ਜੰਗਲਾਤ ਵਿਭਾਗ ਦੇ ਅਧਿਕਾਰੀ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਤੁਹਾਡੇ ਬਚਪਨ ਦੀ ਕਹਾਣੀ ਯਾਦ ਆ ਜਾਵੇਗੀ …! ਦੱਸਿਆ ਕਿਸ ਤਰ੍ਹਾਂ ਸ਼ੇਰ ਤੋਂ ਛੁਡਾਇਆ ਜਾ ਸਕਦਾ ਹੈ ਖਹਿੜਾ

Written by  Rupinder Kaler   |  July 28th 2020 02:10 PM  |  Updated: July 28th 2020 02:10 PM

ਜੰਗਲਾਤ ਵਿਭਾਗ ਦੇ ਅਧਿਕਾਰੀ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਤੁਹਾਡੇ ਬਚਪਨ ਦੀ ਕਹਾਣੀ ਯਾਦ ਆ ਜਾਵੇਗੀ …! ਦੱਸਿਆ ਕਿਸ ਤਰ੍ਹਾਂ ਸ਼ੇਰ ਤੋਂ ਛੁਡਾਇਆ ਜਾ ਸਕਦਾ ਹੈ ਖਹਿੜਾ

ਬਚਪਨ ਵਿੱਚ ਤੁਸੀਂ ਦੋ ਦੋਸਤਾਂ ਤੇ ਭਾਲੂ ਦੀ ਕਹਾਣੀ ਸੁਣੀ ਹੋਵੇਗੀ । ਜੰਗਲ ਵਿੱਚ ਜਾ ਰਹੇ ਦੋ ਦੋਸਤਾਂ ਨੂੰ ਭਾਲੂ ਟੱਕਰ ਜਾਂਦਾ ਹੈ । ਭਾਲੂ ਤੋਂ ਬਚਣ ਲਈ ਇੱਕ ਦੋਸਤ ਦਰਖਤ ਤੇ ਚੜ੍ਹ ਜਾਂਦਾ ਹੈ ਤੇ ਦੂਜਾ ਮਰਨ ਦਾ ਨਾਟਕ ਕਰਕੇ ਜ਼ਮੀਨ ਤੇ ਲੇਟ ਜਾਂਦਾ ਹੈ । ਲੇਟੇ ਹੋਏ ਦੋਸਤ ਨੂੰ ਮਰਿਆ ਹੋਇਆ ਸਮਝ ਕੇ ਭਾਲੂ ਉਸ ਨੂੰ ਛੱਡ ਕੇ ਚਲਾ ਜਾਂਦਾ ਹੈ । ਠੀਕ ਇਸੇ ਤਰ੍ਹਾਂ ਦੀ ਇੱਕ ਕਹਾਣੀ ਮਹਾਰਾਸ਼ਟਰ ਦੇ ਇੱਕ ਪਿੰਡ ਵਿੱਚ ਦੇਖਣ ਨੂੰ ਮਿਲੀ ਹੈ ।

ਜਿੱਥੇ ਇੱਕ ਵਿਅਕਤੀ ਨੇ ਮਰਨ ਦੀ ਐਕਟਿੰਗ ਕਰਕੇ ਇੱਕ ਸ਼ੇਰ ਕੋਲੋ ਆਪਣੀ ਜਾਨ ਬਚਾਈ ਹੈ । ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਸ਼ੇਰ ਖੇਤ ਵਿੱਚ ਕੰਮ ਕਰ ਰਹੇ ਵਿਅਕਤੀ ਵੱਲ ਭੱਜਿਆ ਹੋਇਆ ਆਉਂਦਾ ਹੈ । ਸ਼ੇਰ ਨੂੰ ਦੇਖ ਕੇ ਉਹ ਸ਼ਖਸ ਲੇਟ ਜਾਂਦਾ ਹੈ । ਜੇਕਰ ਇਹ ਵਿਅਕਤੀ ਸ਼ੇਰ ਦੇ ਸਾਹਮਣੇ ਜ਼ਰਾ ਜਿਹੀ ਵੀ ਹਰਕਤ ਕਰਦਾ ਤਾਂ ਸ਼ੇਰ ਉਸ ਤੇ ਹਮਲਾ ਕਰ ਦਿੰਦੇ ।

https://twitter.com/ParveenKaswan/status/1221062205774319616

ਪਰ ਸ਼ੇਰ ਦੇ ਕੋਲ ਹੁੰਦੇ ਹੋਏ ਵੀ ਉਹ ਜ਼ਰਾ ਹਰਕਤ ਨਹੀਂ ਕਰਦਾ । ਜਿਸ ਤੋਂ ਬਾਅਦ ਲੋਕਾਂ ਦੀ ਭੀੜ ਸ਼ੇਰ ਨੂੰ ਭਜਾ ਦਿੰਦੀ ਹੈ । ਇਸ ਵੀਡੀਓ ਨੂੰ ਜੰਗਲਾਤ ਵਿਭਾਗ ਦੇ ਇੱਕ ਅਫਸਰ ਨੇ ਸ਼ੇਅਰ ਕੀਤਾ ਹੈ । ਲੋਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network