਣ ਤੱਕ ਦੀ ਸਭ ਤੋਂ ਪਾਵਰਫੁੱਲ ਫਿਲਮ ਹੈ ਅਤੇ ਉਨ੍ਹਾਂ ਦਾ ਕਿਰਦਾਰ ਹੁਣ ਤੱਕ ਦਾ ਨਿਭਾਇਆ ਗਿਆ ਸਭ ਤੋਂ ਚੰਗਾ ਕਿਰਦਾਰ ਹੈ। ਵਿਗਿਆਨੀ ਨੰਬੀ ਨਾਰਾਇਣ ਦੇ ਕਿਰਦਾਰ ਨੂੰ ਆਰ ਮਾਧਵਨ ਨੇ ਪੂਰੀ ਇਮਾਨਦਾਰੀ, ਮਿਹਨਤ ਤੇ ਲਗਨ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਹੈ।

ਇਸ ਫਿਲਮ ਦੇ ਵਿੱਚ ਆਰ ਮਾਧਵਨ ਦੇ ਨਾਲ-ਨਾਲ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਤੇ ਸਾਊਥ ਸੁਪਰ ਸਟਾਰ ਸੂਰਯਾ ਵੀ ਨਜ਼ਰ ਆਏ ਜੋ ਕਿ ਦਰਸ਼ਕਾਂ ਲਈ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਸੀ। ਇਸ ਫਿਲਮ ਨੂੰ  ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਆਪੋ ਆਪਣੇ ਵਿਚਾਰ ਪ੍ਰਗਟ ਕਰ ਰਹੇ ਹਨ। ਜੇਕਰ ਹੁਣ ਤੱਕ ਦਾ ਰਿਵਿਊ ਕੀਤਾ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਦਰਸ਼ਕਾਂ ਨੂੰ ਆਰ ਮਾਧਵਨ ਦੀ ਫਿਲਮ ਬੇਹੱਦ ਪਸੰਦ ਆ ਰਹੀ ਹੈ ਤੇ ਮਾਧਵਨ ਦਰਸ਼ਕਾਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਰਹੇ ਹਨ। ਦਰਸ਼ਕਾਂ ਵੱਲੋਂ ਇਸ ਫਿਲਮ ਨੂੰ 5 ਵਿੱਚੋਂ 4 ਸਟਾਰ ਮਿਲੇ ਹਨ।

You may also like