ਸਰਵਣ ਕਰੋ ਭਾਈ ਓਂਕਾਰ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ

written by Shaminder | January 28, 2021

ਪੀਟੀਸੀ ਪੰਜਾਬੀ ‘ਤੇ ਆਏ ਦਿਨ ਨਵੇਂ ਨਵੇਂ ਸ਼ਬਦ ਸੰਗਤਾਂ ਦੇ ਲਈ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਸੰਗਤਾਂ ਵੀ ਇਨ੍ਹਾਂ ਸ਼ਬਦਾਂ ਦਾ ਲਾਭ ਉਠਾ ਕੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ । ਪੀਟੀਸੀ ਰਿਕਾਰਡਜ਼ ਵੱਲੋਂ ਭਾਈ ਓਂਕਾਰ ਸਿੰਘ ਦੀ ਆਵਾਜ਼ ‘ਚ ਸ਼ਬਦ ਰਿਲੀਜ਼ ਕੀਤਾ ਗਿਆ ਹੈ । bhai onkar singh ਇਸ ਸ਼ਬਦ ‘ਚ ਉਸ ਪ੍ਰਮਾਤਮਾ ਦੇ ਨਾਮ ਦੀ ਮਹਿਮਾ ਕੀਤੀ ਗਈ ਹੈ ਕਿ ਜਿਨ੍ਹਾਂ ਨੂੰ ਉਸ ਪ੍ਰਮਾਤਮਾ ‘ਤੇ ਭਰੋਸਾ ਹੈ ਉਨ੍ਹਾਂ ਦੇ ਸਾਰੇ ਸ਼ੰਕੇ ਉਹ ਮਾਲਕ ਦੂਰ ਕਰਦਾ ਹੈ। ਇਸ ਸ਼ਬਦ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼ ਅਤੇ ਪੀਟੀਸੀ ਸਿਮਰਨ ‘ਤੇ ਸਰਵਣ ਕਰ ਸਕਦੇ ਹੋ । ਹੋਰ ਪੜ੍ਹੋ : ਇਹ ਹੈ ਪੰਜਾਬੀ ਇੰਡਸਟਰੀ ਦਾ ਗਾਇਕ ਅਤੇ ਅਦਾਕਾਰ ਕੀ ਤੁਸੀਂ ਪਛਾਣਿਆ ਕੌਣ ਹਨ ਇਹ !
bhai onkar singh ਇਸ ਦੇ ਨਾਲ ਹੀ ਸ਼ਬਦ ਦਾ ਅਨੰਦ ਤੁਸੀਂ ਪੀਟੀਸੀ ਪੰਜਾਬੀ ਦੇ ਯੂ-ਟਿਊਬ ਚੈਨਲ ਪੀਟੀਸੀ ਰਿਕਾਰਡਜ਼ ‘ਤੇ ਵੀ ਮਾਣ ਸਕਦੇ ਹੋ । bhai onkar singh ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਪੰਜਾਬੀ ‘ਤੇ ਕਈ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ । ਜਿਨ੍ਹਾਂ ਦਾ ਲਾਭ ਦੇਸ਼ ਵਿਦੇਸ਼ ‘ਚ ਬੈਠੀਆਂ ਸੰਗਤਾਂ ਉਠਾ ਰਹੀਆਂ ਹਨ ।ਪੀਟੀਸੀ ਸਿਮਰਨ ‘ਤੇ ਜਿੱਥੇ ਵੱਖ-ਵੱਖ ਧਾਰਮਿਕ ਪ੍ਰੋਗਰਾਮ ਵਿਖਾਏ ਜਾਂਦੇ ਹਨ, ਉੱਥੇ ਹੀ ਪੀਟੀਸੀ ਪੰਜਾਬੀ ‘ਤੇ ਸਵੇਰੇ ਸ਼ਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਲਾਈਵ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਂਦਾਹੈ ।

0 Comments
0

You may also like