ਮੈਥਿਲੀ ਠਾਕੁਰ ਨੇ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲਿਆਂ ਦੇ ਨਾਲ ਕੀਤਾ ਸ਼ਬਦ ਗਾਇਨ, ਭਾਈ ਹਰਜਿੰਦਰ ਸਿੰਘ ਜੀ ਨੇ ਵੀ ਕੀਤੀ ਤਾਰੀਫ

written by Shaminder | February 16, 2021

ਮੈਥਿਲੀ ਠਾਕੁਰ ਜਿਸ ਦੇ ਵੀਡੀਓ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਉਹ ਭਾਈ ਹਰਜਿੰਦਰ ਸਿੰਘ ਜੀ ਦੇ ਨਾਲ ਸ਼ਬਦ ਗਾਇਨ ਕਰਦੀ ਹੋਈ ਨਜ਼ਰ ਆ ਰਹੀ ਹੈ । ਬਟਾਲਾ ‘ਚ ਇੱਕ ਧਾਰਮਿਕ ਸਮਾਗਮ ਦੇ ਦੌਰਾਨ ਮੈਥਿਲੀ ਠਾਕੁਰ ਨੇ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲਿਆਂ ਦੇ ਨਾਲ ਸ਼ਬਦ ਗਾਇਨ ਕੀਤਾ । bhai harjinder singh ji ‘ਤੇਰੀ ਭਗਤ ਨਾ ਛੋਡੁ’ ਸ਼ਬਦ ਗਾਇਨ ਕਰਦੇ ਹੋਏ ਮੈਥਿਲੀ ਠਾਕੁਰ ਨੇ ਸਮਾਗਮ ‘ਚ ਮੌਜੂਦ ਸੰਗਤਾਂ ਨੂੰ ਭਗਤੀ ਰਸ ਦੇ ਨਾਲ ਸਰਾਬੋਰ ਕਰ ਦਿੱਤਾ । ਭਾਈ ਹਰਜਿੰਦਰ ਸਿੰਘ ਜੀ ਨੇ ਵੀ ਮੈਥਿਲੀ ਠਾਕੁਰ ਦੀ ਤਾਰੀਫ ਕੀਤੇ ਬਗੈਰ ਨਹੀਂ ਰਹਿ ਸਕੇ । ਹੋਰ ਪੜ੍ਹੋ : ਫ਼ਿਲਮ ‘ਕੇਸਰੀ’ ਅਤੇ ਐੱਮ ਐੱਸ ਧੋਨੀ ‘ਚ ਬਿਹਤਰੀਨ ਭੂਮਿਕਾ ਨਿਭਾਉਣ ਵਾਲੇ ਸੰਦੀਪ ਨਾਹਰ ਨੇ ਕੀਤੀ ਖੁਦਕੁਸ਼ੀ
bhai harjinder singh ji ਉਨ੍ਹਾਂ ਨੇ ਮੈਥਿਲੀ ਦੇ ਸੁਰਾਂ ਦੀ ਸਮਝ ਦੀ ਤਾਰੀਫ ਕਰਦਿਆਂ ਕਿਹਾ ਕਿ ਗਾਇਕ ਤਾਂ ਬਹੁਤ ਹਨ, ਪਰ ਸੁਰਾਂ ਦੀ ਸਮਝ ਕਿਸੇ-ਕਿਸੇ ਨੂੰ ਹੀ ਹੈ ਅਤੇ ਮੈਥਿਲੀ ਉਨ੍ਹਾਂ ਚੋਂ ਇੱਕ ਹੈ । bhai harjinder singh ji ਮੈਥਿਲੀ ਠਾਕੁਰ ਦੀ ਗੱਲ ਕਰੀਏ ਤਾਂ ਛੋਟੀ ਜਿਹੀ ਉਮਰ ‘ਚ ਉਨ੍ਹਾਂ ਨੇ ਸੰਗੀਤ ਦੇ ਖੇਤਰ ‘ਚ ਕਈ ਮੱਲਾਂ ਮਾਰੀਆਂ ਹਨ ਅਤੇ ਹੁਣ ਤੱਕ ਉਹ ਕਈ ਅਵਾਰਡ ਜਿੱਤ ਚੁੱਕੇ ਹਨ । ਇਸ ਤੋਂ ਪਹਿਲਾਂ ਉਹ ਗੀਤਾਂ ਦੇ ਨਾਲ-ਨਾਲ ਗੁਰਬਾਣੀ ਦੇ ਕਈ ਸ਼ਬਦ ਗਾਇਨ ਕਰ ਚੁੱਕੇ ਹਨ ।

0 Comments
0

You may also like