ਲਾਕਡਾਊਨ ਦੌਰਾਨ ਸ਼ਿਲਪਾ ਸ਼ੈੱਟੀ ਦਾ ਬੇਟਾ ਕੁਝ ਇਸ ਤਰ੍ਹਾਂ ਕਰ ਰਿਹਾ ਹੈ ਮਾਂ ਦੀ ਸੇਵਾ, ਸ਼ਿਲਪਾ ਸ਼ੈੱਟੀ ਨੇ ਸ਼ੇਅਰ ਕੀਤਾ ਵੀਡੀਓ

written by Rupinder Kaler | April 06, 2020

ਲਾਕਡਾਊਨ ਦੌਰਾਨ ਸ਼ਿਲਪਾ ਸ਼ੈੱਟੀ ਨੇ ਬਹੁਤ ਹੀ ਪਿਆਰਾ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਉਹਨਾਂ ਦੇ ਬੇਟੇ ਵਿਆਨ ਰਾਜ ਕੁੰਦਰਾ ਆਪਣੀ ਮੰਮੀ ਦੇ ਪੈਰ ਦਬਾਉਂਦੇ ਹੋਏ ਨਜ਼ਰ ਆ ਰਹੇ ਹਨ । ਸ਼ਿਲਪਾ ਸ਼ੈੱਟੀ ਦੇ ਬੇਟੇ ਵਿਆਨ ਕੁੰਦਰਾ ਕੇਕ ਲਈ ਆਪਣੀ ਮੰਮੀ ਨੂੰ ਮਨਾਉਂਦੇ ਹੋਏ ਦਿਖਾਈ ਦੇ ਰਹੇ ਹਨ ਤੇ ਇਸ ਦੀ ਏਵਜ ਵਿੱਚ ਅਦਾਕਾਰਾ ਆਪਣੇ ਬੇਟੇ ਤੋਂ ਪੈਰ ਦਬਵਾ ਰਹੀ ਹੈ । ਸ਼ਿਲਪਾ ਸ਼ੈੱਟੀ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । https://www.instagram.com/p/B-oLW4LBfm6/ ਸ਼ਿਲਪਾ ਸ਼ੈੱਟੀ ਦੇ ਬੇਟੇ ਦੇ ਇਸ ਅੰਦਾਜ਼ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ । ਲੋਕ ਇਸ ਵੀਡੀਓ ਤੇ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਉਹ ਅਕਸਰ ਇਸ ਤਰ੍ਹਾਂ ਦੀ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ ।ਸੋਸ਼ਲ ਮੀਡੀਆ ‘ਤੇ ਸ਼ਿਲਪਾ ਸ਼ੈੱਟੀ ਦੇ ਲੱਖਾਂ ਦੀ ਗਿਣਤੀ ਵਿੱਚ ਫਾਲੋਵਰਸ ਹਨ । https://www.instagram.com/p/B-jBsERpkXb/?utm_source=ig_embed https://www.instagram.com/p/B-WedwhBQmv/

0 Comments
0

You may also like