ਪੁੱਤਰ ਨੂੰ ਏਅਰਪੋਰਟ ਤੋਂ ਲੈਣ ਲਈ ਪਹੁੰਚੇ ਮਲਾਇਕਾ ਅਰੋੜਾ ਅਤੇ ਅਰਬਾਜ਼ ਖ਼ਾਨ, ਮਲਾਇਕਾ ਨੇ ਬਣਾਈ ਰੱਖੀ ਦੂਰੀ

written by Shaminder | December 07, 2022 01:24pm

ਮਲਾਇਕਾ ਅਰੋੜਾ (Malaika Arora) ਅਤੇ ਅਰਬਾਜ਼ ਖ਼ਾਨ (Arbaaz Khan) ਦਾ ਬੇਸ਼ੱਕ ਇੱਕ ਦੂਜੇ ਤੋਂ ਵੱਖ ਹੋ ਚੁੱਕੇ ਹਨ ।ਦੋਵਾਂ ਨੂੰ ਅਕਸਰ ਇੱਕਠੇ ਉਦੋਂ ਹੀ ਵੇਖਿਆ ਜਾਂਦਾ ਹੈ, ਜਦੋਂ ਉਨ੍ਹਾਂ ਦਾ ਪੁੱਤਰ ਵਿਦੇਸ਼ ਤੋਂ ਪਰਤਦਾ ਹੈ ਤਾਂ ਅਕਸਰ ਦੋਵੇਂ ਇੱਕਠੇ ਸਪਾਟ ਹੁੰਦੇ ਹਨ । ਦੋਵਾਂ ਦਾ ਇੱਕ ਵੀਡੀਓ (Video) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।

ਹੋਰ ਪੜ੍ਹੋ : ਇਹ ਪੰਜਾਬੀ ਕੁੜੀ ਕਾਰਟੂਨ ਸ਼ੋਅ ‘ਡੋਰੇਮੋਨ’ ਨੂੰ ਦਿੰਦੀ ਹੈ ਆਪਣੀ ਆਵਾਜ਼, ਜਾਣੋ ਇਸ ਪੰਜਾਬੀ ਮੁਟਿਆਰ ਬਾਰੇ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਜਣੇ ਮੁੰਬਈ ਏਅਰਪੋਰਟ ‘ਤੇ ਨਜ਼ਰ ਆ ਰਹੇ ਹਨ । ਦੋਵੇਂ ਆਪਣੇ ਪੁੱਤਰ ਨੂੰ ਤਰਜੀਹ ਦਿੰਦੇ ਹਨ । ਹਾਲਾਂਕਿ ਦੋਵੇਂ ਆਪਣੇ ਪੁੱਤਰ ਨੂੰ ਮਿਲੇ ਪਰ ਆਪਸ ‘ਚ ਦੋਵਾਂ ਨੇ ਦੂਰੀ ਬਣਾਈ ਰੱਖੀ । ਸੋਸ਼ਲ ਮੀਡੀਆ ‘ਤੇ ਇਹ ਵੀਡੀਓਜ਼ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

Malaika Arora And Arjun Kapoor

ਹੋਰ ਪੜ੍ਹੋ : ਸਮੀਪ ਕੰਗ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆਏ ਗਿੱਪੀ ਗਰੇਵਾਲ ਅਤੇ ਬਿੰਨੂ ਢਿੱਲੋਂ, ਵੇਖੋ ਮਜ਼ੇਦਾਰ ਵੀਡੀਓ

ਮਲਾਇਕਾ ਅਰੋੜਾ ਇਨ੍ਹੀਂ ਦਿਨੀਂ ਅਰਜੁਨ ਕਪੂਰ ਦੇ ਨਾਲ ਆਪਣੇ ਸਬੰਧਾਂ ਨੂੰ ਲੈ ਕੇ ਚਰਚਾ ‘ਚ ਹੈ । ਮਲਾਇਕਾ ਅਰੋੜਾ ਦੀ ਪ੍ਰੈਗਨੇਂਸੀ ਦੀਆਂ ਝੂਠੀਆਂ ਖ਼ਬਰਾਂ ਵੀ ਕੁਝ ਦਿਨ ਪਹਿਲਾਂ ਸੁਰਖੀਆਂ ‘ਚ ਸਨ । ਪਰ ਅਰਜੁਨ ਕਪੂਰ ਨੇ ਅਜਿਹੀਆਂ ਖ਼ਬਰਾਂ ਫੈਲਾਉਣ ਵਾਲਿਆਂ ਨੂੰ ਕਰੜੀ ਚਿਤਾਵਨੀ ਵੀ ਦਿੱਤੀ ਸੀ ।

ਦੱਸ ਦਈਏ ਕਿ ਦੋਵਾਂ ਦੇ ਵਿਆਹ ਕਰਵਾਉਣ ਨੂੰ ਲੈ ਕੇ ਵੀ ਕਈ ਖ਼ਬਰਾਂ ਵਾਇਰਲ ਹੋਈਆਂ ਸਨ, ਪਰ ਹਾਲੇ ਤੱਕ ਦੋਵਾਂ ਨੇ ਇਸ ‘ਤੇ ਕੋਈ ਵੀ ਪ੍ਰਤੀਕਰਮ ਨਹੀਂ ਦਿੱਤਾ ਹੈ । ਦੋਵਾਂ ਦੀ ਆਪਸ ‘ਚ ਬਹੁਤ ਵਧੀਆ ਬਾਂਡਿੰਗ ਹੈ ।

 

View this post on Instagram

 

A post shared by CineRiser (@cineriserofficial)

You may also like