ਸਰੋਤਿਆਂ ਨੂੰ ਪਸੰਦ ਆ ਰਿਹਾ ਪਦਮਿਨੀ ਕੋਹਲਾਪੁਰੀ ਦਾ ਗੀਤ ‘ਯੇ ਗਲੀਆਂ ਯੇ ਚੌਬਾਰਾ’, ਵੇਖੋ ਵੀਡੀਓ

Written by  Shaminder   |  December 06th 2021 04:10 PM  |  Updated: December 06th 2021 04:10 PM

ਸਰੋਤਿਆਂ ਨੂੰ ਪਸੰਦ ਆ ਰਿਹਾ ਪਦਮਿਨੀ ਕੋਹਲਾਪੁਰੀ ਦਾ ਗੀਤ ‘ਯੇ ਗਲੀਆਂ ਯੇ ਚੌਬਾਰਾ’, ਵੇਖੋ ਵੀਡੀਓ

ਪਦਮਿਨੀ ਕੋਹਲਾਪੁਰੀ ( Padmini Kolhapure) ਦਾ ਮਸ਼ਹੂਰ ਗੀਤ ‘ਯੇ ਗਲੀਆਂ ਯੇ ਚੌਬਾਰਾ’ (Yeh Galiyan Yeh Chaubara )ਗੀਤ ਇੱਕ ਵਾਰ ਮੁੜ ਤੋਂ ਸਰੋਤਿਆਂ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵਧੀਆ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ਦੀ ਖ਼ਾਸ ਗੱਲ ਇਹ ਹੈ ਕਿ ਇਸ ਗੀਤ ਨੂੰ ਖੁਦ ਪਦਮਿਨੀ ਕੋਹਲਾਪੁਰੀ ਨੇ ਗਾਇਆ ਹੈ ।ਇਸ ਗੀਤ ਨੂੰ ‘ਪ੍ਰੇਮ ਰੋਗ’ ਫ਼ਿਲਮ ‘ਚ ਰਿਸ਼ੀ ਕਪੂਰ ਅਤੇ ਪਦਮਿਨੀ ਕੋਹਲਾਪੁਰੀ ‘ਤੇ ਫ਼ਿਲਮਾਇਆ ਗਿਆ ਸੀ । ਇਹ ਗੀਤ ਇੱਕ ਮਾਂ ਧੀ ਦੇ ਰਿਸ਼ਤੇ ਨੂੰ ਦਰਸਾਉਂਦਾ ਹੈ ।

Padmini Kolhapure image From Padmini Kolhapure song

ਹੋਰ ਪੜ੍ਹੋ : ਸਤਵਿੰਦਰ ਬਿੱਟੀ ਆਪਣੇ ਬੇਟੇ ਦੇ ਨਾਲ ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ

ਜਿਸ ‘ਚ ਇੱਕ ਧੀ ਦੇ ਬਚਪਨ ਤੋਂ ਲੈ ਕੇ ਵਿਆਹ ਦੇ ਦਿਨ ਤੱਕ ਦੇ ਦ੍ਰਿਸ਼ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਧੀ ਦੇ ਬਚਪਨ ਤੋਂ ਲੈ ਕੇ ਜਵਾਨ ਹੋਣ ਤੱਕ ਕਿਵੇਂ ਮਾਂ ਦੀਆਂ ਭਾਵਨਾਵਾਂ ਪਲ-ਪਲ ਬਦਲਦੀਆਂ ਰਹਿੰਦੀਆਂ ਹਨ ।

Padmini Kolhapure

ਪਦਮਿਨੀ ਕੋਹਲਾਪੁਰੀ ਨੇ ਇਸ ਗੀਤ ਬਾਰੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਇੱਕ ਮਾਂ ਜਦੋਂ ਆਪਣੀ ਧੀ ਦਾ ਵਿਆਹ ਕਰਦੀ ਹੈ ਤਾਂ ਇਹ ਸਭ ਕੁਖ ਅਜਿਹਾ ਹੈ ਜਿਸ ਨੂੰ ਸ਼ਬਦਾਂ ਦੇ ਜ਼ਰੀਏ ਬਿਆਨ ਨਹੀਂ ਕੀਤਾ ਜਾ ਸਕਦਾ ।ਗੀਤ ਨੂੰ ਧਮਾਕਾ ਰਿਕਾਰਡਸ ਦੇ ਵੱਲੋਂ ਪੇਸ਼ ਕੀਤਾ ਗਿਆ ਹੈ । ਇਸ ਤੋਂ ਪਹਿਲਾਂ, ਧਮਾਕਾ ਰਿਕਾਰਡਸ ਨੇ ਸਾਰੇ ਸੰਗੀਤ ਚਾਰਟ 'ਤੇ ਚੋਟੀ ਦਾ ਸਥਾਨ ਹਾਸਲ ਕੀਤਾ ਸੀ ਤੇ ਅਮਿਤਾਭ ਬੱਚਨ, ਲਤਾ ਮੰਗੇਸ਼ਕਰ, ਸ਼ਰਧਾ ਕਪੂਰ, ਆਦਿ ਸਮੇਤ  ਦਿੱਗਜ ਕਲਾਕਾਰਾਂ ਵਾਲੇ ਆਪਣੇ ਸ਼ਾਨਦਾਰ ਗੀਤ 'ਹਮ ਹਿੰਦੁਸਤਾਨੀ' ਲਈ ਸੁਰਖੀਆਂ ਬਟੋਰੀਆਂ ਸਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network