ਗਾਇਕ ਦੀਪੇਸ਼ ਰਾਹੀ ਦੀ ਆਵਾਜ਼ ‘ਚ ਸੁਣੋ ਨਵਾਂ ਗੀਤ ‘ਰਾਂਝਾ ਜੋਗੀ’

written by Shaminder | February 12, 2021

ਗਾਇਕ ਦੀਪੇਸ਼ ਰਾਹੀ ਦੀ ਆਵਾਜ਼ ‘ਚ ਨਵਾਂ ਗੀਤ ‘ਰਾਂਝਾ ਜੋਗੀ’ ਪੀਟੀਸੀ ਰਿਕਾਰਡਜ਼ ਵੱਲੋਂ ਜਾਰੀ ਕੀਤਾ ਗਿਆ ਹੈ ।ਗੀਤ ਦੇ ਬੋਲ ਮੁਕੇਸ਼ ਰਾਹੀ ਨੇ ਲਿਖੇ ਹਨ ਅਤੇ ਮਿਊਜ਼ਿਕ ਰੀਕ੍ਰੀਏਟ ਕੀਤਾ ਹੈ ਸੁਰਿੰਦਰ ਬਚਨ ਨੇ।ਗੀਤ ਦਾ ਵੀਡੀਓ ਪੀਟੀਸੀ ਵੱਲੋਂ ਤਿਆਰ ਕੀਤਾ ਗਿਆ ਹੈ, ਇਸ ਦੇ ਨਾਲ ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

deepesh rahi

ਇਸ ਗੀਤ ‘ਚ ਇਸ਼ਕ ਹਕੀਕੀ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਜਦੋਂ ਦੋ ਪ੍ਰੇਮੀ ਇੱਕ ਦੂਜੇ ਨੂੰ ਸੱਚਾ ਪਿਆਰ ਕਰਦੇ ਹਨ ਤਾਂ ਉਹ ਇੱਕ ਦੂਜੇ ਦਾ ਰੂਪ ਹੀ ਹੋ ਜਾਂਦੇ ਹਨ ਅਤੇ ਹੀਰ ਨੂੰ ਜਿਸ ਤਰ੍ਹਾਂ ਰਾਂਝੇ ‘ਚ ਰੱਬ ਨਜ਼ਰ ਆਉਣ ਲੱਗ ਜਾਂਦਾ ਹੈ ਤੇ ਉਹ ਉਸ ਦਾ ਹੀ ਰੂਪ ਹੋ ਜਾਂਦੀ ਹੈ ।

ਹੋਰ ਪੜ੍ਹੋ : ਕੌਰ ਬੀ ਦਾ ਨਵਾਂ ਗੀਤ ‘ਵੇ ਜੱਟਾ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

deepesh rahi

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਰਿਕਾਰਡਜ਼ ਵੱਲੋਂ ਦੀਪੇਸ਼ ਰਾਹੀ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ ।

deepesh rahi

ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੁੰਗਾਰਾ ਮਿਲਦਾ ਰਿਹਾ ਹੈ । ਦੀਪੇਸ਼ ਰਾਹੀ ਦੇ ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

0 Comments
0

You may also like