ਜੱਸੀ ਰਿਹਾਨ ਦੀ ਆਵਾਜ਼ ‘ਚ ਸੁਣੋ ਨਵਾਂ ਗੀਤ ‘ਆਕੜਾਂ ਦਾ ਪੱਟਿਆ’

written by Rupinder Kaler | February 16, 2021

ਪੀਟੀਸੀ ਪੰਜਾਬੀ ‘ਤੇ ਹਰ ਰੋਜ਼ ਨਵੇਂ-ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ । ਗਾਇਕ ਜੱਸੀ ਰਿਹਾਨ ਦੀ ਆਵਾਜ਼ ‘ਚ ਨਵਾਂ ਗੀਤ ‘ਆਕੜਾਂ ਦਾ ਪੱਟਿਆ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਦਿਲਜੀਤ ਚਿੱਟੀ ਦੇ ਲਿਖੇ ਹੋਏ ਹਨ।ਜਦੋਂਕਿ ਮਿਊਜ਼ਿਕ ਦਿੱਤਾ ਹੈ ਸਿਲਵਰ ਕਵਾਇਨ ਵੱਲੋਂ । jassi rehaan ਡਾਇਰੈਕਸ਼ਨ ਵਰਿੰਦਰ ਅਤੇ ਵਿਨੋਦ ਕੰਬੋਜ ਨੇ ਕੀਤੀ ਹੈ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਤੇ ਸੁਣ ਸਕਦੇ ਹੋ । ਗੀਤ ਫੀਮੇਲ ਮਾਡਲ ਦੇ ਤੌਰ ‘ਤੇ ਅਕਾਸ਼ਾ ਸਰੀਨ ਨਜ਼ਰ ਆ ਰਹੇ ਹਨ । ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਵੇਖੋ ਕਾਮੇਡੀ ਸੀਰੀਜ਼ ‘ਜੀ ਜਨਾਬ’
jassi rehaan ਇਸ ਗੀਤ ‘ਚ ਇੱਕ ਅਜਿਹੇ ਗੱਭਰੂ ਦੀ ਗੱਲ ਕੀਤੀ ਗਈ ਹੈ ਜੋ ਆਪਣੀ ਆਕੜ ‘ਚ ਰਹਿੰਦਾ ਹੈ ਜਿਸ ਕਾਰਨ ਉਸ ਦੀ ਪਤਨੀ ਵੀ ਉਸ ਨਾਲ ਇਸੇ ਕਰਕੇ ਨਰਾਜ਼ ਰਹਿੰਦੀ ਹੈ ਕਿ ਉਹ ਪਤਾ ਨਹੀਂ ਕਿਉਂ ਏਨੀਂ ਆਕੜ ‘ਚ ਰਹਿੰਦਾ ਹੈ । jassi ਇਸ ਗੀਤ ਨੂੰ ਜੱਸੀ ਰਿਹਾਨ ਨੇ ਇੱਕ ਕੁੜੀ ਦੇ ਪੱਖ ਤੋਂ ਗਾਇਆ ਹੈ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਰਿਕਾਰਡਜ਼ ‘ਤੇ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ ।

0 Comments
0

You may also like