ਅਸਮਾਨ ਤੋਂ ਡਿੱਗੇ ਪੱਥਰ ਨੇ ਇਸ ਸ਼ਖਸ਼ ਨੂੰ ਬਣਾਇਆ ਰਾਤੋ ਰਾਤ ਕਰੋੜਪਤੀ
ਇੰਡੋਨੇਸ਼ੀਆ ਦੇ 33 ਸਾਲਾ ਜੋਸ਼ੂਆ ਹੁਟਾਗਾਲੰਗ ਨਾਲ ਅਜਿਹੀ ਘਟਨਾ ਵਾਪਰੀ ਹੈ ਜਿਸ ਨਾਲ ਉਹ ਰਾਤੋ-ਰਾਤ ਕਰੋੜਪਤੀ ਬਣ ਗਿਆ ਹੈ । ਜੋਸ਼ੂਆ ਦੇ ਘਰ ਅਸਮਾਨ ਤੋਂ ਵੱਡੀ ਉਲਕਾ ਪਿੰਡ ਆ ਕੇ ਡਿੱਗਿਆ । ਇਹ ਲਗਪਗ ਸਾਢੇ ਚਾਰ ਅਰਬ ਸਾਲ ਪੁਰਾਣੀ ਵਿਲੱਖਣ ਉਲਕਾ ਹੈ। ਖ਼ਬਰਾਂ ਮੁਤਾਬਿਕ ਇਸ ਉਲਕਾ ਦਾ ਭਾਰ 2.1 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ।
ਹੋਰ ਪੜ੍ਹੋ :
ਜਦੋਂ ਇਹ ਡਿੱਗਿਆ ਤਾਂ ਜੋਸ਼ੂਆ ਦੇ ਘਰ ਦੀ ਛੱਤ ਨੂੰ ਚੀਰਦਾ ਹੋਇਆ ਜ਼ਮੀਨ 'ਚ ਦੱਬ ਗਿਆ। ਜੋਸ਼ੂਆ ਮੁਤਾਬਿਕ ਉਲਕਾ ਪਿੰਡ ਡਿੱਗਣ ਨਾਲ ਜ਼ਮੀਨ 'ਚ 15 ਸੈਂਟੀਮੀਟਰ ਦਾ ਖੱਡਾ ਹੋ ਗਿਆ ਸੀ। ਹਾਲਾਂਕਿ ਅਸਮਾਨ ਤੋਂ ਡਿੱਗਿਆ ਇਹ ਪੱਥਰ ਜੋਸ਼ੁਆ ਲਈ ਬੇਸ਼ਕੀਮਤੀ ਸਾਬਤ ਹੋਇਆ। ਇਸ ਉਲਕਾ ਪਿੰਡ ਦੀ ਇੱਕ ਗ੍ਰਾਮ ਦੀ ਕੀਮਤ $ 857 ਹੈ ਜਿਸ ਦੇ ਬਦਲੇ ਹੁਣ ਜਸੂਆ ਨੂੰ ਕਰੀਬ 10 ਕਰੋੜ ਰੁਪਏ ਮਿਲਣਗੇ।
ਜੋਸ਼ੁਆ ਮੁਤਾਬਕ, ਜਦੋਂ ਮੀਟਰੋਇਟ ਨੂੰ ਜ਼ਮੀਨ ਤੋਂ ਬਾਹਰ ਕੱਢਿਆ ਗਿਆ ਤਾਂ ਇਹ ਬਹੁਤ ਗਰਮ ਅਤੇ ਕਿਤੋਂ ਕਿਤੋਂ ਟੁੱਟਿਆ ਹੋਇਆ ਸੀ। ਅਤੇ ਜਦੋਂ ਇਹ ਡਿੱਗਿਆ ਤਾਂ ਉਨ੍ਹਾਂ ਦੇ ਘਰ ਦੇ ਬਹੁਤੇ ਹਿੱਸੇ ਹਿੱਲ ਗਏ, ਜਦੋਂ ਛੱਤ ਵੱਲ ਵੇਖਿਆ ਤਾਂ ਇਹ ਟੁੱਟ ਗਈ ਸੀ।