
Sanjay Dutt Birthday: ਬਾਲੀਵੁੱਡ ਅਦਾਕਾਰ ਸੰਜੇ ਦੱਤ ਦਾ ਅੱਜ ਜਨਮਦਿਨ ਹੈ। ਅੱਜ ਸੰਜੇ ਦੱਤ ਆਪਣਾ 63ਵਾਂ ਜਨਮਦਿਨ ਮਨਾ ਰਹੇ ਹਨ। ਕਈ ਸੈਲੇਬਸ ਤੇ ਫੈਨਜ਼ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਇਸ ਮੌਕੇ 'ਤੇ ਸੰਜੇ ਦੱਤ ਦੀ ਪਤਨੀ ਮਾਨਯਤਾ ਦੱਤ ਨੇ ਉਨ੍ਹਾਂ ਨੂੰ ਖ਼ਾਸ ਅੰਦਾਜ਼ 'ਚ ਜਨਮਦਿਨ ਦੀ ਵਧਾਈ ਹੈ।

ਪਤੀ ਸੰਜੇ ਦੱਤ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਮਾਨਯਤਾ ਦੱਤ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਦੇ ਵਿੱਚ ਮਾਨਯਤਾ ਨੇ ਆਪਣੇ ਪਤੀ ਸੰਜੇ ਦੱਤ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ।
ਇਸ ਤਸਵੀਰ ਦੇ ਵਿੱਚ ਸੰਜੇ ਦੱਤ ਵੇਟ ਲਿਫਟ ਕਰਦੇ ਹੋਏ ਅਤੇ ਆਪਣੇ ਬਾਈਸੈਪਸ ਨੂੰ ਫਲਾਂਟ ਕਰਦੇ ਹੋਏ ਵਿਖਾਈ ਦੇ ਰਹੇ ਹਨ। ਇਹ ਸੰਜੇ ਦੱਤ ਦੇ ਵਰਕਆਊਟ ਦੇ ਸਮੇਂ ਦੀ ਤਸਵੀਰ ਹੈ।

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਮਾਨਯਤਾ ਨੇ ਪਤੀ ਲਈ ਇੱਕ ਬੇਹੱਦ ਪਿਆਰਾ ਨੋਟ ਲਿਖਿਆ ਹੈ। ਆਪਣੀ ਪੋਸਟ ਦੇ ਕੈਪਸ਼ਨ ਵਿੱਚ ਮਾਨਯਤਾ ਨੇ ਲਿਖਿਆ, " Happy birthday my rockstar!! ❤️Keep rocking and inspiring as always and ever!! ❤️ #endlesslove #love #grace #positivity #dutts #beautifullife #thankyougod 🙏"
ਸੰਜੇ ਦੱਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਉਨ੍ਹਾਂ ਦੀ ਫ਼ਿਲਮ ਸ਼ਮਸ਼ੇਰਾ ਰਿਲੀਜ਼ ਹੋਈ ਹੈ। ਜਿਸ ਵਿੱਚ ਸੰਜੇ ਦੱਤ ਇੱਕ ਵਿਲੇਨ ਸ਼ੁੱਧ ਸਿੰਘ ਦੇ ਕਿਰਦਾਰ ਵਿੱਚ ਨਜ਼ਰ ਆਏ। ਫ਼ਿਲਮ 'ਚ ਸੰਜੇ ਦੇ ਵਿਲੇਨ ਅਵਤਾਰ ਨੂੰ ਦੇਖ ਕੇ ਹਰ ਕੋਈ ਉਨ੍ਹਾਂ ਦੀ ਐਕਟਿੰਗ ਦੇ ਫੈਨ ਹੋ ਗਿਆ। ਹਾਲਾਂਕਿ ਇਹ ਫ਼ਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ।

ਹੋਰ ਪੜ੍ਹੋ: ਵਿਜੇ ਦੇਵਰਕੋਂਡਾ ਸਟਾਰਰ ਫ਼ਿਲਮ 'Liger' ਦਾ ਗੀਤ 'ਵਾਟ ਲਗਾ ਦੇਂਗੇ' ਹੋਇਆ ਰਿਲੀਜ਼, ਵੇਖੋ ਵੀਡੀਓ
ਫ਼ਿਲਮ ਦੇ ਬਾਕਸ ਆਫਿਸ 'ਤੇ ਫਲਾਪ ਹੋਣ ਤੋਂ ਬਾਅਦ ਸੰਜੇ ਦੱਤ ਨੇ ਬੀਤੇ ਦਿਨ 28 ਜੁਲਾਈ ਨੂੰ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕੀਤੀ ਸੀ। ਜਿਸ 'ਚ ਉਨ੍ਹਾਂ ਨੇ ਲਿਖਿਆ, ''ਇਹ ਖੂਨ, ਪਸੀਨੇ ਅਤੇ ਹੰਝੂਆਂ ਨਾਲ ਬਣੀ ਫ਼ਿਲਮ ਹੈ। ਇਹ ਇੱਕ ਸੁਫਨਾ ਹੈ ਜੋ ਅਸੀਂ ਪਰਦੇ 'ਤੇ ਲਿਆਏ ਹਨ। ਫ਼ਿਲਮਾਂ ਦਰਸ਼ਕਾਂ ਦੇ ਮਨੋਰੰਜਨ ਲਈ ਬਣਾਈਆਂ ਜਾਂਦੀਆਂ ਹਨ ਅਤੇ ਹਰ ਫ਼ਿਲਮ ਆਪਣੇ ਦਰਸ਼ਕ ਲੱਭਦੀ ਹੈ। ਸ਼ਮਸ਼ੇਰਾ ਨੇ ਦੇਖਿਆ ਕਿ ਕਈ ਲੋਕ ਇਸ ਨੂੰ ਨਫ਼ਰਤ ਕਰਦੇ ਸਨ। ਨਫ਼ਰਤ ਕਰਨ ਵਾਲਿਆਂ ਨੇ ਇਸ ਨੂੰ ਦੇਖਿਆ ਵੀ ਨਹੀਂ। ਮੈਨੂੰ ਇਹ ਭਿਆਨਕ ਲੱਗਦਾ ਹੈ ਕਿ ਲੋਕ ਸਾਡੀ ਉਸ ਮਿਹਨਤ ਦਾ ਸਤਿਕਾਰ ਨਹੀਂ ਕਰਦੇ ਜੋ ਅਸੀਂ ਸਾਰੇ ਕਰਦੇ ਹਾਂ। ”
View this post on Instagram