ਵਿਆਹ ਤੋਂ ਪਹਿਲਾਂ ਮਾਧੁਰੀ ਦੀਕਸ਼ਿਤ ਦੇ ਪਤੀ ਨੂੰ ਮਾਧੁਰੀ ਦੀ ਇਸ ਗੱਲ ਦਾ ਨਹੀਂ ਸੀ ਪਤਾ, ਮਾਧੁਰੀ ਨੇ ਦੱਸਿਆ ਰਾਜ਼

written by Rupinder Kaler | July 25, 2020

ਮਾਧੁਰੀ ਦੀਕਸ਼ਿਤ ਦੇ ਵਿਆਹ ਦੀ ਖ਼ਬਰ ਜਦੋਂ ਸਾਹਮਣੇ ਆਈ ਸੀ ਤਾਂ ਕਈਆਂ ਦੇ ਦਿਲ ਟੁੱਟ ਗਏ ਸਨ । ਆਪਣੇ ਕਰੀਅਰ ਦੇ ਪੀਕ ਤੇ ਮਾਧੁਰੀ ਨੇ ਸਰਜਨ ਸ਼੍ਰੀਰਾਮ ਨੇਨੇ ਨਾਲ ਵਿਆਹ ਕਰਵਾ ਲਿਆ ਸੀ ਤੇ ਅਮਰੀਕਾ ਵਿੱਚ ਜਾ ਕੇ ਘਰ ਵਸਾਉਣਾ ਸੀ । ਹਾਲਾਂਕਿ ਹੁਣ ਉਹ ਭਾਰਤ ਵਿੱਚ ਹੀ ਆਪਣੇ ਪਤੀ ਦੇ ਬੱਚਿਆਂ ਨਾਲ ਰਹਿ ਰਹੀ ਹੈ । ਮਾਧੁਰੀ ਦੇ ਵਿਆਹ ਨਾਲ ਜੁੜੀ ਇੱਕ ਗੱਲ ਬਹੁਤ ਘੱਟ ਲੋਕ ਜਾਣਦੇ ਹਨ । https://www.instagram.com/p/CB5oO_Enkmn/ ਕਹਿੰਦੇ ਹਨ ਕਿ ਵਿਆਹ ਦੇ ਸਮੇਂ ਮਾਧੁਰੀ ਦੇ ਪਤੀ ਬਾਲੀਵੁੱਡ ਦੇ ਅਦਾਕਾਰਾਂ ਨੂੰ ਨਹੀਂ ਸਨ ਪਹਿਚਾਣਦੇ । ਆਪਣੇ ਵਿਆਹ ਦੇ ਸਮੇਂ ਉਹ ਸਿਰਫ ਇੱਕ ਅਦਾਕਾਰ ਨੂੰ ਹੀ ਪਹਿਚਾਣ ਸਕੇ ਸਨ ਤੇ ਉਹ ਸਨ ਅਮਿਤਾਬ ਬੱਚਨ । ਮਾਧੁਰੀ ਦੇ ਪਤੀ ਨੇ ਉਹਨਾਂ ਦੀ ਇੱਕ ਫ਼ਿਲਮ ਬਚਪਨ ਵਿੱਚ ਦੇਖੀ ਸੀ । ਮਾਧੁਰੀ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਹਨਾਂ ਦੇ ਪਤੀ ਨੂੰ ਨਹੀਂ ਸੀ ਪਤਾ ਕਿ ਉਹ ਫ਼ਿਲਮੀ ਸਟਾਰ ਹੈ, ਕਿਉਂਕਿ ਵਿਆਹ ਤੋਂ ਪਹਿਲਾਂ ਡਾਕਟਰ ਨੇਨੇ ਨੇ ਉਹਨਾਂ ਦੀ ਕੋਈ ਵੀ ਫ਼ਿਲਮ ਨਹੀਂ ਸੀ ਦੇਖੀ । https://www.instagram.com/p/CBrxz_5nIj4/ ਉਹਨਾਂ ਨੇ ਮੰਗਣੀ ਹੋਣ ਤੋਂ ਬਾਅਦ ਮਾਧੁਰੀ ਦੀਆਂ ਕੁਝ ਫ਼ਿਲਮਾਂ ਦੇਖੀਆਂ ਸਨ । ਮਾਧੁਰੀ ਨੇ ਦੱਸਿਆ ਕਿ ਉਹਨਾਂ ਦੇ ਸਫ਼ਲ ਵਿਆਹ ਦਾ ਰਾਜ਼ ਇਹ ਹੈ ਕਿ ਦੋਹਾਂ ਨੇ ਕਦੇ ਵੀ ਇੱਕ ਦੂਜੇ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ । ਉਹ ਜਿਸ ਤਰ੍ਹਾਂ ਦੇ ਹਨ ਉਸੇ ਤਰ੍ਹਾਂ ਦੇ ਹਨ । https://www.instagram.com/p/CBm1AAdnTAG/

0 Comments
0

You may also like