ਪੰਜਾਬ ਦੇ ਵਿੱਸਰ ਗਏ ਵਿਰਸੇ ਨੂੰ ਸਾਂਭਣ ਦੀ ਕੋਸ਼ਿਸ਼ ਕਰ ਰਹੀ ਸ਼ਿਆਮਲੀ

written by Shaminder | July 15, 2019

ਅਜ਼ਰਬੰਦ ਯਾਨੀ ਕਿ ਨਾੜੇ ਜਿਨ੍ਹਾਂ ਨੂੰ ਪਿੰਡਾਂ 'ਚ ਨਾਲੇ ਵੀ ਕਿਹਾ ਜਾਂਦਾ ਹੈ । ਜੀ ਹਾਂ ਇਹ ਨਾੜੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਸਨ । ਪਰ ਅੱਜ ਇਹ ਕਿਤੇ ਗਾਇਬ ਹੁੰਦੇ ਜਾ ਰਹੇ ਨੇ । ਪਹਿਲਾਂ ਇਨ੍ਹਾਂ ਰੇਸ਼ਮੀ ਨਾਲਿਆਂ ਨੂੰ ਘਰ 'ਚ ਹੀ ਸੁਆਣੀਆਂ ਬੁਣਿਆ ਕਰਦੀਆਂ ਸਨ ਅਤੇ ਆਪਣੇ ਘਰ ਦੇ ਕੰਮਾਂ ਕਾਰਾਂ ਤੋਂ ਵਿਹਲੀਆਂ ਹੋ ਕੇ ਉਹ ਇਸ ਕੰਮ 'ਚ ਜੁਟ ਜਾਂਦੀਆਂ ਸਨ ਅਤੇ ਤੰਦਾਂ ਨੂੰ ਗਿਣ ਗਿਣ ਕੇ ਡਿਜ਼ਾਈਨਰ ਨਾੜੇ ਬਣਾਉਂਦੀਆਂ ਸਨ ।

ਪਰ ਹੁਣ ਇਹ ਕਲਾ ਵਿੱਸਰ ਚੁੱਕੀ ਹੈ ਅਤੇ ਲਗਾਤਾਰ ਗਾਇਬ ਹੁੰਦੀ ਜਾ ਰਹੀ ਹੈ ਕਿਉਂਕਿ ਨਾੜਿਆਂ ਦਾ ਰਿਵਾਜ਼ ਹੁਣ ਲੱਗਪੱਗ ਖਤਮ ਹੁੰਦਾ ਜਾ ਰਿਹਾ ਹੈ । ਪਰ ਇਸ ਕਲਾ ਨੂੰ ਅਤੇ ਪੰਜਾਬ ਦੀ ਇਸ ਵਿਰਾਸਤ ਨੂੰ ਬਚਾਉਣ ਦਾ ਉਪਰਾਲਾ ਕੀਤਾ ਹੈ ਸ਼ਿਆਮਲੀ ਨੇ । ਜਿਨ੍ਹਾਂ ਨੇ ਦੀ ਡਾਈਲੌਗ ਕੋਲੈਕਟਿਵ ਪ੍ਰੋਜੈਕਟ ਦੇ ਉਪਰਾਲੇ ਦੇ ਜ਼ਰੀਏ ਮੁੜ ਤੋਂ ਇਨ੍ਹਾਂ ਨਾੜਿਆਂ 'ਤੇ ਕੰਮ ਕੀਤਾ ਜਾ ਰਿਹਾ ਹੈ ।

ਰੇਸ਼ਮੀ ਨਾਲਿਆਂ के लिए इमेज परिणाम

ਕਾਫੀ ਔਰਤਾਂ ਇਸ ਪ੍ਰੋਜੈਕਟ ਨਾਲ ਜੁੜੀਆਂ ਹੋਈਆਂ ਨੇ ਅਤੇ ਲਗਾਤਾਰ ਕੰਮ ਕਰ ਰਹੀਆਂ ਨੇ । ਪੰਜਾਬੀਸ ਦਿਸ ਵੀਕ 'ਚ ਸ਼ਿਆਮਲੀ ਨੇ ਇਸ ਪ੍ਰੋਜੈਕਟ ਦੇ ਬਾਰੇ ਵਿਚਾਰ ਸਾਂਝੇ ਕੀਤੇ। ਦੱਸ ਦਈਏ ਪਹਿਲੇ ਸਮਿਆਂ 'ਚ ਵਿਆਹ ਦੇ ਵਿੱਚ ਕੁੜੀਆਂ ਨੂੰ ਹੋਰਨਾਂ ਚੀਜ਼ਾਂ ਦੇ ਨਾਲ –ਨਾਲ ਨਾੜੇ ਵੀ ਦਿੱਤੇ ਜਾਂਦੇ ਸਨ ।ਪਰ ਹੁਣ ਇਹ ਰਿਵਾਜ਼ ਖਤਮ ਹੁੰਦਾ ਜਾ ਰਿਹਾ ਹੈ ਪਰ ਇਸ ਰਿਵਾਇਤ ਨੂੰ ਮੁੜ ਤੋਂ ਚਾਲੂ ਕਰਨ ਲਈ ਸ਼ਿਆਮਲੀ ਕੋਸ਼ਿਸ਼ਾਂ 'ਚ ਜੁਟੀ ਹੈ । ਜਿਸ ਨਾਲ ਬੇਰੁਜ਼ਗਾਰ ਔਰਤਾਂ ਨੂੰ ਰੁਜ਼ਗਾਰ ਦਾ ਮੌਕਾ ਮਿਲ ਰਿਹਾ ਹੈ ,ਨਾਲ ਹੀ ਪੰਜਾਬ ਦੀ ਇਸ ਅਮੁੱਲ ਵਿਰਸੇ ਨੂੰ ਵੀ ਮੁੜ ਤੋਂ ਸੁਰਜਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

0 Comments
0

You may also like