Advertisment

ਬਲਕਾਰ ਸਿੱਧੂ ਦਾ ਗੀਤ 'ਮਾਝੇ ਦੀਏ ਮੋਮਬੱਤੀਏ' ਨੂੰ ਨਵੇਂ ਵਰਜਨ 'ਚ ਕੀਤਾ ਗਿਆ ਰਿਲੀਜ਼

author-image
By Shaminder
New Update
ਬਲਕਾਰ ਸਿੱਧੂ ਦਾ ਗੀਤ 'ਮਾਝੇ ਦੀਏ ਮੋਮਬੱਤੀਏ' ਨੂੰ ਨਵੇਂ ਵਰਜਨ 'ਚ ਕੀਤਾ ਗਿਆ ਰਿਲੀਜ਼
Advertisment
ਬਲਕਾਰ ਸਿੱਧੂ ਆਪਣੇ ਪ੍ਰਸਿੱਧ ਲੋਕ ਗੀਤ 'ਮਾਝੇ ਦੀਏ ਮੋਮਬੱਤਈਏ' ਦੇ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਏ ਨੇ । ਇਸ ਗੀਤ 'ਚ ਉਨ੍ਹਾਂ ਦਾ ਸਾਥ ਦਿੱਤਾ ਹੈ ਗਾਇਕਾ ਜੈਨੀ ਜੌਹਲ ਨੇ । ਇਸ ਗੀਤ ਨਾਲ ਮੁੜ ਤੋਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਮੌਜੂਦਗੀ ਦਰਜ ਕਰਵਾਈ ਹੈ ।ਇਹ ਬਲਕਾਰ ਸਿੱਧੂ ਦਾ ਕਾਫੀ ਹਿੱਟ ਗੀਤ ਹੈ ਅਤੇ ਇਸ ਗੀਤ ਦੇ ਨਾਲ ਹੀ ਉਨ੍ਹਾਂ ਨੇ ਪੰਜਾਬੀ ਇੰਡਸਟਰੀ 'ਚ ਕਦਮ ਰੱਖਿਆ ਸੀ । ਹੋਰ ਵੇਖੋ:ਗਾਇਕ ਬਲਕਾਰ ਸਿੱਧੂ ਦਾ ਹੈ ਅੱਜ ਜਨਮ ਦਿਨ, ਇਸ ਗਾਣੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਮਿਲੀ ਸੀ ਪਹਿਚਾਣ https://www.instagram.com/p/B7s_ZUrB4fX/ ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ,ਇਸ ਗੀਤ ਨੂੰ ਗੀਤ ਐੱਮਪੀ 3 ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਗੀਤ 'ਚ ਜਸਪਾਲ ਜੱਸੀ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ ।ਬਲਕਾਰ ਸਿੱਧੂ ਲੰਮੇ ਸਮੇਂ ਬਾਅਦ ਆਪਣੇ ਇਸ ਗੀਤ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਏ ਨੇ । publive-image ਇਸ ਗੀਤ ਦਾ ਨਵਾਂ ਵੀਡੀਓ ਵੀ ਤਿਆਰ ਕੀਤਾ ਗਿਆ ਹੈ ।ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਗੁਰਲੇਜ਼ ਅਖਤਰ ਦੇ ਨਾਲ ਉਨ੍ਹਾਂ ਦਾ ਗੀਤ 'ਲੰਡਨ ਦੀ ਰਾਣੀ' ਦੇ ਨਾਲ ਸਰੋਤਿਆਂ ਦੇ ਨਾਲ ਰੁਬਰੂ ਹੋਏ ਸਨ।ਬਲਕਾਰ ਸਿੱਧੂ ਦਾ ਜਨਮ ਭਾਰਤੀ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਪੂਹਲਾ ਵਿਚ, ਪਿਤਾ ਰੂਪ ਸਿੰਘ ਸਿੱਧੂ ਅਤੇ ਮਾਤਾ ਚਰਨਜੀਤ ਕੌਰ ਦੇ ਘਰ 10 ਅਕਤੂਬਰ 1973 ਨੂੰ ਹੋਇਆ ਸੀ। ਦਲਜਿੰਦਰ ਕੌਰ ਉਹਦੀ ਪਤਨੀ ਹੈ ਅਤੇ ਉਹਨਾਂ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਨੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment