ਕੰਗਨਾ ਰਣੌਤ ਦੇ 'ਲਾਕਅੱਪ' 'ਚ ਮੰਦਾਨਾ ਕਰੀਮੀ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ, ਸੀਕ੍ਰੇਟ ਰਿਲੇਸ਼ਨਸ਼ਿਪ ਕਰਕੇ ਹੋ ਗਈ ਸੀ ਪ੍ਰੈਗਨੈਂਟ

written by Lajwinder kaur | April 11, 2022

ਬਿੱਗ ਬੌਸ ਦੀ ਐਕਸ ਕੰਟੈਸਟੈਂਟ ਮੰਦਾਨਾ ਕਰੀਮੀ (Mandana Karimi) ਇਨ੍ਹੀਂ ਦਿਨੀਂ ਕੰਗਨਾ ਰਣੌਤ ਦੇ ਸ਼ੋਅ 'ਲਾਕਅੱਪ' ਦਾ ਹਿੱਸਾ ਹੈ। ਮੰਦਾਨਾ ਨੇ ਇਸ ਸ਼ੋਅ 'ਚ ਵਾਈਲਡ ਕਾਰਡ ਐਂਟਰੀ ਲਈ ਹੈ। ਇਸ ਸ਼ੋਅ ‘ਚ ਮੰਦਾਨਾ ਕਰੀਮੀ ਵਧੀਆ ਖੇਡ ਰਹੀ ਹੈ। ਸ਼ੋਅ ਦੌਰਾਨ ਮੰਦਾਨਾ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।

ਹੋਰ ਪੜ੍ਹੋ : ਸੰਜੇ ਦੱਤ ਨੇ ਸ਼ੁੱਧ ਪੰਜਾਬੀ ਬੋਲ ਕੇ ਜਿੱਤਿਆ ਹਰ ਇੱਕ ਦਾ ਦਿਲ, ਸਰਦਾਰ ਫੋਟੋਗ੍ਰਾਫਰ ਨੂੰ ਕਿਹਾ- ‘ਰੱਬ ਰਾਖਾ ਭਾਜੀ’

Mandana Karimi image pic

ਕੰਗਨਾ ਰਣੌਤ ਦਾ ਸ਼ੋਅ 'ਲਾਕਅੱਪ' ਲੋਕਾਂ ਦਾ ਕਾਫੀ ਮਨੋਰੰਜਨ ਕਰ ਰਿਹਾ ਹੈ। ਹਰ ਹਫ਼ਤੇ ਜਜਮੈਂਟ ਡੇਅ 'ਤੇ, ਪ੍ਰਤੀਯੋਗੀਆਂ ਨੂੰ ਇੱਕ ਰਾਜ਼ ਦੱਸ ਕੇ ਸੁਰੱਖਿਅਤ ਰਹਿਣ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਹਫਤੇ ਮੰਦਾਨਾ ਕਰੀਮੀ ਆਪਣੀ ਜ਼ਿੰਦਗੀ ਦੇ ਰਾਜ਼ ਖੋਲ੍ਹੇਗੀ। ਮੰਦਾਨਾ ਨੇ ਦੱਸਿਆ ਕਿ ਉਹ ਇੱਕ ਮਸ਼ਹੂਰ ਨਿਰਦੇਸ਼ਕ ਨਾਲ ਗੁਪਤ ਰਿਸ਼ਤੇ ਵਿੱਚ ਸੀ ਅਤੇ ਉਨ੍ਹਾਂ ਨੇ ਗਰਭ ਅਵਸਥਾ ਤੱਕ ਯੋਜਨਾ ਬਣਾਈ ਸੀ। ਆਪਣੀ ਗੱਲ ਕਹਿੰਦੇ ਹੋਏ ਮੰਦਾਨਾ ਰੋਣ ਲੱਗ ਜਾਂਦੀ ਹੈ।

ਹੋਰ ਪੜ੍ਹੋ : ਗਾਇਕਾ ਹਰਸ਼ਦੀਪ ਕੌਰ ਨੇ ਪੁੱਤਰ ਨੂੰ ਸਿਖਾਇਆ ‘ਅੱਕੜ ਬੱਕੜ’, ਹੁਨਰ ਦੇ ਕਿਊਟ ਅੰਦਾਜ਼ ਨੇ ਜਿੱਤਿਆ ਹਰ ਇੱਕ ਦਾ ਦਿਲ

ਮੰਦਾਨਾ ਦੱਸਦੀ ਹੈ ਕਿ ਇਹ ਉਹ ਸਮਾਂ ਸੀ ਜਦੋਂ ਉਹ ਆਪਣੇ ਪਤੀ ਤੋਂ ਵੱਖ ਹੋ ਰਹੀ ਸੀ। ਉਸ ਨੇ ਕਿਹਾ, 'ਇੱਕ ਸਮਾਂ ਸੀ ਜਦੋਂ ਮੈਂ ਆਪਣੇ ਅਲੱਗ ਹੋਣ ਵਾਲੇ ਸਮੇਂ ਦੇ ਨਾਲ ਸੰਘਰਸ਼ ਕਰ ਰਹੀ ਸੀ, ਮੇਰਾ ਇੱਕ ਸੀਕ੍ਰੇਟ ਰਿਸ਼ਤਾ ਸੀ। ਮੈਂ ਇੱਕ ਬਹੁਤ ਮਸ਼ਹੂਰ ਨਿਰਦੇਸ਼ਕ ਨਾਲ ਰਿਲੇਸ਼ਨਸ਼ਿਪ ਵਿੱਚ ਸੀ ਜੋ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਦਾ ਹੈ। ਉਹ ਬਹੁਤ ਸਾਰੇ ਲੋਕਾਂ ਲਈ ਰੋਲ ਮਾਡਲ ਹੈ। ਅਸੀਂ ਪ੍ਰੈਗਨੈਂਸੀ ਦੀ ਯੋਜਨਾ ਬਣਾਈ ਸੀ’। ਉਸ ਨੇ ਅੱਗੇ ਦੱਸਿਆ ਕਿ ਫਿਰ ਜਦੋਂ ਉਹ ਗਰਭਵਤੀ ਹੋ ਗਈ, ਤਾਂ ਉਹ ਡਾਇਰੈਕਟਰ ਪਿੱਛੇ ਹਟ ਗਿਆ। ਇਸ ਸਭ ਨੇ ਮੈਨੂੰ ਬਹੁਤ ਬਰਬਾਦ ਕੀਤਾ।

 

View this post on Instagram

 

A post shared by ALTBalaji (@altbalaji)

You may also like