ਭਾਈ ਸ਼ੁਭਦੀਪ ਸਿੰਘ ਅਤੇ ਭਾਈ ਸੁਖਦੇਵ ਸਿੰਘ ਜੀ ਦੀ ਆਵਾਜ਼ ‘ਚ ਸਰਵਣ ਕਰੋ ਸ਼ਬਦ

written by Shaminder | January 25, 2021

ਭਾਈ ਸ਼ੁਭਦੀਪ ਸਿੰਘ ਅਤੇ ਭਾਈ ਸੁਖਦੇਵ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ਪੀਟੀਸੀ ਰਿਕਾਰਡਜ਼ ਵੱਲੋਂ ਰਿਲੀਜ਼ ਕੀਤਾ ਗਿਆ ਹੈ । ਇਸ ਸ਼ਬਦ ਨੂੰ ਮਿਊਜ਼ਿਕ ਦਿੱਤਾ ਹੈ ਜਸਕਰਨ ਸਿੰਘ ਸੋਹਲ ਨੇ ।ਇਸ ਸ਼ਬਦ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਸਿਮਰਨ ਅਤੇ ਪੀਟੀਸੀ ਨਿਊਜ਼ ‘ਤੇ ਸਰਵਣ ਕਰ ਸਕਦੇ ਹੋ । ‘ਕਰਿ ਕਿਰਪਾ ਕਿਰਪਾਲ’ ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਸ਼ਬਦ ‘ਚ ਉਸ ਪ੍ਰਮਾਤਮਾ ਦੇ ਗੁਣ ਗਾਏ ਗਏ ਹਨ । bhai shubhdeep ਜਿਸ ਦੀ ਕਿਰਪਾ ਦੇ ਨਾਲ ਹਰ ਜੀਵ ਇਸ ਸੰਸਾਰ ਰੂਪੀ ਭਵ ਸਾਗਰ ਨੂੰ ਪਾਰ ਕਰ ਲੈਂਦਾ ਹੈ । ਪਰ ਕਿਸ ਇਨਸਾਨ ਨੂੰ ਬਖਸ਼ਣਾ ਹੈ ਇਹ ਉਸ ਦੀ ਕਿਰਪਾ ਹੀ ਹੋਵੇ ਤਾਂ ਹੀ ਉਹ ਤਰ ਸਕਦਾ ਹੈ । ਹੋਰ ਪੜ੍ਹੋ :ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਪੀਟੀਸੀ ਰਿਕਾਰਡਜ਼ ‘ਤੇ ਰਿਲੀਜ਼ ਹੋਇਆ ਧਾਰਮਿਕ ਸ਼ਬਦ ‘ਮਿਤ੍ਰ ਪਿਆਰੇ ਨੂੰ’
golden temple ਜੋ ਕੋਈ ਵੀ ਉਸ ਪ੍ਰਮਾਤਮਾ ਦੇ ਗੁਣ ਦਿਨ ਰਾਤ ਗਾਉਂਦਾ ਹੈ ਪਰਮਾਤਮਾ ਉਸ ਨੂੰ ਦੁਨੀਆ ਦੀ ਹਰ ਸ਼ੈਅ ਅਤੇ ਖੁਸ਼ੀਆਂ ਦੇ ਨਾਲ ਨਵਾਜ ਦਿੰਦਾ ਹੈ । bhai shubhdeep ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਪੰਜਾਬੀ ‘ਤੇ ਕਈ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ । ਜਿਸ ਦਾ ਲਾਭ ਦੇਸ਼ ਵਿਦੇਸ਼ ਦੀਆਂ ਸੰਗਤਾਂ ਉਠਾ ਰਹੀਆਂ ਹਨ ।

0 Comments
0

You may also like