ਜਾਣੋ ਕਿੰਨ੍ਹਾ ਮਹਾਨ ਹਸਤੀਆਂ ਨੂੰ ਮਿਲੇ ਕਿਹੜੇ ਕਿਹੜੇ ਅਵਾਰਡ

written by Gourav Kochhar | March 30, 2018

PTC Punjabi Awards 2018 - ਜਾਣੋ ਕਿਸਦੇ ਨਾਮ ਆਇਆ ਕਿਹੜਾ ਖਿਤਾਬ: ਸਤਿੰਦਰ ਸਰਤਾਜ ਨੂੰ ਮਿਲਿਆ ਬੈਸਟ ਇੰਟਰਨੈਸ਼ਨਲ ਪੰਜਾਬੀ ਡੈਬਿਊ ਇਕੋਨ ਅਵਾਰਡ | ਉਨ੍ਹਾਂ ਦੁਆਰਾ ਨਿਭਾਈ ਗਈ ਭੂਮਿਕਾ ਫ਼ਿਲਮ ਬ੍ਲੈਕ ਪ੍ਰਿੰਸ ਕਰਕੇ ਉਨ੍ਹਾਂ ਨੂੰ ਪੰਜਾਬੀ ਡੈਬਿਊ ਇਕੋਨ ਦੇ ਅਵਾਰਡ ਨਾਲ ਸਨਮਾਨਿਤ ਕਿੱਤਾ ਗਿਆ | ਅਵਾਰਡ ਲੈਣ ਆਏ ਸਤਿੰਦਰ ਸਰਤਾਜ ਅਤੇ ਗੁਰਪ੍ਰੀਤ ਘੁੱਗੀ ਨੇ ਪਾਇਆ ਮੰਚ ਉੱਤੇ ਭੰਗੜਾ | ਇਸ ਤੋਂ ਬਾਅਦ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੂੰ ਲਾਈਫਟਾਈਮ ਅਵਾਰਡ ਦੇ ਨਾਲ ਸਨਮਾਨਿਤ ਕਿੱਤਾ ਗਿਆ ਜਿਨ੍ਹਾਂ ਦੇ ਵਿਚ ਸ਼ਾਮਿਲ ਸਨ ਤੁਸ਼ਾਰ ਕਪੂਰ ਅਤੇ ਏਕਤਾ ਕਪੂਰ ਦੇ ਪਿਤਾ ਜਤਿੰਦਰ ਅਤੇ ਰਿਤਿਕ ਰੋਸ਼ਨ ਦੇ ਪਿਤਾ ਰਾਕੇਸ਼ ਰੋਸ਼ਨ | ਪੀਟੀਸੀ ਪੰਜਾਬੀ ਦੇ ਡਾਇਰੈਕਟਰ ਰਾਬਿੰਦਰ ਨਾਰਾਇਣ, ਮੁਕੇਸ਼ ਗੌਤਮ ਅਤੇ ਪ੍ਰੇਮ ਚੋਪੜਾ ਜੀ ਨੇ ਜਤਿੰਦਰ ਅਤੇ ਰਾਕੇਸ਼ ਰੋਸ਼ਨ ਨੂੰ ਅਵਾਰਡ ਦਿੱਤਾ | ਉਸਤੋਂ ਬਾਅਦ ਸਾਹਿਲ ਵਢੋਲਿਆ ਅਤੇ ਦ੍ਰਿਸ਼ਟੀ ਦਾ ਵੇਖਣ ਨੂੰ ਮਿਲਿਆ ਇੱਕ ਵੱਖਰਾ ਅੰਦਾਜ਼ | ਆਪਣੀ ਅਲੱਗ ਕਮਿਸਟਰੀ ਦੇ ਨਾਲ ਉਨ੍ਹਾਂ ਨੇ ਜਿੱਤੇ ਦਰਸ਼ਕਾਂ ਦੇ ਦਿਲ | ਰੌਕੀ ਮੈਂਟਲ ਦੇ ਜਗਜੀਤ ਸਿੰਘ ਨੂੰ ਮਿਲਿਆ ਬੈਸਟ ਰੋਲ ਇਨ ਨੈਗੇਟਿਵ | ਬੈਸਟ ਐਕਸ਼ਨ ਦਾ ਖਿਤਾਬ ਜ਼ੋਰਾ 10 ਨੰਬਰੀਆ ਨੂੰ ਦਿੱਤਾ ਗਿਆ |  

0 Comments
0

You may also like