ਲਾਕਡਾਊਨ ਦੇ ਚੱਲਦੇ ਅਨੁਸ਼ਕਾ ਸ਼ਰਮਾ ਵਿਰਾਟ ਕੋਹਲੀ ਨਾਲ ਕੁਝ ਇਸ ਤਰ੍ਹਾਂ ਕਰ ਰਹੇ ਨੇ ਮਸਤੀ, ਫੋਟੋ ਕੀਤੀ ਸ਼ੇਅਰ, ਕੁਝ ਹੀ ਸਮੇਂ ‘ਚ ਆਏ ਮਿਲੀਅਨ ਲਾਈਕਸ
ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਅਨੁਸ਼ਕਾ ਸ਼ਰਮਾ ਜੋ ਕਿ 21 ਦਿਨਾਂ ਦੇ ਲਾਕਡਾਊਨ ਦਾ ਭਰਪੂਰ ਅਨੰਦ ਉਠਾ ਰਹੇ ਨੇ । ਜੀ ਹਾਂ ਉਹ ਆਪਣੇ ਲਾਈਫ ਪਾਟਨਰ ਦੇ ਨਾਲ ਘਰ ਬੈਠ ਕੇ ਨਵੀਆਂ-ਨਵੀਆਂ ਐਕਟੀਵੀਟੀਜ਼ ਕਰਕੇ ਇਸ ਸਮੇਂ ਨੂੰ ਖੁਸ਼ਨੁਮਾ ਬਣਾ ਰਹੇ ਨੇ । ਉਹ ਆਪਣੇ ਫੈਨਜ਼ ਦੇ ਨਾਲ ਵੀ ਗੱਲਾਂ ਕਰ ਰਹੇ ਨੇ ਤੇ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਫੋਟੋਆਂ ਤੇ ਵੀਡੀਓਜ਼ ਪੋਸਟ ਕਰ ਰਹੇ ਨੇ । ਅਜਿਹੇ ‘ਚ ਉਨ੍ਹਾਂ ਨੇ ਇੱਕ ਫੋਟੋ ਸ਼ੇਅਰ ਕੀਤੀ ਹੈ । ਜਿਸ ‘ਚ ਉਹ ਆਪਣੇ ਪਤੀ ਵਿਰਾਟ ਕੋਹਲੀ ਤੇ ਡੌਗੀ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਚੰਗੇ ਦਿਨਾਂ ਦੀ ਉਮੀਦ ਤੇ ਜ਼ਿੰਦਾਦਿਲੀ ਦਾ ਸੁਨੇਹਾ ਦਿੱਤਾ ਹੈ ।
ਹੋਰ ਵੇਖੋ:45 ਸਾਲਾਂ ਦੇ ਹੋਏ ਬੱਬੂ ਮਾਨ, ਸ਼ੇਅਰ ਕੀਤਾ ਨਵਾਂ ਵੀਡੀਓ, ਪੰਜਾਬੀ ਕਲਾਕਾਰ ਦੇ ਰਹੇ ਨੇ ਜਨਮਦਿਨ ਦੀਆਂ ਵਧਾਈਆਂ
ਅਨੁਸ਼ਕਾ ਦੀ ਇਸ ਪੋਸਟ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ ਜਿਸਦੇ ਚੱਲਦੇ ਕੁਝ ਹੀ ਸਮੇਂ ‘ਚ ਮਿਲੀਅਨ ਲਾਈਕਸ ਤੇ ਵੱਡੀ ਗਿਣਤੀ ‘ਚ ਕਮੈਂਟਸ ਆ ਚੁੱਕੇ ਨੇ । ਬਾਲੀਵੁੱਡ ਦੀਆਂ ਨਾਮੀ ਹਸਤੀਆਂ ਜਿਵੇਂ ਰਕੁਲਪ੍ਰੀਤ, ਕਾਜਲ ਅਗਰਵਾਲ ਤੇ ਖੇਡ ਜਗਤ ਤੋਂ ਸਾਨੀਆ ਮਿਰਜ਼ਾ ਨੇ ਵੀ ਆਪਣੇ ਵਿਚਾਰ ਕਮੈਂਟਸ ਕਰਕੇ ਦਿੱਤੇ ਨੇ । ਇਸ ਤੋਂ ਪਹਿਲਾਂ ਅਨੁਸ਼ਕਾ ਵਿਰਾਟ ਕੋਹਲੀ ਦੇ ਹੇਅਰ ਕੱਟ ਕਰਦਿਆਂ ਦਾ ਇੱਕ ਵੀਡੀਓ ਸ਼ੇਅਰ ਕੀਤਾ ਸੀ ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆਇਆ ਸੀ ।
ਦੱਸ ਦਈਏ ਪੂਰਾ ਦੇਸ਼ ਕੋਰੋਨਾ ਵਾਇਰਸ ਦੇ ਨਾਲ ਜੰਗ ਲੜ ਰਿਹਾ ਹੈ । ਜਿਸਦੇ ਚੱਲਦੇ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ 3 ਕਰੋੜ ਪ੍ਰਧਾਨ ਮੰਤਰੀ ਰਾਹਤ ਕੋਸ਼ ਤੋਂ ਇਲਾਵਾ ਕਈ ਹੋਰ ਸੰਸਥਾਵਾਂ ਨੂੰ ਸਹਾਇਤਾ ਦਿੱਤੀ ਹੈ ।