
ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਜੋੜੀਆਂ ਵਿੱਚੋਂ ਇੱਕ ਹਨ। ਦੋਵੇਂ ਖੁੱਲ੍ਹ ਕੇ ਇਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਉਹ ਸੋਸ਼ਲ ਮੀਡੀਆ 'ਤੇ ਫੋਟੋਆਂ ਸ਼ੇਅਰ ਕਰਦੇ ਹਨ ਅਤੇ ਅਕਸਰ ਹੀ ਦੋਵੇਂ ਇੱਕ ਦੂਜੇ ਦੇ ਨਾਲ ਕੁਆਲਟੀ ਸਮਾਂ ਬਿਤਾਉਣ ਲਈ ਰੋਮਾਂਟਿਕ ਛੁੱਟੀਆਂ 'ਤੇ ਜਾਂਦੇ ਹਨ। ਦੋ ਦਿਨ ਬਾਅਦ ਯਾਨੀ 26 ਜੂਨ ਨੂੰ ਅਰਜੁਨ ਦਾ 37ਵਾਂ ਜਨਮਦਿਨ ਹੈ, ਜਿਸ ਨੂੰ ਮਨਾਉਣ ਲਈ ਉਹ ਆਪਣੀ ਲੇਡੀ ਲਵ ਮਲਾਇਕਾ ਦੇ ਨਾਲ ਵਿਦੇਸ਼ ਲਈ ਉਡਾਰੀ ਭਰ ਚੁੱਕੇ ਹਨ।
ਹੋਰ ਪੜ੍ਹੋ : ਕੈਲੀਫੋਰਨੀਆ ‘ਚ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦੇਣ ਵੇਲੇ ਪੰਜਾਬੀ ਰੈਪਰ ਬੋਹੇਮੀਆ ਦੇ ਨਹੀਂ ਰੁਕ ਰਹੇ ਸੀ ਹੰਝੂ, ਦੇਖੋ ਵੀਡੀਓ
ਅਰਜੁਨ ਕਪੂਰ ਦਾ ਜਨਮਦਿਨ 26 ਜੂਨ ਨੂੰ ਹੈ। ਹੁਣ ਅਰਜੁਨ ਅਤੇ ਮਲਾਇਕਾ ਆਪਣਾ ਜਨਮਦਿਨ ਮਨਾਉਣ ਲਈ ਛੁੱਟੀਆਂ 'ਤੇ ਚਲੇ ਗਏ ਹਨ। ਦੋਵਾਂ ਨੂੰ ਬੀਤੀ ਰਾਤ ਏਅਰਪੋਰਟ 'ਤੇ ਇਕੱਠੇ ਦੇਖਿਆ ਗਿਆ। ਹਾਲਾਂਕਿ ਛੁੱਟੀਆਂ 'ਤੇ ਜਾਣ ਤੋਂ ਪਹਿਲਾਂ ਮਲਾਇਕਾ ਨੇ ਅਰਜੁਨ ਕਪੂਰ ਲਈ ਖਾਸ ਤੋਹਫਾ ਭੇਜਿਆ ਹੈ।
ਦਰਅਸਲ, ਮਲਾਇਕਾ ਨੇ ਜਨਮਦਿਨ ਤੋਂ ਪਹਿਲਾਂ ਅਰਜੁਨ ਲਈ ਕਈ ਤੋਹਫੇ ਭੇਜੇ ਹਨ ਅਤੇ ਉਨ੍ਹਾਂ ਸਾਰੇ ਤੋਹਫ਼ਿਆਂ ਨੂੰ ਬਲੈਕ ਐਂਡ ਵ੍ਹਾਈਟ ਸਟ੍ਰਾਈਪ ਨਾਲ ਕਵਰ ਕੀਤਾ ਹੈ। ਇਨ੍ਹਾਂ ਤੋਹਫ਼ਿਆਂ ਦੀਆਂ ਫੋਟੋਆਂ ਸਾਂਝੀਆਂ ਕਰਦੇ ਹੋਏ ਅਰਜੁਨ ਨੇ ਮਲਾਇਕਾ ਲਈ ਖਾਸ ਸੰਦੇਸ਼ ਲਿਖਿਆ ਹੈ ਅਤੇ ਮਲਾਇਕਾ 'ਤੇ ਬਹੁਤ ਸਾਰਾ ਪਿਆਰ ਲੁਟਾਇਆ।

ਅਰਜੁਨ ਨੇ ਲਿਖਿਆ, 'ਜਨਮਦਿਨ ਤੋਂ 72 ਘੰਟੇ ਪਹਿਲਾਂ ਉਹ ਮੈਨੂੰ ਯਾਦ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਮੇਰਾ ਜਨਮਦਿਨ ਹੈ।' ਦੱਸ ਦੇਈਏ ਕਿ ਅਰਜੁਨ ਅਤੇ ਮਲਾਇਕਾ ਲੰਬੇ ਸਮੇਂ ਤੋਂ ਇੱਕ ਦੂਜੇ ਤੋਂ ਦੂਰ ਸਨ। ਅਰਜੁਨ ਮਸੂਰੀ 'ਚ ਆਪਣੀ ਆਉਣ ਵਾਲੀ ਫਿਲਮ 'ਲੇਡੀ ਕਿਲਰ' ਦੀ ਸ਼ੂਟਿੰਗ ਕਰ ਰਹੇ ਸਨ। ਉੱਥੇ ਕਈ ਦਿਨਾਂ ਤੱਕ ਸ਼ੂਟਿੰਗ ਹੋਣ ਕਾਰਨ ਮਲਾਇਕਾ ਅਤੇ ਅਰਜੁਨ ਇੱਕ-ਦੂਜੇ ਨੂੰ ਯਾਦ ਕਰਦੇ ਸਨ ਅਤੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਸਨ।
ਅਰਜੁਨ ਦੇ ਬਰਥਡੇਅ ਨੂੰ ਯਾਦਗਾਰੀ ਮਨਾਉਣ ਲਈ ਦੋਵੇਂ ਪੈਰਿਸ ਗਏ ਹਨ। ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਨੂੰ ਏਅਰਪੋਰਟ 'ਤੇ ਸਟਾਈਲਿਸ਼ ਕੂਲ ਲੁੱਕ 'ਚ ਦੇਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਰੋਮਾਂਟਿਕ ਛੁੱਟੀਆਂ ਮਨਾਉਣ ਲਈ ਸਭ ਤੋਂ ਖੂਬਸੂਰਤ ਥਾਵਾਂ 'ਚੋਂ ਇਕ ਪੈਰਿਸ ਗਏ ਹਨ।
ਅਰਜੁਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਫਿਲਮ 'ਇਸ਼ਕਜ਼ਾਦੇ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ ਅਤੇ ਉਨ੍ਹਾਂ ਨੇ ਫਿਲਮ ਇੰਡਸਟਰੀ 'ਚ 10 ਸਾਲ ਪੂਰੇ ਕਰ ਲਏ ਹਨ। ਬਹੁਤ ਜਲਦ ਉਹ ਆਪਣੀ ਨਵੀਆਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ।
View this post on Instagram