“11 ਰੂਲਸ ਫ਼ਾਰ ਗਰਲਸ” ਮਨਭਾਵਨ ਸਿੰਘ ਨੇ ਲਾਕਡਾਊਨ ‘ਚ ਘਰ ਬੈਠ ਕੇ ਬਣਾਈ ਇਹ ਸ਼ਾਰਟ ਫ਼ਿਲਮ, ਅਦਾਕਾਰਾ ਮਾਨਸੀ ਸ਼ਰਮਾ ਨੇ ਸਾਂਝਾ ਕੀਤਾ ਵੀਡੀਓ

Written by  Shaminder   |  April 27th 2020 05:50 PM  |  Updated: April 27th 2020 05:50 PM

“11 ਰੂਲਸ ਫ਼ਾਰ ਗਰਲਸ” ਮਨਭਾਵਨ ਸਿੰਘ ਨੇ ਲਾਕਡਾਊਨ ‘ਚ ਘਰ ਬੈਠ ਕੇ ਬਣਾਈ ਇਹ ਸ਼ਾਰਟ ਫ਼ਿਲਮ, ਅਦਾਕਾਰਾ ਮਾਨਸੀ ਸ਼ਰਮਾ ਨੇ ਸਾਂਝਾ ਕੀਤਾ ਵੀਡੀਓ

ਅਦਾਕਾਰਾ ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਸ਼ਾਰਟ ਫ਼ਿਲਮ ਦਾ ਵੀਡੀਓ ਸਾਂਝਾ ਕੀਤਾ ਹੈ । ਇਸ ਸ਼ਾਰਟ ਫ਼ਿਲਮ ‘ਚ ਕੁੜੀਆਂ ‘ਤੇ ਲਗਾਈਆਂ ਪਾਬੰਦੀਆਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਸਮਾਜ ‘ਚ ਰਹਿੰਦੇ ਹੋਏ ਕੁੜੀਆਂ ਨੂੰ ਤਾਅਨੇ ਮਿਹਣਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ । “11 ਰੂਲਸ ਫਾਰ ਗਰਲਜ਼” ਨਾਂਅ ਦੇ ਟਾਈਟਲ ਹੇਠ ਆਈ ਇਸ ਸ਼ਾਰਟ ਫ਼ਿਲਮ ‘ਚ ਇੱਕ ਕੁੜੀ ਦੀ ਜ਼ਿੰਦਗੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਜਿਸ ਨੂੰ ਜ਼ਿੰਦਗੀ ਦੇ ਹਰ ਮੋੜ ‘ਤੇ  ਰੋਕ ਟੋਕ ਦਾ ਸਾਹਮਣਾ ਕਰਨਾ ਪੈਂਦਾ ਹੈ ।

https://www.instagram.com/p/B_b49IGFnVc/

ਕਦੇ ਉਸ ਨੂੰ ਘਰ ਤੋਂ ਬਾਹਰ ਜਾਣ ਤੋਂ ਰੋਕਿਆ ਜਾਂਦਾ ਹੈ ਅਤੇ ਕਦੇ ਟੀਵੀ ਵੇਖਣ ਤੋਂ ਮਨਾ ਕੀਤਾ ਜਾਂਦਾ ਹੈ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਮਨਭਾਵਨ ਸਿੰਘ ਦੀ ਇੱਕ ਛੋਟੀ ਜਿਹੀ ਫ਼ਿਲਮ ਜੋ ਉਸ ਦੀ ਬਹੁਤ ਹੀ ਮਦਦਗਾਰ ਅਤੇ ਪ੍ਰਤਿਭਾਸ਼ਾਲੀ ਪਤਨੀ ਨਿਧੀ ਸ਼ਰਮਾ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ।ਇੱਕ ਖੂਬਸੂਰਤ ਸੰਕਲਪ ਜਿਸ ਨਾਲ ਹਰ ਕੋਈ ਜੁੜ ਜਾਂਦਾ ਹੈ, ਕਿਉਂਕਿ ਇੱਕ ਕੁੜੀ ਹੋਣ ਦੇ ਨਾਤੇ ਅਸੀਂ ਸਾਰਿਆਂ ਨੇ ਇਨ੍ਹਾਂ ਸਥਿਤੀਆਂ ਦਾ ਸਾਹਮਣਾ ਕੀਤਾ ਹੈ। ਇਹ ਨਿਯਮ ਸਿਰਫ਼ ਕੁੜੀਆਂ ਲਈ ਨਹੀਂ ਹੋਣੇ ਚਾਹੀਦੇ ਮੁੰਡਿਆਂ ਲਈ ਵੀ ਬਰਾਬਰ ਹੋਣੇ ਚਾਹੀਦੇ ਹਨ”।ਇਸ ਫ਼ਿਲਮ ‘ਚ ਗੁਰਪ੍ਰੀਤ ਕੌਰ ਭੰਗੂ, ਅਨੀਤਾ ਸ਼ਬਦੀਸ਼, ਗੁਰਲੀਨ ਚੋਪੜਾ, ਜਸਪਿੰਦਰ ਚੀਮਾ, ਅਕਾਂਕਸ਼ਾ ਸਰੀਨ, ਮੰਨਤ ਸਿੰਘ, ਮਾਨਸੀ ਸ਼ਰਮਾ ਸਣੇ ਕਈ ਹੀਰੋਇਨਾਂ ਨੇ ਕਿਰਦਾਰ ਨਿਭਾਇਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network