ਇਸ ਬੱਚੀ ਦਾ ਸ਼ਬਦ ਗਾਇਨ ਤੁਹਾਨੂੰ ਵੀ ਕਰ ਦੇਵੇਗਾ ਮੰਤਰ ਮੁਗਧ,ਸੋਸ਼ਲ ਮੀਡੀਆ 'ਤੇ ਆਏ ਦਿਨ ਸਾਹਮਣੇ ਆ ਰਹੇ ਵੀਡੀਓ 

written by Shaminder | July 10, 2019

ਸੋਸ਼ਲ ਮੀਡੀਆ 'ਤੇ ਇੱਕ ਬੱਚੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ  ਇਹ ਬੱਚੀ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਸ਼ਬਦ ਗਾ ਰਹੀ ਹੈ । ਇਸ ਬੱਚੀ ਦਾ ਨਾਂਅ ਮੈਥਿਲੀ ਠਾਕੁਰ ਹੈ ਅਤੇ ਇਸ ਦੇ ਨਾਲ ਦੋ ਬੱਚੇ ਹੋਰ ਹਨ ਜੋ ਕਿ ਰਿਸ਼ਬ ਠਾਕੁਰ ਅਤੇ ਅਯਾਚੀ ਠਾਕੁਰ ਹਨ ਜੋ ਹਾਰਮੋਨੀਅਮ ਅਤੇ ਤਬਲੇ ਦੀ ਸੰਗਤ ਇਸ ਬੱਚੀ ਦੇ ਨਾਲ ਦੇ ਰਹੇ ਹਨ । ਹੋਰ ਵੇਖੋ:ਦਗਾਬਾਜ਼ ਦੋਸਤਾਂ ਦੀ ਹਕੀਕਤ ਨੂੰ ਬਿਆਨ ਕਰਦਾ ਹੈ ਕਮਲਹੀਰ ਦਾ ਗਾਇਆ ਇਹ ਗੀਤ ਇਸ ਬੱਚੀ ਦੇ ਗੀਤਾਂ ਦੇ ਵੀਡੀਓ ਆਏ ਦਿਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ ।ਸੋਸ਼ਲ ਮੀਡੀਆ 'ਤੇ ਆਏ ਦਿਨ ਇਸ ਬੱਚੀ ਦੇ ਗੀਤ ਸ਼ਬਦ ਸਾਹਮਣੇ ਆ ਰਹੇ ਹਨ ਅਤੇ ਹੁਣ ਮੁੜ ਤੋਂ ਇਸ ਬੱਚੀ ਦੇ ਸ਼ਬਦ ਗਾਇਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ 'ਤੇ ਲਗਾਤਾਰ ਕਮੈਂਟ ਕਰ ਰਹੇ ਹਨ ।  

0 Comments
0

You may also like