ਨਾਈਟ ਕਲੱਬ ‘ਚ ਡਾਂਸ ਫਲੋਰ ‘ਤੇ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਨੇ ਆਪਣੇ ਡਾਂਸ ਨਾਲ ਕਰਵਾਈ ਅੱਤ, ਵੇਖੋ ਵੀਡੀਓ

written by Shaminder | August 27, 2022

ਅਰਜੁਨ ਕਪੂਰ (Arjun Kapoor) ਅਤੇ ਮਲਾਇਕਾ ਅਰੋੜਾ (Malaika Arora) ਦਾ ਰਿਲੇਸ਼ਨ ਕਿਸੇ ਤੋਂ ਛੁਪਿਆ ਹੋਇਆ ਨਹੀਂ ਹੈ ।ਦੋਵੇਂ ਅਕਸਰ ਸਪਾਟ ਕੀਤੇ ਜਾਂਦੇ ਹਨ ਅਤੇ ਇੱਕ ਦੂਜੇ ਦੇ ਨਾਲ ਕਵਾਲਿਟੀ ਟਾਈਮ ਬਿਤਾਉਂਦੇ ਦਿਖਾਈ ਦਿੰਦੇ ਹਨ ।ਦੋਵਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਦੋਵੇਂ ਇੱਕ ਨਾਈਟ ਕਲੱਬ ‘ਚ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਖੂਬ ਮਸਤੀ ਕਰਦੇ ਵਿਖਾਈ ਦੇ ਰਹੇ ਹਨ ।

Arjun Kapoor and Malaika Arora to ‘get married’ this year? Image Source: Twitter

ਹੋਰ ਪੜ੍ਹੋ : ‘ਜਿਉਂਦਿਆਂ ਦੇ ਨਾਲ ਪਹਿਲੀ ਵਾਰ ਤੁਰਦੇ ਵੇਖਿਆ’, ਇੰਦਰਜੀਤ ਨਿੱਕੂ ਨੇ ਦਿਲਜੀਤ ਦੋਸਾਂਝ ਅਤੇ ਗਿੱਪੀ ਗਰੇਵਾਲ ਦਾ ਕੀਤਾ ਧੰਨਵਾਦ

ਮਲਾਇਕਾ ਅਰੋੜਾ ਦੇ ਸਾਲਾਂ ਪਹਿਲਾਂ ਸ਼ਾਹਰੁਖ ਖ਼ਾਨ ਦੇ ਨਾਲ ਇਹ ਗੀਤ ਆਇਆ ਸੀ । ‘ਛਈਆਂ ਛਈਆਂ’ ਗੀਤ ‘ਚ ਉਸ ਨੇ ਬਤੌਰ ਆਈਟਮ ਡਾਂਸ ਪੇਸ਼ ਕੀਤਾ ਸੀ ।ਜੋ ਕਿ ਕਾਫੀ ਮਸ਼ਹੂਰ ਹੋਇਆ ਸੀ । ਸੋਸ਼ਲ ਮੀਡੀਆ ‘ਤੇ ਦੋਵਾਂ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ ।

Arjun malaika arora Image Source: Instagram

ਹੋਰ ਪੜ੍ਹੋ :  ਨੇਹਾ ਧੂਪੀਆ ਦਾ ਅੱਜ ਹੈ ਜਨਮ ਦਿਨ, ਪਤੀ ਅੰਗਦ ਬੇਦੀ ਨੇ ਰੋਮਾਂਟਿਕ ਵੀਡੀਓ ਸਾਂਝਾ ਕਰ ਦਿੱਤੀ ਵਧਾਈ

ਇਸ ਵੀਡੀਓ ਨੂੰ ਦੋਵਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਮਲਾਇਕਾ ਅਰੋੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਫ਼ਿਲਮਾਂ ‘ਚ ਡਾਂਸ ਆਈਟਮ ਕਰ ਚੁੱਕੀ ਹੈ । ਆਪਣੀ ਫਿੱਟਨੈਸ ਨੂੰ ਲੈ ਕੇ ਕਾਫੀ ਜਾਗਰੂਕ ਹੈ ।

Malaika Arora latest pics in red dress

ਅਕਸਰ ਉਹ ਘੰਟਿਆਂ ਬੱਧੀ ਜਿੱਥੇ ਜਿੰਮ ‘ਚ ਪਸੀਨਾ ਵਹਾਉਂਦੀ ਹੈ, ਉੱਥੇ ਹੀ ਯੋਗ ਦੇ ਮੁਸ਼ਕਿਲ ਤੋਂ ਮੁਸ਼ਕਿਲ ਆਸਣ ਵੀ ਕਰਦੀ ਹੋਈ ਨਜ਼ਰ ਆਉਂਦੀ ਹੈ । ਅਰਜੁਨ ਕਪੂਰ ਦੇ ਨਾਲ ਉਸ ਦੀਆਂ ਨਜ਼ਦੀਕੀਆਂ ਕਿਸੇ ਤੋਂ ਵੀ ਲੁਕੀਆਂ ਨਹੀਂ ਹਨ । ਪਿਛਲੇ ਕੁਝ ਸਮੇਂ ਤੋਂ ਤਾਂ ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ ।

 

View this post on Instagram

 

A post shared by Viral Bhayani (@viralbhayani)

You may also like