ਅੱਜ ਹੈ ਮਲਕੀਤ ਰੌਣੀ ਦੀ ਧੀ ਦਾ ਜਨਮਦਿਨ, ਪਿਆਰੀ ਜਿਹੀ ਪੋਸਟ ਪਾ ਕੇ ਪਿਤਾ ਨੇ ਬੇਟੀ ਨੂੰ ਕੀਤਾ ਵਿਸ਼, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

written by Lajwinder kaur | June 30, 2021

ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਐਕਟਰ ਮਲਕੀਤ ਰੌਣੀ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਨੇ। ਮਲਕੀਤ ਰੌਣੀ ਜ਼ਿਆਦਾਤਰ ਆਪਣੀ ਫ਼ਿਲਮਾਂ ਅਤੇ ਕਲਾਕਾਰਾਂ ਸਾਥੀਆਂ ਦੇ ਨਾਲ ਜੁੜੀਆਂ ਹੋਈਆਂ ਖ਼ਾਸ ਤਸਵੀਰਾਂ ਨੂੰ ਹੀ ਸ਼ੇਅਰ ਕਰਦੇ ਨੇ। ਬਹੁਤ ਘੱਟ ਮੌਕੇ ਹੁੰਦੇ ਨੇ ਜਦੋਂ ਉਹ ਆਪਣੇ ਪਰਿਵਾਰ ਦੀਆਂ ਤਸਵੀਰਾਂ ਸ਼ੇਅਰ ਕਰਦੇ ਨੇ। ਅੱਜ ਉਨ੍ਹਾਂ ਦੀ ਧੀ ਦਾ ਜਨਮਦਿਨ ਹੈ । ਜਿਸ ਕਰਕੇ ਉਨ੍ਹਾਂ ਨੇ ਆਪਣੀ ਲਾਡੋ ਰਾਣੀ ਦੀ ਤਸਵੀਰ ਸਾਂਝੀ ਕੀਤੀ ਹੈ।

actor malkeet rauni shared his new image from khet and give importance message image credit: instagram

ਹੋਰ ਪੜ੍ਹੋ : ਐਕਟਰ ਅੰਗਦ ਬੇਦੀ ਵੀ ਹੋਏ ਭਾਵੁਕ, ਅਦਾਕਾਰਾ ਮੰਦਿਰਾ ਬੇਦੀ ਦੇ ਮਰਹੂਮ ਪਤੀ ਰਾਜ ਕੌਸ਼ਲ ਨੂੰ ਯਾਦ ਕਰਦੇ ਹੋਏ ਪਾਈ ਖ਼ਾਸ ਪੋਸਟ

ਹੋਰ ਪੜ੍ਹੋ : ਪੰਜਾਬੀ ਗਾਇਕ ਕਰਣ ਰੰਧਾਵਾ ਲੈ ਕੇ ਆ ਰਹੇ ਨੇ ਆਪਣੀ ਪਹਿਲੀ ਮਿਊਜ਼ਿਕ ਐਲਬਮ “RAMBO”, ਹਰਫ ਚੀਮਾ ਨੇ ਵੀ ਪੋਸਟਰ ਸਾਂਝਾ ਕਰਕੇ ਦਿੱਤੀ ਵਧਾਈ

malkeet rauni wished his daughter happy birthday image credit: facebook

ਐਕਟਰ ਮਲਕੀਤ ਰੌਣੀ ਆਪਣੇ ਫੇਸਬੁੱਕ ਪੇਜ਼ ਉੱਤੇ ਪੋਸਟ ਪਾਉਂਦੇ ਹੋਏ ਲਿਖਿਆ ਹੈ- ‘ਜਨਮ ਦਿਨ ਦੀਆਂ ਮੁਬਾਰਕਾਂ ਨਵਨੀਤ ਕੌਰ, ਮੇਰੀ ਧੀ ਰਾਣੀਏ ,ਖੁਸ਼ ਰਹੋ’। ਇਸ ਪੋਸਟ ਉੱਤੇ ਐਕਟਰ ਕਰਮਜੀਤ ਅਨਮੋਲ ਨੇ ਵੀ ਪੋਸਟ ਪਾ ਕੇ ਵਧਾਈ ਦਿੱਤੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਧੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ।

malkeet rauni's fans comments and wished his daughter happy birthday

ਜੇ ਗੱਲ ਕਰੀਏ ਮਲਕੀਤ ਰੌਣੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੇ ਬਾਕਮਾਲ ਦੇ ਐਕਟਰ ਨੇ। ਉਹ ਅਜੇ ਕਲਾਕਾਰ ਨੇ ਜਿਨ੍ਹਾਂ ਬਿਨ੍ਹਾਂ ਹਰ ਫ਼ਿਲਮ ਅਧੂਰੀ ਰਹਿੰਦੀ ਹੈ। ਅਰਦਾਸ ਕਰਾਂ ‘ਚ ਵੀ ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਨੂੰ ਹਰ ਕਿਸੇ ਨੇ ਪਸੰਦ ਕੀਤਾ । ਉਹ ਕਈ ਸੁਪਰ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਨੇ।

 

 

You may also like