ਮਾਸੀ ਕਰਿਸ਼ਮਾ ਕਪੂਰ ਨੇ ਪਿਆਰੀ ਜਿਹੀ ਪੋਸਟ ਦੇ ਨਾਲ ਜੇਹ ਨੂੰ ਕੀਤਾ ਬਰਥਡੇਅ ਵਿਸ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਮਾਸੀ-ਭਾਣਜੇ ਦਾ ਇਹ ਕਿਊਟ ਅੰਦਾਜ਼

written by Lajwinder kaur | February 21, 2022

ਨਵਾਬ ਪਰਿਵਾਰ ਲਈ ਅੱਜ ਦਾ ਦਿਨ ਬਹੁਤ ਖਾਸ ਹੈ।  ਦੱਸ ਦਈਏ ਬਾਲੀਵੁੱਡ ਦੇ ਨਵਾਬ ਜੋੜੇ ਯਾਨੀ ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਜੋ ਕਿ ਪਿਛਲੇ ਸਾਲ ਅੱਜ ਦੇ ਦਿਨ ਹੀ ਦੂਜੀ ਵਾਰ ਮਾਪੇ ਬਣੇ ਸੀ। ਪਿਛਲੇ ਸਾਲ ਉਨ੍ਹਾਂ ਨੇ ਆਪਣੇ ਛੋਟੇ ਬੇਟੇ ਜਹਾਂਗੀਰ ਅਲੀ ਖ਼ਾਨ ਉਰਫ ਜੇਹ ਦਾ ਘਰ ‘ਚ ਸਵਾਗਤ ਕੀਤਾ ਸੀ। ਅੱਜ ਯਾਨੀ 21 ਫਰਵਰੀ ਨੂੰ ਜੇਹ ਦਾ ਪਹਿਲਾ ਬਰਥਡੇਅ ਹੈ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਜੇਹ ਨੂੰ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ। ਖੁਦ ਕਰੀਨਾ ਕਪੂਰ ਖ਼ਾਨ ਨੇ ਇੱਕ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਬੇਟੇ ਨੂੰ ਵਿਸ਼ ਕੀਤਾ ਹੈ। ਜਿਸ ਦੇ ਚੱਲਦੇ ਜੇਹ ਦੀ ਮਾਸੀ ਕਰਿਸ਼ਮਾ ਕਪੂਰ ਨੇ ਵੀ ਆਪਣੇ ਭਾਣਜੇ ਨੂੰ ਵਿਸ਼ ਕੀਤਾ ਹੈ (Maasi Karisma Kapoor wishes Happy Birthday Jeh )।

ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਨਵਨੀਤ ਕੌਰ ਢਿਲੋਂ ਦੇ ਭਰਾ ਦਾ ਹੋਇਆ ਵਿਆਹ, ਪਿਆਰੀ ਜਿਹੀ ਪੋਸਟ ਪਾ ਕੇ ਵੈਲਕਮ ਕੀਤਾ ਭਾਬੀ ਦਾ

jeh ali khan image From instagram

ਕਰਿਸ਼ਮਾ ਕਪੂਰ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਉਹ ਜੇਹ ਨਾਲ ਨਜ਼ਰ ਆ ਰਹੀ ਹੈ। ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਲਿਖਿਆ ਹੈ.. 'ਪਹਿਲਾ ਜਨਮਦਿਨ ਮੁਬਾਰਕ ਜੇਹ ਬਾਬਾ, ਤੁਹਾਨੂੰ ਸਭ ਤੋਂ ਵੱਧ ਪਿਆਰ, ਸਾਡੀ ਖੁਸ਼ੀ ਦਾ ਬੰਡਲ।' ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਜੇਹ ਨੂੰ ਬਰਥਡੇਅ ਵਿਸ਼ ਕਰ ਰਹੇ ਹਨ। ਤਸਵੀਰ ‘ਚ ਤੁਸੀਂ ਦੇਖ ਸਕਦੇ ਹੋਏ ਕਰਿਸ਼ਮਾ ਨੇ ਜੇਹ ਨੂੰ ਬਾਹਾਂ ਤੋਂ ਫੜਿਆ ਹੋਇਆ ਹੈ ਤੇ ਨੰਨ੍ਹੇ ਜੇਹ ਜੋ ਕਿ ਆਪਣੀ ਮਾਸੀ ਦੇ ਪੱਟਾਂ ਉੱਤੇ ਪੈਰ ਰੱਖ ਕੇ ਖੜ੍ਹੇ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤਸਵੀਰ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।

kareena Image Source: Instagram

ਹੋਰ ਪੜ੍ਹੋ :ਇਸ ਤਰ੍ਹਾਂ ਵਿਕਰਾਂਤ ਮੈਸੀ ਨੇ ਆਪਣੀ ਦੁਲਹਨ ਨਾਲ ਮਨਾਈ ਹਲਦੀ ਦੀ ਰਸਮ, ਐਕਟਰ ਨੇ ਸ਼ੇਅਰ ਕੀਤੀਆਂ ਤਸਵੀਰਾਂ

ਦੱਸ ਦਈਏ ਹਾਲ ਹੀ ’ਚ ਕਰਿਸ਼ਮਾ ਤੇ ਕਰੀਨਾ ਆਪਣੇ ਪਾਪਾ ਦੇ 75ਵੇਂ ਜਨਮਦਿਨ ਮੌਕੇ ‘ਤੇ ਇਕੱਠੀਆਂ ਨਜ਼ਰ ਆਈਆਂ ਸਨ।  15 ਫਰਵਰੀ ਨੂੰ ਰਣਧੀਰ ਕਪੂਰ ਦਾ ਬਰਥਡੇਅ ਕਪੂਰ ਫੈਮਿਲੀ ਨੇ ਬਹੁਤ ਹੀ ਧੂਮ ਧਾਮ ਦੇ ਨਾਲ ਸੈਲੀਬ੍ਰੇਟ ਕੀਤਾ ਸੀ। ਇਸ ਜਸ਼ਨ 'ਚ ਪਰਿਵਾਰ ਮੈਂਬਰ ਹੀ ਨਜ਼ਰ ਆਏ ਸਨ।

 

You may also like