ਮਲਾਇਕਾ ਅਰੋੜਾ ਤੇ ਮਾਧੁਰੀ ਦੀਕਸ਼ਿਤ ਦੇ ਬੇਟੇ ਅਰਹਾਨ ਖ਼ਾਨ ਤੇ ਅਰਿਨ ਨੇਨੇ ਇਸ ਫਿਲਮ ਲਈ ਕਰਨ ਜੌਹਰ ਨੂੰ ਕਰ ਰਹੇ ਨੇ ਅਸਿਸਟ

written by Pushp Raj | August 08, 2022

Arhaan Khan and Arin Nene Assisted Karan Johar: ਬਾਲੀਵੁੱਡ ਦੇ ਮਸ਼ਹੂਰ ਫਿਲਮ ਮੇਕਰ ਕਰਨ ਜੌਹਰ ਇਨ੍ਹੀਂ ਦਿਨੀਂ ਆਪਣੇ ਅਪਕਮਿੰਗ ਪ੍ਰੋਜੈਕਟਸ ਨੂੰ ਪੂਰਾ ਕਰਨ ਵਿੱਚ ਰੁਝੇ ਹੋਏ ਹਨ। ਹਾਲ ਹੀ ਵਿੱਚ ਕਰਨ ਜੌਹਰ ਨੇ ਆਪਣੀ ਆਉਣ ਵਾਲੀ ਫਿਲਮ 'ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਫਿਲਮ ਨਿਰਮਾਤਾ ਨੇ ਇੱਕ BTS ਵੀਡੀਓ ਸਾਂਝਾ ਕੀਤਾ ਹੈ। ਇਸ ਫਿਲਮ ਨੂੰ ਲੈ ਕੇ ਹੁਣ ਨਵੇਂ ਖੁਲਾਸੇ ਹੋ ਰਹੇ ਹਨ ਕਿ ਇਸ ਫਿਲਮ ਰਾਹੀਂ ਕਰਨ ਨੇ ਕਈ ਸਟਾਰ ਕਿਡਸ ਨੂੰ ਬਾਲੀਵੁੱਡ 'ਚ ਡੈੂਬਿਊ ਕਰਨ ਦਾ ਮੌਕਾ ਦਿੱਤਾ ਹੈ।

Image Source: Instagram

ਦੱਸ ਦਈਏ ਕਿ ਫਿਲਮ ਮੇਕਰ ਕਰਨ ਜੌਹਰ ਸਟਾਰ ਕਿਡਸ ਨੂੰ ਬਾਲੀਵੁੱਡ ਪਲੇਟਫਾਰਮ ਪ੍ਰਦਾਨ ਕਰਨ ਲਈ ਜਾਣੇ ਜਾਂਦੇ ਹਨ। ਕਰਨ ਨੇ ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਦੇ ਬੇਟੇ ਇਬ੍ਰਾਹਿਮ ਅਲੀ ਖ਼ਾਨ ਨੂੰ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਇਸ ਫਿਲਮ ਵਿੱਚਲਿਆ ਹੈ, ਹੁਣ ਖ਼ਬਰ ਆ ਰਹੀ ਹੈ ਕਿ ਮਾਧੁਰੀ ਦੀਕਸ਼ਿਤ ਦੇ ਬੇਟੇ ਅਰਿਨ ਨੇਨੇ ਅਤੇ ਮਲਾਇਕਾ ਅਰੋੜਾ ਮਲਾਇਕਾ ਅਰੋੜਾ ਦੇ ਬੇਟੇ ਅਰਹਾਨ ਖ਼ਾਨ ਵੀ ਇਸ ਫਿਲਮ ਦਾ ਹਿੱਸਾ ਹਨ।

ਹੁਣ ਬਾਲੀਵੁੱਡ ਦੇ ਵਿੱਚ ਸਟਾਰ ਕਿਡਜ਼ ਦਾ ਇੱਕ ਨਵਾਂ ਬੈਚ ਐਂਟਰੀ ਕਰ ਰਿਹਾ ਹੈ। ਸ਼ਾਹਰੁਖ ਖ਼ਾਨ ਦੀ ਬੇਟੀ ਸੁਹਾਨਾ ਖ਼ਾਨ, ਅਮਿਤਾਭ ਬੱਚਨ ਦੇ ਪੋਤੇ ਅਗਸਤਿਆ ਨੰਦਾ, ਸੈਫ ਅਲੀ ਖ਼ਾਨ ਦੇ ਬੇਟੇ ਇਬਰਾਹਿਮ ਤੋਂ ਬਾਅਦ ਹੁਣ ਖ਼ਬਰ ਹੈ ਕਿ ਮਾਧੁਰੀ ਦੀਕਸ਼ਿਤ ਅਤੇ ਮਲਾਇਕਾ ਅਰੋੜਾ ਦੇ ਬੇਟੇ ਨੇ ਵੀ ਬਾਲੀਵੁੱਡ ਵਿੱਚ ਐਂਟਰੀ ਕਰ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਰਹਾਨ ਖਾਨ ਅਤੇ ਅਰਿਨ ਨੇਨੇ ਕਰਨ ਜੌਹਰ ਦੀ ਆਉਣ ਵਾਲੀ ਫਿਲਮ 'ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ' 'ਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰ ਰਹੇ ਹਨ।

