ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਸਰਗੁਣ ਮਹਿਤਾ ਤੇ ਮਨਿੰਦਰ ਬੁੱਟਰ ਦੀ ਰੋਮਾਂਟਿਕ ਕਮਿਸਟਰੀ, ਸਾਹਮਣੇ ਆਇਆ ‘ਲਾਰੇ’ ਸੌਂਗ ਦਾ ਵੀਡੀਓ

written by Lajwinder kaur | December 05, 2019

ਪੰਜਾਬੀ ਗਾਇਕ ਮਨਿੰਦਰ ਬੁੱਟਰ ਆਪਣੇ ਨਵੇਂ ਗੀਤ ‘ਲਾਰੇ’ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਜੀ ਹਾਂ ਗਾਣੇ ਦਾ ਆਡੀਓ ਪਹਿਲਾ ਹੀ ਸੁਪਰ ਹਿੱਟ ਰਿਹਾ ਹੈ ਤੇ ਹੁਣ ਗਾਣੇ ਦੇ  ਵੀਡੀਓ ਨੂੰ ਰਿਲੀਜ਼ ਕੀਤਾ ਗਿਆ ਹੈ। ਲਾਰੇ ਦੇ ਵੀਡੀਓ ‘ਚ ਅਦਾਕਾਰੀ ਕੀਤੀ ਹੈ ਪੰਜਾਬੀ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਨੇ।

ਹੋਰ ਵੇਖੋ:ਮਨਿੰਦਰ ਬੁੱਟਰ ਦੇ ਗੀਤ ‘ਇੱਕ ਤੇਰਾ’ ‘ਤੇ ਇਸ ਕਿਊਟ ਬੱਚੀ ਦੀ ਆਦਾਵਾਂ ਜਿੱਤ ਰਹੀਆਂ ਨੇ ਸਭ ਦਾ ਦਿਲ, ਦੇਖੋ ਵਾਇਰਲ ਵੀਡੀਓ

ਜੇ ਗੱਲ ਕਰੀਏ ਵੀਡੀਓ ਦੀ ਤਾਂ ਉਸ ‘ਚ ਮਨਿੰਦਰ ਬੁੱਟਰ ਤੇ ਸਰਗੁਣ ਮਹਿਤਾ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗਾਣੇ ਨੂੰ ਮਨਿੰਦਰ ਬੁੱਟਰ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ। ਵੀਡੀਓ ਰਾਹੀਂ ਗੀਤ ਦੇ ਬੋਲਾਂ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਪੇਸ਼ ਕੀਤਾ ਗਿਆ ਹੈ। ਗਾਣੇ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗਾਣੇ ਦੇ ਬੋਲ ਜਾਨੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਬੀ ਪਰਾਕ ਨੇ ਦਿੱਤਾ ਹੈ। ਗਾਣੇ ਦੇ ਸ਼ਾਨਦਾਰ ਵੀਡੀਓ ਨੂੰ ਅਰਵਿੰਦਰ ਖਹਿਰਾ ਵੱਲੋਂ ਤਿਆਰ ਕੀਤਾ ਗਿਆ ਹੈ। ਇੱਕ ਘੰਟੇ ‘ਚ ਗੀਤ ਦੇ ਵਿਊਜ਼ ਲੱਖਾਂ ‘ਚ ਪਹੁੰਚ ਗਏ ਹਨ।

ਜੇ ਗੱਲ ਕਰੀਏ ਮਨਿੰਦਰ ਬੁੱਟਰ ਦੇ ਕੰਮ ਦੀ ਤਾਂ ਉਹ ਸਖੀਆਂ, ਇੱਕ ਤੇਰਾ, ਸੌਰੀ, ਯਾਰੀ, ਵਿਆਹ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਗੀਤ ਸਖੀਆਂ ਬਹੁਤ ਜਲਦ ਬਾਲੀਵੁੱਡ ਡਾਇਰੈਕਟਰ ਕਰਨ ਜੌਹਰ ਦੀ ਫ਼ਿਲਮ ‘ਚ ਸੁਣਨ ਨੂੰ ਮਿਲੇਗਾ।

You may also like