ਸਿੱਧੂ ਮੂਸੇਵਾਲਾ ਦੀ ਇਸ ਨਿੱਕੀ ਫੈਨ ਨੇ ਉਨ੍ਹਾਂ ਦੇ ਜਨਮਦਿਨ 'ਤੇ ਅਨੋਖੇ ਅੰਦਾਜ਼ 'ਚ ਦਿੱਤੀ ਸ਼ਰਧਾਂਜਲੀ

written by Pushp Raj | June 11, 2022

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਜਨਮ ਦਿਨ ਹੈ। ਬੀਤੀ 29 ਮਈ ਨੂੰ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅੱਜ ਮੂਸੇਵਾਲਾ ਜਿਉਂਦਾ ਹੁੰਦਾ ਤਾਂ 29 ਸਾਲ ਦਾ ਹੁੰਦਾ। ਅੱਜ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਦੇਸ਼-ਵਿਦੇਸ਼ 'ਚ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਯਾਦ ਕੀਤਾ ਜਾ ਰਿਹਾ ਹੈ। ਇੱਕ  ਨਿੱਕੀ ਜਿਹੀ ਫੈਨ ਨੇ ਸਿੱਧੂ ਮੂਸੇਵਾਲਾ ਦੇ ਜਨਮ ਦਿਨ 'ਤੇ ਇਕ ਕੁਝ ਅਲੱਗ ਹੀ ਤਰੀਕੇ ਨਾਲ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਹੈ।

ਦੱਸ ਦੇਈਏ ਕਿ 12 ਸਾਲ ਦੀ ਬੱਚੀ ਨੇ ਵੀ ਆਪਣੇ ਤਰੀਕੇ ਨਾਲ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ। ਉਨ੍ਹਾਂ ਨੇ ਮੈਰੀਗੋਲਡ ਫੁੱਲਾਂ ਅਤੇ ਕਰੀਮ ਦੀ ਵਰਤੋਂ ਕਰਕੇ ਸਿੱਧੂ ਦੀ ਤਸਵੀਰ ਬਣਾਈ। 7ਵੀਂ ਜਮਾਤ 'ਚ ਪੜ੍ਹਦੀ ਸਾਰਾ ਨੇ ਦੱਸਿਆ ਕਿ ਉਹ ਮੂਸੇਵਾਲਾ ਦੀ ਬਹੁਤ ਵੱਡੀ ਫੈਨ ਹੈ। ਉਹ ਉਸਦੇ ਗੀਤ ਗਾਉਂਦੀ ਰਹਿੰਦੀ ਹੈ। "ਸਾਰਾ" ਨੇ ਦੱਸਿਆ ਕਿ ਉਸਨੇ ਕਾਗਜ਼ 'ਤੇ ਦੁੱਧ ਦੀ ਮਲਾਈ ਨਾਲ ਮੈਰੀਗੋਲਡ ਦੇ ਫੁੱਲਾਂ ਦੀਆਂ ਪੱਤੀਆਂ ਚਿਪਕ ਕੇ ਮੂਸੇਵਾਲਾ ਦੀ ਤਸਵੀਰ ਬਣਾਈ ਹੈ।


ਇਸ ਨੂੰ ਬਣਾਉਣ 'ਚ ਉਨ੍ਹਾਂ ਨੂੰ ਕਰੀਬ 3 ਘੰਟੇ ਲੱਗੇ। ਇਸ ਤੋਂ ਪਹਿਲਾਂ ਵੀ ਉਹ ਕਈ ਤਰ੍ਹਾਂ ਦੀਆਂ ਕਲਾ ਕਿਰਤਾਂ ਦੀ ਸਿਰਜਣਾ ਕਰਦੀ ਰਹਿੰਦੀ ਹੈ। ਸਾਰਾ ਮੂਲ ਰੂਪ ਤੋਂ ਜਲੰਧਰ ਦੀ ਰਹਿਣ ਵਾਲੀ ਹੈ। ਉਹ ਕੂੜੇ ਦੀਆਂ ਬੋਤਲਾਂ 'ਤੇ ਕਲਾ ਦਾ ਕੰਮ ਵੀ ਕਰਦੀ ਹੈ।

ਚੰਡੀਗੜ੍ਹ ਦੇ ਰੌਕ ਗਾਰਡਨ ਦੀ ਕਲਾ ਨੇ ਵੀ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ। ਇਸ ਦੇ ਨਾਲ ਹੀ ਉਸ ਨੂੰ ਚੰਡੀਗੜ੍ਹ ਦੇ ਆਰਟ ਮਿਊਜ਼ੀਅਮ ਤੋਂ ਕਲਾ ਦੇ ਕਈ ਰੰਗ ਵੀ ਸਿੱਖਣ ਨੂੰ ਮਿਲਦੇ ਹਨ। ਸਾਰਾ ਸ਼ਹਿਰ-ਅਧਾਰਤ ਪੋਰਟਰੇਟ ਕਲਾਕਾਰ ਵਰੁਣ ਟੰਡਨ ਦੀਆਂ ਕਈ ਕਲਾ ਪ੍ਰਦਰਸ਼ਨੀਆਂ ਦੇ ਨਾਲ ਹੈ।

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਭਾਵੁਕ ਹੋਏ ਗਿੱਪੀ ਗਰੇਵਾਲ, ਸਿੱਧੂ ਦੇ ਮਾਪਿਆਂ ਲਈ ਕਹੀ ਇਹ ਗੱਲ

ਦੱਸ ਦਈਏ ਇਸ ਅੱਜ 11 ਜੂਨ ਨੂੰ ਸਿੱਧੂ ਮੂਸੇਵਾਲਾ ਆਪਣੇ ਜਨਮਦਿਨ ਤੇ 29 ਸਾਲਾਂ ਦਾ ਹੋ ਜਾਣਾ ਸੀ ਪਰ ਆਪਣੇ ਜਨਮਦਿਨ ਤੋਂ 13 ਦਿਨ ਪਹਿਲਾਂ ਹੀ ਉਹ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ। ਮਰਹੂਮ ਸਿੱਧੂ ਮੂਸੇਵਾਲਾ ਦਾ ਅੱਜ 29ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਪਿੰਡ ਮੂਸਾ ਸਿੱਧੂ ਦੇ ਫੈਨਜ ਪਹੁੰਚਣ ਲੱਗੇ ਹੋਏ ਹਨ। ਇਸ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

You may also like