Image Source: Instagram

ਕਰਨ ਜੌਹਰ ਲੰਬੇ ਸਮੇਂ ਬਾਅਦ ਫਿਲਮ 'ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ' ਦਾ ਨਿਰਦੇਸ਼ਨ ਕਰ ਰਹੇ ਹਨ। ਇਸ ਤੋਂ ਪਹਿਲਾਂ ਸਾਲ 2016 'ਚ 'ਐ ਦਿਲ ਮੁਸ਼ਕਿਲ' ਦਾ ਨਿਰਦੇਸ਼ਨ ਕੀਤਾ ਸੀ। ਫਿਲਮ ਵਿੱਚ ਰਣਵੀਰ ਸਿੰਘ, ਆਲੀਆ ਭੱਟ, ਜਯਾ ਬੱਚਨ, ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਮੁੱਖ ਭੂਮਿਕਾਵਾਂ ਵਿੱਚ ਹਨ।

ਰਣਵੀਰ ਅਤੇ ਆਲੀਆ ਇਸ ਤੋਂ ਪਹਿਲਾਂ 'ਗਲੀ ਬੁਆਏ' 'ਚ ਇਕੱਠੇ ਕੰਮ ਕਰ ਚੁੱਕੇ ਹਨ। ਕੁਝ ਦਿਨ ਪਹਿਲਾਂ ਕਰਨ ਜੌਹਰ ਨੇ ਫਿਲਮ ਦੀ ਸ਼ੂਟਿੰਗ ਖਤਮ ਹੋਣ ਬਾਰੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕੀਤਾ ਸੀ। ਆਲੀਆ ਨੇ ਗਰਭ ਅਵਸਥਾ ਦੌਰਾਨ ਫਿਲਮ ਦੀ ਸ਼ੂਟਿੰਗ ਵੀ ਪੂਰੀ ਕੀਤੀ ਸੀ।

Image Source: Instagram

ਹੋਰ ਪੜ੍ਹੋ: Shocking! ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ 'ਤੇ ਸਲਮਾਨ ਖ਼ਾਨ ਨੂੰ ਕੀਤਾ Unfollow, ਜਾਣੋ ਵਜ੍ਹਾ

ਆਪਣੇ ਡਰੀਮ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਕਰਨ ਨੇ ਇੰਸਟਾਗ੍ਰਾਮ ਉੱਤੇ ਵੀਡੀਓ ਪੋਸਟ ਕਰਨ ਆਪਣੀ ਟੀਮ ਦਾ ਧੰਨਵਾਦ ਕੀਤਾ ਹੈ, ਕਰਨ ਜੌਹਰ ਨੇ ਲਿਖਿਆ, 'ਸਾਡੇ ਕੋਲ ਸੈੱਟ 'ਤੇ ਕੈਮਰੇ ਦੇ ਸਾਹਮਣੇ ਦਿੱਗਜ ਅਤੇ ਸੁਪਰਸਟਾਰ ਸਨ। ਉਹ ਜਾਦੂ ਸਨ ਜਦੋਂ ਕਿ ਕੈਮਰੇ ਦੇ ਪਿੱਛੇ ਮੇਰੀ ਏ ਟੀਮ ਮੇਰੀ ਤਾਕਤ ਸੀ। ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਕਹਾਣੀ ਲਈ ਅਣਥੱਕ ਅਤੇ ਲਗਨ ਨਾਲ ਕੰਮ ਕੀਤਾ..ਮੈਂ ਸਦਾ ਲਈ ਧੰਨਵਾਦੀ ਹਾਂ'। ਫਿਲਮ 'ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ' ਅਗਲੇ ਸਾਲ ਯਾਨੀ 2023 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

 

View this post on Instagram

 

A post shared by Karan Johar (@karanjohar)

You may also like