ਗੀਤਕਾਰ ਗਿੱਲ ਰੌਂਤਾ ਬਣਿਆ ਮਾਮਾ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਨਵਜੰਮੀ ਭਾਣਜੀ ਦੀ ਤਸਵੀਰ

written by Lajwinder kaur | December 15, 2022 11:24am

Lyricist Gill Raunta’s shares first glimpse of his niece: ਆਪਣੇ ਜੋਸ਼ੀਲੇ ਤੇ ਦਮਦਾਰ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੇ ਗੀਤਕਾਰ ਗਿੱਲ ਰੌਂਤਾ ਨੇ ਪ੍ਰਸ਼ੰਸਕਾਂ ਦੇ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ । ਉਹ ਮਾਮਾ ਬਣ ਗਏ ਨੇ, ਉਨ੍ਹਾਂ ਦੀ ਭੈਣ ਦੇ ਘਰ ਬੱਚੀ ਨੇ ਜਨਮ ਲਿਆ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਨਵਜੰਮੀ ਭਾਣਜੀ ਦੀ ਤਸਵੀਰ ਵੀ ਸਾਂਝੀ ਕੀਤੀ ਹੈ।

ਹੋਰ ਪੜ੍ਹੋ : ਕਰਨ ਔਜਲਾ ਦੇ ਗੀਤ ‘ਆਨ ਟੌਪ’ ਨੂੰ ਬਿਲਬੋਰਡ ਚਾਰਟ ‘ਚ ਮਿਲੀ ਜਗ੍ਹਾ, ਪੋਸਟ ਪਾ ਕੇ ਫੈਨਜ਼ ਦਾ ਕੀਤਾ ਧੰਨਵਾਦ

gill raunta tv actress image source: Instagram

ਗਾਇਕ ਅਤੇ ਗੀਤਕਾਰ ਗਿੱਲ ਰੌਂਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਭਾਣਜੀ ਦੀ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਲਿਖਿਆ ਹੈ- ‘ਨਾਨਕ ਨਾਮ ਚੜਦੀਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ…ਕੱਲ ਭੈਣ ਦੇ ਘਰ ਪੁੱਤਰੀ ਦੀ ਦਾਤ ਦਿੱਤੀ ਆ ਵਾਹਿਗੁਰੂ ਨੇ ਤੇ ਨਾਲ ਨਾਲ ਮੈਂ ਵੀ ਸੁੱਖ ਨਾਲ ਮਾਮਾ ਬਣ ਗਿਆ ਸਾਡੀ ਲਾਡਲੀ ਅੰਸ਼ਜੋਤ ਕੌਰ ਧਾਲੀਵਾਲ ਦਾ #gillraunta’। ਇਸ ਪੋਸਟ ਦੇ ਨਾਲ ਉਨ੍ਹਾਂ ਨੇ ਆਪਣੀ ਭਾਣਜੀ ਦੀ ਨਾਮ ਦਾ ਵੀ ਖੁਲਾਸਾ ਕਰ ਦਿੱਤਾ ਹੈ। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ।

GILL RAUNTA shares good news image source: Instagram

ਜੇ ਗੱਲ ਕਰੀਏ ਗਿੱਲ ਰੌਂਤਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਦਿੱਤੇ ਹਨ। ਗੁਰਵਿੰਦਰ ਸਿੰਘ ਗਿੱਲ ਜਿਨ੍ਹਾਂ ਨੂੰ ਗਿੱਲ ਰੌਂਤੇ ਵਾਲੇ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਆਪਣੀ ਅਣਥੱਕ ਮਿਹਨਤ ਸਦਕਾ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ‘ਚ ਕਾਮਯਾਬੀ ਹਾਸਿਲ ਕੀਤੀ ਹੈ। ‘ਕਾਵਾਂ ਵਾਲੀ ਪੰਚਾਇਤ’, ਸ਼ਾਨਦਾਰ, ਕੰਗਣੀ, ਦਲੇਰ,ਵੱਡੇ ਜਿਗਰੇ ਵਰਗੇ ਕਈ ਸੁਪਰ ਹਿੱਟ ਗੀਤ ਗਿੱਲ ਰੌਂਤਾ ਦੀ ਕਲਮ ਵਿੱਚੋਂ ਹੀ ਨਿਕਲੇ ਨੇ। ਇਸ ਤੋਂ ਇਲਾਵਾ ਉਹ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ‘Yes I Am Student’ ਫ਼ਿਲਮ ਵਿੱਚ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ।

punjabi signer gill gunta image source: Instagram

You may also like