ਮੁਹੱਬਤ ਦੀਆਂ 'ਕਣੀਆਂ' ਨਾਲ ਭਿੱਜਿਆ ਹੈ ਸੁਦੇਸ਼ ਕੁਮਾਰੀ ਅਤੇ ਲਵਲੀ ਨਿਰਮਾਣ ਵੱਲੋਂ ਗਾਇਆ ਗੀਤ

written by Shaminder | January 06, 2020

ਲਵਲੀ ਨਿਰਮਾਣ ਮੁੜ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹੋ ਰਹੇ ਨੇ ਅਤੇ ਇੱਕ ਤੋਂ ਬਾਅਦ ਇੱਕ ਗੀਤ ਕੱਢ ਰਹੇ ਹਨ । ਉਨ੍ਹਾਂ ਦਾ ਲਾਕੇਟ-2 ਟਾਈਟਲ ਹੇਠ ਕੁਝ ਦਿਨ ਪਹਿਲਾਂ ਹੀ ਗੀਤ ਆਇਆ ਸੀ 'ਬੁਲੇਟ'ਜਿਸ ਤੋਂ ਬਾਅਦ ਹੁਣ ਉਹ ਮੁੜ ਤੋਂ ਇਸੇ ਟਾਈਟਲ ਹੇਠ ਨਵਾਂ ਗੀਤ 'ਕਣੀਆਂ' ਲੈ ਕੇ ਆਏ ਨੇ । ਇਹ ਇੱਕ ਰੋਮਾਂਟਿਕ ਗੀਤ ਹੈ ਜਿਸ ਨੂੰ ਲਵਲੀ ਨਿਰਮਾਣ ਅਤੇ ਸੁਦੇਸ਼ ਕੁਮਾਰੀ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਅਤੇ ਇਸ ਗੀਤ ਦੇ ਬੋਲ ਲਖਵਿੰਦਰ ਮਾਨ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਜੋਏ ਅਤੁਲ ਨੇ । ਗੀਤ ਦਾ ਵੀਡੀਓ ਬਹੁਤ ਹੀ ਸ਼ਾਨਦਾਰ ਸਟਾਲਿਨਵੀਰ ਸਿੰਘ ਨੇ ਤਿਆਰ ਕੀਤਾ ਹੈ ।ਗੀਤ ਦੀ ਫੀਚਰਿੰਗ 'ਚ ਜਿੰਮੀ ਸ਼ਰਮਾ ਅਤੇ ਰਸ਼ਮੀਤ ਢਿੱਲੋਂ ਨਜ਼ਰ ਆ ਰਹੇ ਨੇ ।ਇਸ ਗੀਤ ਨੂੰ ਮੇਡ ਫਾਰ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । https://www.instagram.com/p/B65zuxkHPdN/ ਇਸ ਗੀਤ 'ਚ ਮਹਿਬੂਬ ਨੇ ਆਪਣੀ ਪ੍ਰੇਮਿਕਾ ਨੂੰ ਇਹ ਯਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਸ ਨੇ ਅੱਧੀ ਰਾਤ ਨੂੰ ਮਿਲਣ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਉਹ ਮਿਲਣ ਲਈ ਨਹੀਂ ਆਈ ।

lovely nirman new song lovely nirman new song
ਜਿਸ 'ਤੇ ਪ੍ਰੇਮਿਕਾ ਵੀ ਕਾਲੀ ਬੋਲੀ ਰਾਤ 'ਚ ਮੀਂਹ ਦਾ ਜ਼ਿਕਰ ਕਰਦੀ ਹੈ ਕਿ ਇਸੇ ਕਾਰਨ ਉਹ ਮਿਲਣ ਲਈ ਨਹੀਂ ਆ ਸਕੀ ।ਕਿਉਂਕਿ ਉਸ ਦਾ ਦਿਲ ਵੀ ਕਰਦਾ ਹੈ ਕਿ ਉਹ ਆਪਣੇ ਮਹਿਬੂਬ ਨੂੰ ਗਲ ਨਾਲ ਲਾ ਲਵੇ,ਪਰ ਮੌਸਮ ਇਸ ਮਿਲਾਪ 'ਚ ਰੁਕਾਵਟ ਬਣ ਰਿਹਾ ਹੈ ।  

0 Comments
0

You may also like