
Vidya Balan's viral video: ਬਾਲੀਵੁੱਡ ਅਭਿਨੇਤਰੀ ਵਿਦਿਆ ਬਾਲਨ ਹਾਲ ਹੀ 'ਚ ਇੱਕ ਈਵੈਂਟ ਦੌਰਾਨ oops-moment ਦਾ ਸ਼ਿਕਾਰ ਹੋ ਗਈ। ਦਰਅਸਲ ਅਦਾਕਾਰਾ ਦੀ ਸਾੜ੍ਹੀ ਫਸ ਗਈ ਅਤੇ ਉਹ ਅੱਗੇ ਵਧ ਗਈ। ਪਰ ਕੁਝ ਸਮੇਂ ਬਾਅਦ ਜਦੋਂ ਅਦਾਕਾਰਾ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਅਤੇ ਉਸ ਨੇ ਆਪਣੀ ਸਾੜ੍ਹੀ ਦਾ ਪੱਲੂ ਫੜ ਲਿਆ ਅਤੇ ਵਾਪਿਸ ਆਪਣੇ ਵੱਲ ਨੂੰ ਖਿੱਚ ਲਿਆ। ਹਾਲਾਂਕਿ, ਇਸ ਦੌਰਾਨ ਉਨ੍ਹਾਂ ਦੀ ਸਾੜ੍ਹੀ ਦੀ ਕ੍ਰੀਜ਼ ਵਿਗੜ ਗਈ, ਜਿਸ ਨੂੰ ਵਿਦਿਆ ਬਾਲਨ ਨੇ ਕੁਝ ਸਕਿੰਟਾਂ ਵਿੱਚ ਹੀ ਠੀਕ ਕਰ ਲਿਆ। ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : ਸ਼ਾਹਿਦ ਕੂਪਰ ਦੀ ਪਤਨੀ ਮੀਰਾ ਨੇ ਆਪਣੇ ਦਿਉਰ ਈਸ਼ਾਨ ਖੱਟਰ ਨੂੰ ਮਾਰਿਆ ਥੱਪੜ, ਦਿਉਰ-ਭਰਜਾਈ ਦਾ ਵੀਡੀਓ ਹੋਇਆ ਵਾਇਰਲ

ਵਿਦਿਆ ਬਾਲਨ ਆਪਣੇ ਪਤੀ ਸਿਧਾਰਥ ਰਾਏ ਕਪੂਰ ਨਾਲ ਪ੍ਰੀ-ਵੈਡਿੰਗ ਪਾਰਟੀ 'ਚ ਸ਼ਾਮਲ ਹੋਣ ਪਹੁੰਚੀ ਸੀ। ਵਿਦਿਆ ਲਾਲ ਅਤੇ ਨੀਲੇ ਰੰਗ ਦੀ ਫੁੱਲਦਾਰ ਸਾੜ੍ਹੀ ਵਿੱਚ ਸੀ ਅਤੇ ਸਿਧਾਰਥ ਨੇ ਕਾਲੇ ਰੰਗ ਦਾ ਸੂਟ ਪਾਇਆ ਹੋਇਆ ਸੀ। ਵੀਡੀਓ ਨੂੰ ਦੇਖ ਕੇ ਇਹ ਵੀ ਲੱਗ ਰਿਹਾ ਹੈ ਕਿ ਜਿਸ ਵਿਅਕਤੀ ਦੇ ਹੱਥ 'ਚ ਇਹ ਸਾੜ੍ਹੀ ਫਸੀ ਹੋਈ ਸੀ, ਉਸ ਨੇ ਜਾਣਬੁੱਝ ਕੇ ਸਾੜ੍ਹੀ ਨੂੰ ਫੜ ਕੇ ਖਿੱਚਿਆ, ਜਿਸ ਕਾਰਨ ਇਸ ਵਿਅਕਤੀ ਨੂੰ ਕਮੈਂਟ ਸੈਕਸ਼ਨ 'ਚ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ।

ਇੱਕ ਯੂਜ਼ਰ ਨੇ ਕਮੈਂਟ ਸੈਕਸ਼ਨ ਵਿੱਚ ਲਿਖਿਆ- ਵਿਦਿਆ ਬਾਲਨ ਦੇ ਪਤੀ ਨੂੰ ਜਾ ਕੇ ਉਸ ਸਖ਼ਸ਼ ਦੇ ਥੱਪੜ ਮਾਰਨਾ ਚਾਹੀਦਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਕਿਹੋ ਜਿਹਾ ਪਤੀ ਹੈ। ਉਸ ਨੇ ਇਸ ਮਾਮਲੇ 'ਤੇ ਪਰਦਾ ਵੀ ਨਹੀਂ ਪਾਉਣਾ ਆਇਆ। ਯੂਜ਼ਰਸ ਵਿਦਿਆ ਦੇ ਪਤੀ ਅਤੇ ਸਾੜ੍ਹੀ ਨੂੰ ਖਿੱਚਣ ਵਾਲੇ ਸਖ਼ਸ਼ ਉੱਤੇ ਖੂਬ ਗੁੱਸਾ ਕੱਢ ਰਹੇ ਹਨ।

ਇਸੇ ਤਰ੍ਹਾਂ ਕਈ ਇੰਸਟਾਗ੍ਰਾਮ ਯੂਜ਼ਰਸ ਨੇ ਵਿਦਿਆ ਬਾਲਨ ਦੀ ਸਾੜ੍ਹੀ ਫੜ੍ਹਨ ਵਾਲੇ ਵਿਅਕਤੀ ਪ੍ਰਤੀ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਵਿਦਿਆ ਬਾਲਨ ਆਖਰੀ ਵਾਰ ਫ਼ਿਲਮ 'ਜਲਸਾ' 'ਚ ਨਜ਼ਰ ਆਈ ਸੀ। ਆਉਣ ਵਾਲੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਵਿਦਿਆ ਬਾਲਨ ਜਲਦ ਹੀ ਫ਼ਿਲਮ 'ਨਿਆਤ' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦੀ ਇੱਕ ਅਨਟਾਈਟਲ ਫ਼ਿਲਮ ਵੀ ਹੈ, ਜਿਸ 'ਤੇ ਕੰਮ ਚੱਲ ਰਿਹਾ ਹੈ।
View this post on Instagram